ਚਰਸ ਅਤੇ ਡਰੱਗ ਮਨੀ ਸਮੇਤ ਦੋ ਕਾਰ ਸਵਾਰ ਗ੍ਰਿਫ਼ਤਾਰ

By  Pardeep Singh February 8th 2023 05:12 PM

ਗੁਰਦਾਸਪੁਰ: ਗੁਰਦਾਸਪੁਰ ਦੇ ਦੀਨਾਨਗਰ ਪੁਲਿਸ ਨੇ ਸੂਚਨਾ ਦੇ ਅਧਾਰ 'ਤੇ ਕਾਰਵਾਈ ਕਰਦਿਆਂ ਕਾਰ ਸਵਾਰ ਦੋ ਨੌਜਵਾਨਾਂ ਨੂੰ ਕਾਬੂ ਕੀਤਾ। ਗ੍ਰਿਫ਼ਤਾਰ ਕੀਤੇ ਨੌਜਵਾਨਾਂ ਕੋਲੋਂ 3 ਕਿੱਲੋ 3 00 ਗ੍ਰਾਮ ਚਰਸ ਅਤੇ 75000 ਡਰੱਗ ਮਨੀ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਗੁਪਤ ਸੂਚਨਾ ਮਿਲੀ ਸੀ ਨਸ਼ਾ ਤਸਕਰਾਂ ਬਾਰੇ 

ਪੁਲਿਸ ਅਧਿਕਾਰੀ ਐੱਸਐੱਚਓ ਮੇਜਰ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਉਨ੍ਹਾਂ  ਨੇ ਦੀਨਾਨਗਰ ਪੁਲਿਸ ਦੀ ਟੀਮ, ਜਿਸ ਵਿੱਚ ਐਸਆਈ ਦਲਜੀਤ ਸਿੰਘ, ਏਐਸਆਈ ਨਰੇਸ਼ ਕੁਮਾਰ, ਏਐਸਆਈ ਅਮਰਜੋਤ ਸਿੰਘ, ਏਐਸਆਈ ਜਸਬੀਰ ਸਿੰਘ, ਹਵਾਲਦਾਰ ਗੁਰਵਿੰਦਰਪਾਲ ਸਿੰਘ, ਕਾਂਸਟੇਬਲ ਰਮਨ ਕੁਮਾਰ, ਕਾਂਸਟੇਬਲ ਮਨਦੀਪ ਸਿੰਘ ਅਤੇ ਏਅਸਆਈ ਨਿਸ਼ਾਨ ਸਿੰਘ ਸ਼ਾਮਿਲ ਸਨ, ਨੇ ਖੰਡ ਮਿੱਲ ਪਨਿਆੜ ਦੇ ਬਾਹਰ ਨਾਕਾ ਲਗਾਇਆ ਹੋਇਆ ਸੀ। ਇਸੇ ਦੌਰਾਨ ਗੁਪਤ ਸੂਚਨਾ ਦੇ ਆਧਾਰ ਉੱਤੇ ਇਕ ਈਟੀਓਸ ਕਾਰ ਪੀਬੀ 02 ਡੀਐਕਸ 2290 ਸਵਾਰ ਦੋ ਅੰਮਿ੍ਤਸਰ ਸਾਈਡ ਦੇ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ।

3 ਕਿਲੋ 300 ਗ੍ਰਾਮ ਚਰਸ ਸਮੇਤ 75 ਹਜ਼ਾਰ ਦੀ ਡਰੱਗ ਮਨੀ 

ਪੁਲਿਸ ਦਾ ਕਹਿਣਾ ਹੈ ਕਿ ਹਿਮਾਚਲ ਪ੍ਰਦੇਸ਼ ਤੋਂ ਨਸ਼ਾ ਲਿਆ ਕੇ ਵੇਚਣ ਦਾ ਕਾਰੋਬਾਰ ਕਰਦੇ ਹਨ।  ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਨੂੰ ਦੇਖ ਕੇ ਉਨ੍ਹਾਂ ਨੇ  ਕਾਰ  ਪਿਛਾਂਹ ਮੋੜ ਕੇ ਭਜਾਉਣ ਲੱਗੇ ਤਾਂ ਪੁਲਿਸ ਨੇ ਮੁਸਤੈਦੀ ਨਾਲ ਕਾਰ ਨੂੰ ਕਾਬੂ ਕਰਕੇ ਜਦੋਂ ਏਐਸਪੀ ਦੀਨਾਨਗਰ ਅਦਿਤਿਆ ਐਸ ਵਾਰੀਅਰ ਦੀ ਨਿਗਰਾਨੀ ਹੇਠ ਕਾਰ ਦੀ ਤਲਾਸ਼ੀ ਲਈ ਤਾਂ ਕਾਰ ਅੰਦਰੋਂ ਤਿੰਨ ਕੋਲ ਤਿੰਨ ਸੌ ਗ੍ਰਾਮ ਚਰਸ ਅਤੇ 75 ਹਜਾਰ ਰੁਪਏ ਡਰਗ ਮਨੀ ਦੇ ਰੂਪ ਵਿੱਚ ਬਰਾਮਦ ਹੋਏ।

ਪੁਲਿਸ ਦਾ ਕਹਿਣਾ ਮਾਮਲਾ ਦਰਜ 

ਪੁਲਿਸ ਦਾ ਕਹਿਣਾ ਹੈ ਕਿ  ਕਾਰ ਸਵਾਰ ਦੋਵੇਂ ਨੌਜਵਾਨ ਜਿਨਾਂ ਦੀ ਪਛਾਣ ਲਵਲੀ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਦਸਮੇਸ਼ ਐਵਨਿਊ, ਫੋਕਲ ਪੁਆਇੰਟ, ਨਜਦੀਕ ਅਲਫਾਵੰਨ ਮਾਲ ਅੰਮ੍ਰਿਤਸਰ ਅਤੇ ਪੰਕਜ ਸ਼ਰਮਾ ਪੁੱਤਰ ਮਦਨ ਲਾਲ ਵਾਸੀ ਮੁਹੱਲਾ ਗੁਰੂ ਤੇਗ ਬਹਾਦੁਰ ਨਗਰ ਅੰਮ੍ਰਿਤਸਰ ਦੇ ਰੂਪ ਵਿੱਚ ਹੋਈ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਦਰਜ ਕੀਤਾ ਗਿਆ।


Related Post