ਅੰਮ੍ਰਿਤਸਰ ਵਿਖੇ ਬੈਂਕ 'ਚੋਂ 22 ਲੱਖ ਰੁਪਏ ਲੁੱਟਣ ਵਾਲੇ ਦੋ ਮੁਲਜ਼ਮ ਗ੍ਰਿਫਤਾਰ

By  Ravinder Singh February 20th 2023 11:07 AM -- Updated: February 20th 2023 02:38 PM

ਅੰਮ੍ਰਿਤਸਰ : ਅੰਮ੍ਰਿਤਸਰ ਪੁਲਿਸ ਨੇ 16 ਫਰਵਰੀ ਨੂੰ ਬੈਂਕ ਵਿਚ ਹੋਈ ਲੁੱਟ ਦਾ ਵਾਰਦਾਤ ਨੂੰ ਹੱਲ ਕਰ ਲਿਆ ਹੈ। ਅੰਮ੍ਰਿਤਸਰ ਪੁਲਿਸ ਨੇ ਪੰਜਾਬ ਨੈਸ਼ਨਲ ਬੈਂਕ ਅੰਮ੍ਰਿਤਸਰ ਕੈਂਟ ਰਾਣੀ ਕਾ ਬਾਗ ਵਿਖੇ 22 ਲੱਖ ਰੁਪਏ ਲੁੱਟਣ ਵਾਲੇ ਦੋਵੇਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਗ੍ਰਿਫ਼ਤਾਰ ਮੁਲਜ਼ਮਾਂ ਕੋਲੋ ਲੁੱਟੀ ਹੋਈ ਰਾਸ਼ੀ ਬਰਾਮਦ ਕਰ ਲਈ ਗਈ ਹੈ।


ਕਾਬਿਲੇਗੌਰ ਹੈ ਕਿ ਪਿਸਤੌਲ ਦੇ ਜ਼ੋਰ ਉਤੇ ਲੁਟੇਰਿਆਂ ਨੇ 22 ਲੱਖ 50 ਹਜ਼ਾਰ ਰੁਪਏ ਦੀ ਲੁੱਟ ਨੂੰ ਅੰਜਾਮ ਦਿੱਤਾ ਸੀ।  ਪੁਲਿਸ ਨੇ ਸਿੰਘ ਵਾਸੀ ਮਨੀਆ ਕੁਹਾੜਾ ਤੇ ਗਗਨਦੀਪ ਸਿੰਘ ਵਾਸੀ ਅੰਮ੍ਰਿਤਸਰ ਨੂੰ 22 ਲੱਖ ਰੁਪਏ ਦੀ ਲੁੱਟ ਦੀ ਰਾਸ਼ੀ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ। ਪੁਲਿਸ 35 ਕਿਲੋਮੀਟਰ ਤੱਕ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਮਗਰੋਂ ਲੁਟੇਰਿਆਂ ਤੱਕ ਪਹੁੰਚੀ। ਜਾਂਚ ਦੌਰਾਨ ਪਤਾ ਲੱਗਿਆ ਕਿ ਲੁਟੇਰਿਆਂ ਨੇ ਵਾਰ-ਵਾਰ ਰਸਤਾ ਬਦਲਿਆ ਹੈ।

ਰਾਣੀ ਕਾ ਬਾਗ ਤੋਂ ਮਜੀਠਾ ਰੋਡ ਤੱਕ ਲੁਟੇਰੇ ਐਕਟਿਵਾ ਉਤੇ ਹੀ ਗਏ ਸਨ। ਮਜੀਠਾ ਰੋਡ ਉਤੇ ਪੁੱਜ ਕੇ ਕੈਂਪਸ ਉਤੇ ਜੈਕੇਟਾਂ ਉਤਾਰੀਆਂ। ਇਸ ਪਿਛੋਂ ਐਸਜੀ ਇਨਕਲੇਵ ਨੇੜੇ ਪਹਿਲਾਂ ਤੋਂ ਖੜ੍ਹੀ ਕੀਤੀ ਕਾਰ ਉਪਰ ਫ਼ਰਾਰ ਹੋ ਗਏ। ਇਸ ਤੋਂ ਬਾਅਦ ਲਾਲਜੀਤ ਤੇ ਦੂਜਾ ਮੁਲਜ਼ਮ ਅਲੱਗ ਰਸਤੇ ਪੈ ਗਏ।

ਇਹ ਵੀ ਪੜ੍ਹੋ : ਪਹਾੜੀ ਇਲਾਕਿਆਂ 'ਚ ਵਧਣ ਲੱਗਾ ਤਾਪਮਾਨ, ਮੈਦਾਨੀ ਇਲਾਕਿਆਂ 'ਚ ਵੀ ਗਰਮੀ ਦਾ ਅਹਿਸਾਸ

ਲਾਲਜੀਤ ਸਿੰਘ ਤੋਂ ਇਕ 32 ਬੋਰ ਰਿਵਾਲਵਰ, ਛੇਵਰਲੇਟ ਕਰੂਜ਼ ਕਾਰ ਤੇ ਲੁੱਟ ਦੀ ਰਾਸ਼ੀ 'ਚੋਂ 12 ਲੱਖ ਰੁਪਏ ਬਰਾਮਦ ਕੀਤੇ ਗਏ ਹਨ। ਦੂਜੇ ਲੁਟੇਰੇ ਗਗਨਦੀਪ ਕੋਲੋਂ ਇਕ 32 ਬੋਰ ਰਿਵਾਲਵਰ, ਐਕਟਿਵਾ ਤੇ 10 ਲੱਖ ਰੁਪਏ ਦੀ ਰਾਸ਼ੀ ਬਰਾਮਦ ਕੀਤੀ ਗਈ ਹੈ। ਦੋਵਾਂ ਕੋਲ ਲਾਇਸੈਂਸੀ ਹਥਿਆਰ ਸਨ ਤੇ ਇਹ ਉਨ੍ਹਾਂ ਦਾ ਪਹਿਲਾਂ ਜੁਰਮ ਸੀ।

Related Post