UK ਦੀਆਂ ਸੰਸਦੀ ਚੋਣਾਂ 'ਚ ਲੇਬਰ ਪਾਰਟੀ ਦੀ ਇਤਿਹਾਸਕ ਜਿੱਤ, ਚੁਣੇ ਗਏ ਮੈਂਬਰਾਂ 'ਚ 10 ਸਿੱਖ ਚਿਹਰੇ

UK Election 2024 : ਚੋਣਾਂ ਦੀ ਵੱਡੀ ਤੇ ਦਿਲਚਸਪ ਗੱਲ ਇਹ ਹੈ ਕਿ ਚੁਣੇ ਗਏ ਮੈਂਬਰਾਂ 'ਚ 10 ਸਿੱਖ ਚਿਹਰਿਆਂ ਨੇ ਵੀ ਆਪਣਾ ਨਾਮ ਦਰਜ ਕਰਵਾਇਆ ਹੈ। ਯੂਕੇ ਦੀਆਂ ਚੋਣਾਂ 'ਚ ਇਹ ਪਹਿਲੀ ਵਾਰ ਹੈ ਕਿ ਇੰਨੀ ਵੱਡੀ ਗਿਣਤੀ ਵਿੱਚ ਸਿੱਖ ਚਿਹਰੇ ਸੰਸਦ ਲਈ ਚੁਣੇ ਗਏ ਹੋਣ।

By  KRISHAN KUMAR SHARMA July 5th 2024 04:46 PM -- Updated: July 6th 2024 08:39 AM

UK Election 2024 : ਬ੍ਰਿਟੇਨ ਦੀਆਂ ਸੰਸਦੀ ਚੋਣਾਂ 'ਚ ਲੇਬਰ ਪਾਰਟੀ ਨੇ ਇਤਿਹਾਸਕ ਜਿੱਤ ਦਰਜ ਕੀਤੀ ਹੈ। ਚੋਣਾਂ ਦੀ ਵੱਡੀ ਤੇ ਦਿਲਚਸਪ ਗੱਲ ਇਹ ਹੈ ਕਿ ਚੁਣੇ ਗਏ ਮੈਂਬਰਾਂ 'ਚ 10 ਸਿੱਖ ਚਿਹਰਿਆਂ ਨੇ ਵੀ ਆਪਣਾ ਨਾਮ ਦਰਜ ਕਰਵਾਇਆ ਹੈ। ਯੂਕੇ ਦੀਆਂ ਚੋਣਾਂ 'ਚ ਇਹ ਪਹਿਲੀ ਵਾਰ ਹੈ ਕਿ ਇੰਨੀ ਵੱਡੀ ਗਿਣਤੀ ਵਿੱਚ ਸਿੱਖ ਚਿਹਰੇ ਸੰਸਦ ਲਈ ਚੁਣੇ ਗਏ ਹੋਣ।

ਲੇਬਰ ਪਾਰਟੀ ਦੀ ਜਿੱਤ ਦਾ ਅੰਕੜਾ 410 ਤੱਕ ਪਹੁੰਚ ਗਿਆ ਹੈ। ਪਿਛਲੀਆਂ ਚੋਣਾਂ 'ਚ ਜਿੱਥੇ ਕੰਜ਼ਰਵੇਟਿਵ ਪਾਰਟੀ ਨੇ ਜਿੱਤ ਹਾਸਲ ਕੀਤੀ ਸੀ, ਉੱਥੇ ਹੀ ਇਸ ਵਾਰ ਕੰਜ਼ਰਵੇਟਿਵ ਪਾਰਟੀ ਕਈ ਸੀਟਾਂ 'ਤੇ ਤੀਜੇ ਸਥਾਨ 'ਤੇ ਖਿਸਕ ਗਈ ਹੈ। ਲੇਬਰ ਪਾਰਟੀ ਦੇ ਉਮੀਦਵਾਰ ਕੀਰ ਸਟਾਰਮਰ ਕਿੰਗ ਚਾਰਲਸ III ਨੂੰ ਮਿਲਣ ਤੋਂ ਬਾਅਦ ਅਧਿਕਾਰਤ ਤੌਰ 'ਤੇ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਬਣ ਗਏ ਹਨ।

ਇਨ੍ਹਾਂ 10 ਸਿੱਖ ਚਿਹਰਿਆਂ 'ਚ ਤਨਮਨਜੀਤ ਸਿੰਘ ਢੇਸੀ, ਪ੍ਰੀਤ ਕੌਰ ਗਿੱਲ, ਕਿਰਿਥ ਆਹਲੂਵਾਲੀਆ, ਸੋਨੀਆ ਕੁਮਾਰ, ਹਰਪ੍ਰੀਤ ਕੌਰ ਉਪਲ, ਸਤਵੀਰ ਕੌਰ, ਵਰਿੰਦਰ ਜੱਸ, ਡਾਕਟਰ ਜੀਵਨ ਸੰਧਰ ਅਤੇ ਜਸ ਅਠਵਾਲ ਸ਼ਾਮਲ ਹਨ। ਦੱਸ ਦਈਏ ਕਿ ਪਿਛਲੀ ਯੂਕੇ ਸੰਸਦ ਵਿੱਚ ਜਦੋਂ ਰਿਸ਼ੀ ਸੁਨਕ ਪ੍ਰਧਾਨ ਮੰਤਰੀ ਸਨ ਤਾਂ ਭਾਰਤੀ ਮੂਲ ਦੇ 15 ਸੰਸਦ ਮੈਂਬਰ ਸਨ, ਜਿਨ੍ਹਾਂ ਵਿੱਚ ਲੇਬਰ ਪਾਰਟੀ ਦੇ ਅੱਠ ਅਤੇ ਕੰਜ਼ਰਵੇਟਿਵ ਪਾਰਟੀ ਦੇ ਸੱਤ ਮੈਂਬਰ ਸਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਲੇਬਰ ਪਾਰਟੀ ਨੂੰ ਸ਼ਾਨਦਾਰ ਜਿੱਤ 'ਤੇ ਵਧਾਈ ਦਿੱਤੀ ਹੈ। ਉਨ੍ਹਾਂ ਲਿਖਿਆ, 'ਬ੍ਰਿਟਿਸ਼ ਆਮ ਚੋਣਾਂ 'ਚ ਸ਼ਾਨਦਾਰ ਜਿੱਤ ਲਈ ਕੇਅਰ ਸਟਾਰਮਰ ਨੂੰ ਦਿਲੋਂ ਵਧਾਈਆਂ ਅਤੇ ਸ਼ੁਭਕਾਮਨਾਵਾਂ। ਮੈਂ ਆਪਸੀ ਵਿਕਾਸ ਅਤੇ ਖੁਸ਼ਹਾਲੀ ਨੂੰ ਉਤਸ਼ਾਹਿਤ ਕਰਦੇ ਹੋਏ ਸਾਰੇ ਖੇਤਰਾਂ ਵਿੱਚ ਭਾਰਤ-ਯੂਕੇ ਵਿਆਪਕ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ​​ਕਰਨ ਲਈ ਸਾਡੇ ਸਕਾਰਾਤਮਕ ਅਤੇ ਉਸਾਰੂ ਸਹਿਯੋਗ ਦੀ ਉਮੀਦ ਕਰਦਾ ਹਾਂ।'

Related Post