ਬੰਬੀਹਾ ਗੈਂਗ ਦੇ ਦੋ ਗੈਂਗਸਟਰ 5 ਪਿਸਟਲ ਸਮੇਤ ਗ੍ਰਿਫ਼ਤਾਰ

By  Pardeep Singh February 10th 2023 01:32 PM

ਪਟਿਆਲਾ : ਪਟਿਆਲਾ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਪਟਿਆਲਾ ਪੁਲਿਸ ਨੇ  ਬੰਬੀਹਾ ਗੈਂਗ ਦੇ ਦੋ ਗੈਂਗਸਟਰਾਂ ਨੂੰ ਪੰਜ ਪਿਸਟਲ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਥਾਣਾ ਸ਼ੰਭੂ ਇੰਸਪੈਕਟਰ ਕਿਰਪਾਲ ਸਿੰਘ ਨੇ ਪੁਲਿਸ ਟੀਮ ਸਮੇਤ ਅੰਬਾਲਾ ਵੱਲੋਂ ਆ ਰਹੇ ਤੇਜਿੰਦਰ ਸਿੰਘ ਉਰਫ ਗੁਲੂ ਵਾਸੀ ਅੱਬੂਵਾਲ ਲੁਧਿਆਣਾ ਨੂੰ ਤਿੰਨ ਪਿਸਟਲ 32 ਬੋਰ ਸਮੇਤ ਗ੍ਰਿਫਤਾਰ ਕੀਤਾ।

ਫਰੀਦਕੋਟ ਜੇਲ੍ਹ ਨਾਲ ਜੁੜੇ ਨਾਲ ਤਾਰ 

ਜਾਂਚ ਦੌਰਾਨ ਇਕ ਵੱਡਾ ਖੁਲਾਸਾ ਹੋਇਆ ਹੈ ਕਿ ਫਰੀਦਕੋਟ ਜੇਲ੍ਹ 'ਚ ਬੰਦ ਗੈਂਗਸਟਰ ਅਮਰੀਕ ਸਿੰਘ ਉਰਫ ਸ਼ੇਰੂ ਜਿਸਦੇ ਸਬੰਧੀ ਵਿਦੇਸ਼ ਵਿਚ ਬੈਠਕੇ ਗੈਂਗਸਟਰਾਂ ਨਾਲ ਵੀ ਹਨ ਨੇ, ਇਹ ਅਸਲਾ ਗੁਲੂ ਰਾਹੀਂ ਮੰਗਵਾਇਆ ਸੀ।ਪੁਲਿਸ ਨੇ ਗੁਲੂ ਤੋਂ ਦੋ ਪਿਸਟਲ ਹੋਰ ਬਰਾਮਦ ਕੀਤੇ ਹਨ ਤੇ ਜੇਲ੍ਹ ਵਿਚ ਬੰਦ ਸ਼ੇਰੂ ਤੋਂ ਜੇਲ੍ਹ ਵਿਚ ਰੱਖੇ ਹੋਏ ਦੋ ਮੋਬਾਈਲ ਬਰਾਮਦ ਹੋਏ ਤੇ ਉਸਨੂੰ ਪ੍ਰਡਕਸ਼ਨ ਵਰੰਟ ’ਤੇ ਲੈਕੇ ਗ੍ਰਿਫਤਾਰੀ ਪਾਈ ਗਈ ਹੈ।

ਪਹਿਲਾ ਵੀ ਦਰਜ ਹਨ ਅਪਰਾਧਿਕ ਮਾਮਲੇ 

 ਪੁਲਿਸ ਅਨੁਸਾਰ ਅਮਰੀਕ ਸਿੰਘ ਉਰਫ ਸ਼ੇਰੂ ਖਿਲਾਫ 10 ਤੋਂ ਵੱਧ ਅਪਰਾਧਕ ਮਾਮਲੇ ਦਰਜ ਹਨ ਤੇ 2017 ਤੋਂ ਜੇਲ੍ਹ ਵਿਚ ਬੰਦ ਹੈ ਤੇ ਇਥੋਂ ਹੀ ਗੈਂਗਸਟਰ ਸੁਖਪ੍ਰੀਤ ਬੁੱਢਾ ਵਰਗੇ ਗੈਂਗਸਟਰਾਂ ਦੇ ਸੰਪਰਕ ਵਿਚ ਹੈ ਅਤੇ ਤੇਜਿੰਦਰ ਗੁਲ ਖਿਲਾਫ ਜਗਰਾਓਂ ਵਿਖੇ ਡਕੈਤੀ ਦਾ ਮਾਮਲਾ ਦਰਜ ਹੈ। ਵਿਦੇਸ਼ ਵਿਚ ਬੈਠੇ ਜੈਕਪਾਲ ਤੇ ਸੌਰਵ ਪਟਿਆਲ ਖਿਲਾਫ ਵੀ ਕਾਫੀ ਮਾਮਲੇ ਦਰਜ ਹਨ। 

Related Post