Jalandhar News : ਤੜਕਸਾਰ ਹੀ ਗੋਲੀਆਂ ਨਾਲ ਕੰਬਿਆ ਜਲੰਧਰ ! ਦੋਸਤ ਦੇ ਘਰ ਸੁੱਤੇ ਪਏ ਦੋ ਮੁੰਡਿਆਂ ਨੂੰ ਗੋਲੀਆਂ ਨਾਲ ਭੁੰਨਿਆ, ਹੋਈ ਮੌਤ

ਦੱਸ ਦਈਏ ਕਿ ਮ੍ਰਿਤਕਾਂ ਦੀ ਪਛਾਣ 24 ਸਾਲ ਦੇ ਸ਼ਿਵਮ ਅਤੇ 22 ਸਾਲ ਦੇ ਵਿਨੇ ਵਜੋਂ ਹੈ। ਜਿਨ੍ਹਾਂ ’ਤੇ ਮੁਲਜ਼ਮ ਵੱਲੋਂ 8 ਤੋਂ 10 ਗੋਲੀਆਂ ਚਲਾਈਆਂ ਗਈਆਂ ਹਨ।

By  Aarti January 4th 2025 12:20 PM -- Updated: January 4th 2025 12:41 PM

Jalandhar News : ਜਲੰਧਰ ’ਚ ਤੜਕਸਾਰ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਦੋ ਨੌਜਵਾਨਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਇਹ ਮਾਮਲਾ ਸ਼ਹੀਦ ਉਧਮ ਸਿੰਘ ਨਗਰ ਲੰਮਾ ਪਿੰਡ ਦੇ ਨੇੜੇ ਦੀ ਦੱਸੀ ਜਾ ਰਹੀ ਹੈ। ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਵਾਰਦਾਤ ਨੂੰ ਅੰਜਾਮ ਨੌਜਵਾਨਾਂ ਦੇ ਦੋਸਤ ਨੇ ਹੀ ਦਿੱਤਾ ਹੈ। 

ਦੱਸ ਦਈਏ ਕਿ ਮ੍ਰਿਤਕਾਂ ਦੀ ਪਛਾਣ  24 ਸਾਲ ਦੇ ਸ਼ਿਵਮ ਅਤੇ 22 ਸਾਲ ਦੇ ਵਿਨੇ ਵਜੋਂ ਹੈ। ਜਿਨ੍ਹਾਂ ’ਤੇ ਮੁਲਜ਼ਮ ਵੱਲੋਂ 8 ਤੋਂ 10 ਗੋਲੀਆਂ ਚਲਾਈਆਂ ਗਈਆਂ ਹਨ। 

ਸੀਆਈਏ  ਤੇ ਜਲੰਧਰ ਰਾਮਾ ਮੰਡੀ ਥਾਣੇ ਦੀ ਪੁਲਿਸ ਟੀਮਾਂ ਜਾਂਚ ਕਰ ਰਹੀਆਂ ਹਨ। ਪੁਲਿਸ ਨੇ ਦੱਸਿਆ  ਕਿ ਜਿਨ੍ਹਾਂ ਦੀ ਮੌਤ ਹੋਈ ਹੈ ਉਨ੍ਹਾਂ ’ਤੇ ਪਹਿਲਾਂ ’ਤੇ ਹੀ ਮਾਮਲਾ ਦਰਜ ਕੀਤਾ ਗਿਆ ਹੈ। 


Related Post