Punjab News : ਜਲੰਧਰ 'ਚ ਦੋ ਸਕੂਲੀ ਬੱਚੀਆਂ ਦੀ ਗੀਜਰ ਦੀ ਗੈਸ ਚੜ੍ਹਨ ਕਾਰਨ ਮੌਤ, 7ਵੀਂ ਤੇ 5ਵੀਂ ਜਮਾਤ 'ਚ ਪੜ੍ਹਦੀਆਂ ਸਨ ਦੋਵੇਂ ਭੈਣਾਂ
Geyser Gas Incident : ਦੋਵੇਂ ਭੈਣਾਂ ਸਕੂਲ ਜਾਣ ਲਈ ਤਿਆਰ ਹੋਣ ਲਈ ਜਦੋਂ ਘਰ ਦੇ ਵਿੱਚ ਬਾਥਰੂਮ 'ਚ ਨਹਾਉਣ ਗਈਆਂ ਅਤੇ ਤਾਂ ਬਾਥਰੂਮ 'ਚ ਪਾਣੀ ਗਰਮ ਕਰਨ ਵਾਲੇ ਗੀਜਰ ਦੀ ਗੈਸ ਲੀਕ ਹੋ ਗਈ ਅਤੇ ਇਹ ਗੈਸ ਦੋਵਾਂ ਬੱਚੀਆਂ ਨੂੰ ਚੜ ਗਈ, ਜਿਸ ਦੇ ਨਤੀਜੇ ਵੱਜੋਂ ਦੋਵਾਂ ਬੱਚੀਆਂ ਦੀ ਦਮ ਘੁੱਟਣ ਦੇ ਨਾਲ ਮੌਤ ਹੋ ਗਈ।
Jalandhar 2 sister Died News : ਜਲੰਧਰ ਵਿੱਚ ਦੋ ਸਕੂਲੀ ਬੱਚੀਆਂ ਨਾਲ ਇੱਕ ਰੂਹ ਕੰਬਾਊ ਘਟਨਾ ਵਾਪਰਨ ਦੀ ਸੂਚਨਾ ਹੈ, ਜਿਸ 'ਚ ਦੋਵਾਂ ਬੱਚੀਆਂ ਦੀ ਮੌਤ ਹੋ ਗਈ। ਬੇਹੱਦ ਹੀ ਮੰਦਭਾਗੀ ਇਹ ਘਟਨਾ ਜਲੰਧਰ ਦੇ ਭੋਗਪੁਰ ਦੇ ਪਿੰਡ ਲੜੋਈ 'ਚ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਸਕੀਆਂ ਭੈਣਾਂ ਸਕੂਲ ਜਾਣ ਲਈ ਰੋਜ਼ਾਨਾਂ ਵਾਂਗ ਨਹਾਉਣ ਦੀ ਤਿਆਰੀ ਕਰ ਰਹੀਆਂ ਸਨ, ਜਿਸ ਦੌਰਾਨ ਗੀਜਰ ਦੀ ਗੈਸ ਚੜਨ ਕਾਰਨ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਬੱਚੀਆਂ ਦੇ ਨਹਾਉਣ ਸਮੇਂ ਵਾਪਰੀ ਮੰਦਭਾਗੀ ਘਟਨਾ
ਜਾਣਕਾਰੀ ਅਨੁਸਾਰ ਵੱਡੀ ਭੈਣ ਦੀ ਪਛਾਣ ਪ੍ਰਭਜੋਤ ਕੌਰ ਜਿਸ ਦੀ (ਉਮਰ 12 ਸਾਲ) ਸੱਤਵੀਂ ਜਮਾਤ ਦੀ ਵਿਦਿਆਰਥਨ ਸੀ ਅਤੇ ਛੋਟੀ ਭੈਣ ਸ਼ਰਨਜੋਤ ਕੌਰ (ਉਮਰ 10 ਸਾਲ) ਪੰਜਵੀਂ ਕਲਾਸ ਦੀ ਵਿਦਿਆਰਥਣ ਸੀ। ਦੋਵੇਂ ਭੈਣਾਂ ਸਕੂਲ ਜਾਣ ਲਈ ਤਿਆਰ ਹੋਣ ਲਈ ਜਦੋਂ ਘਰ ਦੇ ਵਿੱਚ ਬਾਥਰੂਮ 'ਚ ਨਹਾਉਣ ਗਈਆਂ ਅਤੇ ਤਾਂ ਬਾਥਰੂਮ 'ਚ ਪਾਣੀ ਗਰਮ ਕਰਨ ਵਾਲੇ ਗੀਜਰ ਦੀ ਗੈਸ ਲੀਕ ਹੋ ਗਈ ਅਤੇ ਇਹ ਗੈਸ ਦੋਵਾਂ ਬੱਚੀਆਂ ਨੂੰ ਚੜ ਗਈ, ਜਿਸ ਦੇ ਨਤੀਜੇ ਵੱਜੋਂ ਦੋਵਾਂ ਬੱਚੀਆਂ ਦੀ ਦਮ ਘੁੱਟਣ ਦੇ ਨਾਲ ਮੌਤ ਹੋ ਗਈ।
ਪਰਿਵਾਰਕ ਮੈਂਬਰਾਂ ਅਨੁਸਾਰ ਬੱਚੀਆਂ ਦੇ ਕਾਫੀ ਸਮਾਂ ਬਾਹਰ ਨਾ ਆਉਣ 'ਤੇ ਜਦੋਂ ਉਸਦੇ ਛੋਟੇ ਭਰਾ ਨੇ ਆਵਾਜ਼ਾਂ ਮਾਰੀਆਂ ਤਾਂ ਬਾਥਰੂਮ ਦਾ ਦਰਵਾਜ਼ਾ ਨਹੀਂ ਖੁੱਲ੍ਹਿਆ। ਉਪਰੰਤ ਜਦੋਂ ਉਸ ਨੇ ਗੁਆਂਢੀਆਂ ਨੂੰ ਦੱਸਿਆ ਤਾਂ ਦਰਵਾਜ਼ਾ ਤੋੜ ਕੇ ਦੇਖਿਆ ਗਿਆ ਤਾਂ ਦੋਵੇਂ ਬੱਚੀਆਂ ਬੇਹੋਸ਼ ਡਿੱਗੀਆਂ ਪਈਆਂ ਸਨ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਅਤੇ ਬੱਚੀਆਂ ਦੀ ਮੌਤ ਹੋ ਗਈ ਸੀ।
ਪਰਿਵਾਰ ਦੇ ਮੁਖੀ ਨੇ ਦੱਸਿਆ ਬੱਚਿਆਂ ਦੀ ਮਾਤਾ ਵਿਦੇਸ਼ ਦੁਬਈ ਵਿੱਚ ਰਹਿੰਦੀ ਹੈ ਅਤੇ ਇਹ ਤਿੰਨੇ ਬੱਚੇ ਉਨ੍ਹਾਂ ਕੋਲ ਹੀ ਰਹਿੰਦੇ ਸਨ।
ਘਟਨਾ ਕਾਰਨ ਪਿੰਡ 'ਚ ਸੋਗ ਦੀ ਲਹਿਰ
ਇਸ ਘਟਨਾ ਦੇ ਪਤਾ ਲੱਗਣ ਤੋਂ ਬਾਅਦ ਪਿੰਡ ਦੇ ਵਿੱਚ ਸੋਗ ਦੀ ਲਹਿਰ ਛਾ ਗਈ ਅਤੇ ਹਰ ਇੱਕ ਵਿਅਕਤੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਪਹੁੰਚ ਰਿਹਾ ਹੈ। ਬੱਚਿਆਂ ਦੇ ਸਕੂਲ ਟੀਚਰ ਵੀ ਪਰਿਵਾਰ ਦੇ ਨਾਲ ਬੱਚੀਆਂ ਦੇ ਜਾਣ ਦਾ ਦੁੱਖ ਸਾਂਝਾ ਕਰਨ ਪਹੁੰਚ ਰਹੇ ਹਨ।