Union Budget 2024 : ਬਜਟ 'ਚ ਔਰਤਾਂ ਨੂੰ ਵੱਡੀ ਸੌਗਾਤ, MSME ਲਈ ਕਰਜ਼ਾ ਗਰੰਟੀ ਯੋਜਨਾ ਸਮੇਤ ਦੇਖੋ ਹੋਰ ਕੀ ਐਲਾਨ
Union Budget 2024 : ਆਮ ਬਜਟ 'ਚ ਹੁਨਰ ਸਿਖਲਾਈ ਸਬੰਧੀ ਵੀ ਵੱਖ-ਵੱਖ ਯੋਜਨਾਵਾਂ ਦਾ ਐਲਾਨ ਕੀਤਾ ਗਿਆ ਹੈ। ਨਾਲ ਹੀ, ਸਵੈ-ਰੁਜ਼ਗਾਰ ਨੂੰ ਉਤਸ਼ਾਹਿਤ ਕਰਨ ਲਈ MSME ਦੇ ਤਹਿਤ ਕਈ ਯੋਜਨਾਵਾਂ ਦਾ ਐਲਾਨ ਕੀਤਾ ਗਿਆ ਹੈ।
Union Budget 2024 : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਲੋਕ ਸਭਾ ਵਿੱਚ 2024-25 ਦਾ ਆਮ ਬਜਟ ਪੇਸ਼ ਕਰ ਰਹੀ ਹੈ। ਦਸ ਦਈਏ ਕਿ ਇਸ ਵਾਰ ਬਜਟ 'ਚ ਨੌਜਵਾਨਾਂ, ਔਰਤਾਂ ਅਤੇ ਪੇਂਡੂ ਵਿਕਾਸ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ। ਅਸੀਂ ਇਹ ਗੱਲ ਇਸ ਲਈ ਕਹਿ ਰਹੇ ਹਾਂ ਕਿਉਂਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਐਲਾਨ ਕੀਤਾ ਹੈ ਕਿ ਔਰਤਾਂ ਦੇ ਵਿਕਾਸ ਲਈ 3 ਲੱਖ ਕਰੋੜ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ। ਨਾਲ ਹੀ ਉਨ੍ਹਾਂ ਨੇ ਐਲਾਨ ਕੀਤਾ ਕਿ ਕੰਮਕਾਜੀ ਔਰਤਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਦੇਸ਼ 'ਚ ਕਈ ਹੋਸਟਲ ਬਣਾਏ ਜਾਣਗੇ।
MSME ਦੇ ਤਹਿਤ ਕਈ ਯੋਜਨਾਵਾਂ ਦਾ ਐਲਾਨ
ਇਸ ਤੋਂ ਇਲਾਵਾ ਆਮ ਬਜਟ 'ਚ ਹੁਨਰ ਸਿਖਲਾਈ ਸਬੰਧੀ ਵੀ ਵੱਖ-ਵੱਖ ਯੋਜਨਾਵਾਂ ਦਾ ਐਲਾਨ ਕੀਤਾ ਗਿਆ ਹੈ। ਨਾਲ ਹੀ, ਸਵੈ-ਰੁਜ਼ਗਾਰ ਨੂੰ ਉਤਸ਼ਾਹਿਤ ਕਰਨ ਲਈ MSME ਦੇ ਤਹਿਤ ਕਈ ਯੋਜਨਾਵਾਂ ਦਾ ਐਲਾਨ ਕੀਤਾ ਗਿਆ ਹੈ।
ਆਂਧਰਾ ਤੇ ਬਿਹਾਰ 'ਤੇ ਫੋਕਸ
ਨਾਲ ਹੀ ਮੋਦੀ ਸਰਕਾਰ ਨੇ ਮੌਜੂਦਾ ਸਰਕਾਰ ਦੇ ਸਹਿਯੋਗੀ ਰਾਜਾਂ ਨੂੰ ਵੀ ਖੁੱਲ੍ਹੇਆਮ ਪੈਸੇ ਦਿੱਤੇ ਹਨ। ਆਂਧਰਾ ਪ੍ਰਦੇਸ਼ ਅਤੇ ਬਿਹਾਰ 'ਚ ਕਈ ਵਿਕਾਸ ਪ੍ਰੋਜੈਕਟ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਬਿਹਾਰ 'ਚ ਚਾਰ ਐਕਸਪ੍ਰੈਸਵੇਅ ਬਣਾਉਣ ਲਈ 26000 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ। ਨਿਰਮਲਾ ਸੀਤਾਰਮਨ ਵਿੱਤ ਮੰਤਰੀ ਵਜੋਂ ਸੱਤਵੀਂ ਵਾਰ ਬਜਟ ਪੇਸ਼ ਕਰ ਰਹੀ ਹੈ, ਜੋ ਕਿ ਇੱਕ ਰਿਕਾਰਡ ਬਣ ਗਿਆ ਹੈ। ਨਿਰਮਲਾ ਸੀਤਾਰਮਨ ਨੇ ਆਪਣੇ ਭਾਸ਼ਣ 'ਚ ਕਿਹਾ ਕਿ ਨਿਰਮਾਣ ਖੇਤਰ 'ਚ MSME ਲਈ ਕਰਜ਼ਾ ਗਾਰੰਟੀ ਯੋਜਨਾ ਸ਼ੁਰੂ ਕੀਤੀ ਜਾਵੇਗੀ, ਜਿਸ ਰਾਹੀਂ 100 ਕਰੋੜ ਰੁਪਏ ਤੱਕ ਦੇ ਕਰਜ਼ੇ ਲਈ ਕਿਸੇ ਤਰਾਂ ਦੀ ਗਾਰੰਟੀ ਦੀ ਲੋੜ ਨਹੀਂ ਹੋਵੇਗੀ।