Unemployed Teachers ETT 5994 : ਈਟੀਟੀ 5994 ਯੂਨੀਅਨ ਦੇ 6 ਬੇਰੁਜ਼ਗਾਰ ਅਧਿਆਪਕ ਟੈਂਕੀ 'ਤੇ ਚੜੇ

ਟੈਂਕੀ ਉਪਰ ਚੜਨ ਵਾਲਿਆਂ ਵਿਚ ਸੂਬਾ ਕਮੇਟੀ ਮੈਂਬਰ ਬੱਗਾ ਖੁਡਾਲ, ਆਦਰਸ਼ ਅਬੋਹਰ, ਰਮੇਸ਼ ਅਬੋਹਰ, ਮਨਪ੍ਰੀਤ ਕੰਬੋਜ, ਨੀਲਮ ਅਤੇ ਗੁਰਪ੍ਰੀਤ ਸਿੰਘ ਸ਼ਾਮਲ ਹਨ।

By  Aarti December 26th 2024 04:11 PM

Unemployed Teachers ETT 5994 :  ਪੰਜਾਬ ਸਰਕਾਰ ਦੇ ਨਿੱਤ ਦੇ ਲਾਰਿਆਂ ਤੋਂ ਤੰਗ ਆ ਕੇ ਈਟੀਟੀ ਕਾਡਰ ਦੀ 5994 ਭਰਤੀ ਦੇ ਕੁੱਲ ਛੇ ਬੇਰੁਜ਼ਗਾਰ ਅਧਿਆਪਕ ਵੀਰਵਾਰ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਗੰਭੀਰਪੁਰ ਅਤੇ ਪਿੰਡ ਮਾਂਗੇਵਾਲ 'ਚ ਸਥਿਤ ਪਾਣੀ ਵਾਲੀ ਟੈਂਕੀ 'ਤੇ ਚੜ ਗਏ। ਜਿਨਾਂ ਵਿਚ ਇੱਕ ਮਹਿਲਾ ਬੇਰੁਜ਼ਗਾਰ ਅਧਿਆਪਕਾ ਵੀ ਸ਼ਾਮਲ ਹੈ।

ਟੈਂਕੀ ਉਪਰ ਚੜਨ ਵਾਲਿਆਂ ਵਿਚ ਸੂਬਾ ਕਮੇਟੀ ਮੈਂਬਰ ਬੱਗਾ ਖੁਡਾਲ, ਆਦਰਸ਼ ਅਬੋਹਰ, ਰਮੇਸ਼ ਅਬੋਹਰ, ਮਨਪ੍ਰੀਤ ਕੰਬੋਜ, ਨੀਲਮ ਅਤੇ ਗੁਰਪ੍ਰੀਤ ਸਿੰਘ ਸ਼ਾਮਲ ਹਨ।

ਟੈਂਕੀ ਉੱਪਰ ਚੜੇ ਬੇਰੁਜ਼ਗਾਰ ਅਧਿਆਪਕਾਂ ਨੇ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ 'ਤੇ ਦੋਸ਼ ਲਾਇਆ ਕਿ ਮੀਟਿੰਗਾਂ ਵਿੱਚ ਨਵੇਂ ਤੋਂ ਨਵਾਂ ਬਹਾਨਾ ਬਣਾ ਕੇ ਸਾਨੂੰ ਟਾਲ ਦਿੱਤਾ ਜਾਂਦਾ ਹੈ ਪਰ ਜੁਆਇਨ ਨਹੀਂ ਕਰਵਾਇਆ ਜਾ ਰਿਹਾ।

ਈਟੀਟੀ 5994 ਭਰਤੀ ਦੇ ਬੇਰੁਜ਼ਗਾਰ ਅਧਿਆਪਕ ਅਸੀਂ ਪਿਛਲੇ 10 ਦਿਨਾਂ ਤੋਂ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਵਿਖੇ ਪੱਕਾ ਮੋਰਚਾ ਲਗਾ ਕੇ ਬੈਠੇ ਹਨ ਪਰ ਸਾਨੂੰ ਨੌਕਰੀ ਤੇ ਜੋਆਇਨ ਨਹੀਂ ਕਰਵਾਇਆ ਜਾ ਰਿਹਾ। ਜਿਸ ਕਾਰਨ ਸਾਨੂੰ ਮਜਬੂਰਨ ਕੜਾਕੇ ਦੀ ਠੰਡ ਦੇ ਬਾਵਜੂਦ ਪਾਣੀ ਦੀ ਟੈਂਕੀ ਉੱਪਰ ਚੜਨਾ ਪਿਆ ਹੈ।

 ਆਗੂਆਂ ਨੇ ਆਖਿਆ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਰ ਇੱਕ ਸਟੇਜ 'ਤੇ ਇਹ ਦਾਅਵਾ ਕਰਦੇ ਸਨ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਕਿਸੇ ਵੀ ਅਧਿਆਪਕ ਨੂੰ ਟੈਂਕੀ 'ਤੇ ਨਹੀਂ ਚੜਨਾ ਪਵੇਗਾ ਪਰ ਮੌਜੂਦਾ ਆਪ ਸਰਕਾਰ ਸਮੇਂ ਵਿੱਚ ਸਭ ਤੋਂ ਵੱਧ ਅਧਿਆਪਕ ਟੈਂਕੀਆਂ ਉੱਪਰ ਹਨ ਜਦੋਂ ਕਿ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਵੱਡੀ ਘਾਟ ਹੈ, ਜਿਸ ਨੂੰ ਪੂਰਾ ਕਰਨ ਵੱਲ ਪੰਜਾਬ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ।

ਇਹ ਵੀ ਪੜ੍ਹੋ : Jalandhar Encounter News : ਜਲੰਧਰ ’ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਐਨਕਾਊਂਟਰ; ਹਥਿਆਰਾਂ ਦੀ ਰਿਕਵਰੀ ਦੌਰਾਨ ਗੈਂਗਸਟਰ ਨੇ ਪੁਲਿਸ ’ਤੇ ਕੀਤੀ ਫਾਇਰਿੰਗ

Related Post