Malaysia Helicopter Crash: ਮਲੇਸ਼ੀਆ ’ਚ ਵਾਪਰਿਆ ਵੱਡਾ ਹਵਾਈ ਹਾਦਸਾ, 2 ਹੈਲੀਕਾਪਟਰਾਂ ਦੀ ਆਪਸ ’ਚ ਹੋਈ ਟੱਕਰ, 2 ਦੀ ਮੌਤ

ਜਲ ਸੈਨਾ ਨੇ ਇਕ ਬਿਆਨ ਵਿਚ ਕਿਹਾ ਕਿ ਮੰਗਲਵਾਰ ਨੂੰ ਰਾਇਲ ਮਲੇਸ਼ੀਅਨ ਨੇਵੀ ਪਰੇਡ ਲਈ ਰਿਹਰਸਲ ਦੌਰਾਨ ਦੋ ਹੈਲੀਕਾਪਟਰ ਵਿਚਕਾਰ ਹਵਾ ਵਿਚ ਟਕਰਾ ਗਏ। ਇਸ ਹਾਦਸੇ ਵਿੱਚ 10 ਲੋਕਾਂ ਦੀ ਮੌਤ ਹੋ ਗਈ।

By  Aarti April 23rd 2024 10:17 AM -- Updated: April 23rd 2024 10:20 AM

Malaysia Helicopter Crash: ਮਲੇਸ਼ੀਆ 'ਚ ਨੇਵਲ ਬੇਸ ਨੇੜੇ ਇਕ ਵੱਡਾ ਹਵਾਈ ਹਾਦਸਾ ਵਾਪਰਿਆ ਹੈ। ਸਿਖਲਾਈ ਦੌਰਾਨ ਜਲ ਸੈਨਾ ਦ ਹੈਲੀਕਾਪਟਰ ਹਾਦਸਾਗ੍ਰਸਤ ਹੋਣ ਕਾਰਨ 10 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਮਲੇਸ਼ੀਆ ਨੇਵੀ ਦੇ ਕੋਲ ਦੋ ਹੈਲੀਕਾਪਟਰਾਂ ਦੀ ਟੱਕਰ ਕਾਰਨ ਵਾਪਰਿਆ। ਮਲੇਸ਼ੀਆ ਦੇ ਲੁਮੁਟ ਨੇਵਲ ਬੇਸ ਨੇੜੇ ਜਲ ਸੈਨਾ ਅਭਿਆਸ ਚੱਲ ਰਿਹਾ ਸੀ।

ਜਲ ਸੈਨਾ ਨੇ ਇਕ ਬਿਆਨ ਵਿਚ ਕਿਹਾ ਕਿ ਮੰਗਲਵਾਰ ਨੂੰ ਰਾਇਲ ਮਲੇਸ਼ੀਅਨ ਨੇਵੀ ਪਰੇਡ ਲਈ ਰਿਹਰਸਲ ਦੌਰਾਨ ਦੋ ਹੈਲੀਕਾਪਟਰ ਵਿਚਕਾਰ ਹਵਾ ਵਿਚ ਟਕਰਾ ਗਏ। ਇਸ ਹਾਦਸੇ ਵਿੱਚ 10 ਲੋਕਾਂ ਦੀ ਮੌਤ ਹੋ ਗਈ। ਨੇਵੀ ਨੇ ਦੱਸਿਆ ਕਿ ਹਾਦਸੇ ਦੇ ਸਮੇਂ ਹੈਲੀਕਾਪਟਰ ਵਿੱਚ ਚਾਲਕ ਦਲ ਦੇ 10 ਮੈਂਬਰ ਮੌਜੂਦ ਸਨ। ਹੈਲੀਕਾਪਟਰ ਮੰਗਲਵਾਰ ਨੂੰ ਸਵੇਰੇ 9.32 ਵਜੇ (0132 GMT) ਪੱਛਮੀ ਰਾਜ ਪੇਰਾਕ ਦੇ ਲੁਮਟ ਨੇਵਲ ਬੇਸ 'ਤੇ ਟਕਰਾ ਗਏ।

ਇਹ ਵੀ ਪੜ੍ਹੋ: Taiwan Earthquake: ਤਾਇਵਾਨ 'ਚ ਸਾਰੀ ਰਾਤ ਕਈ ਵਾਰ ਹਿੱਲੀ ਧਰਤੀ, ਭੂਚਾਲ ਦੀ ਤੀਬਰਤਾ 6.3 ਤੱਕ ਪਹੁੰਚੀ

Related Post