ਅਦਾਕਾਰਾ ਤੁਨੀਸ਼ਾ ਸ਼ਰਮਾ ਨੇ ਮੇਕਅਪ ਰੂਮ 'ਚ ਕੀਤੀ ਖ਼ੁਦਕੁਸ਼ੀ, ਟੀਵੀ ਜਗਤ 'ਚ ਫੈਲੀ ਸੋਗ ਦੀ ਲਹਿਰ

ਟੀਵੀ ਤੇ ਸਿਨੇਮਾ ਜਗਤ ਵਿਚ ਆਪਣੇ ਨਾਮਣਾ ਖੱਟਣ ਵਾਲੀ ਅਦਾਕਾਰਾ ਤੁਨੀਸ਼ਾ ਸ਼ਰਮਾ ਨੇ ਮੇਕਅੱਪ ਰੂਪ ਵਿਚ ਖ਼ੁਦਕੁਸ਼ੀ ਕਰ ਲਈ। ਇਸ ਖਬਰ ਨਾਲ ਟੀਵੀ ਤੇ ਸਿਨੇਮਾ ਜਗਤ ਵਿਚ ਸੋਗ ਦੀ ਲਹਿਰ ਫੈਲ ਗਈ।

By  Ravinder Singh December 24th 2022 07:26 PM -- Updated: December 24th 2022 08:00 PM

Tunisha Sharma : ਟੀਵੀ ਤੇ ਸਿਨੇਮਾ ਜਗਤ ਦੀ ਦੁਨੀਆ ਤੋਂ ਇਕ ਹੋਰ ਮਾੜੀ ਖ਼ਬਰ ਸਾਹਮਣੇ ਆਈ ਹੈ। ਸੋਨੀ ਸਬ ਟੀਵੀ ਦੇ ਸੀਰੀਅਲ 'ਅਲੀਬਾਬਾ: ਦਾਸਤਾਨ ਏ ਕਾਬੁਲ' ਦੀ ਮੁੱਖ ਅਦਾਕਾਰਾ ਤੁਨੀਸ਼ਾ ਸ਼ਰਮਾ ਨੇ ਖ਼ੁਦਕੁਸ਼ੀ ਕਰ ਲਈ। ਇਸ ਖਬਰ ਦੇ ਫੈਲਦੇ ਹੀ ਸਾਰੇ ਅਦਾਕਾਰ ਤੇ ਕਲਾਕਾਰ ਹੈਰਾਨ ਹਨ ਤੇ ਟੀਵੀ ਜਗਤ ਵਿਚ ਸੋਗ ਦੀ ਲਹਿਰ ਫੈਲ ਗਈ।

 ਖ਼ਬਰਾਂ ਮੁਤਾਬਕ ਅਦਾਕਾਰਾ ਪਿਛਲੇ ਕੁਝ ਦਿਨਾਂ ਤੋਂ ਸੈੱਟ 'ਤੇ ਕਾਫੀ ਤਣਾਅ 'ਚ ਨਜ਼ਰ ਆਉਂਦੀ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਟੀਵੀ ਸੀਰੀਅਲ ਦੇ ਸੈੱਟ 'ਤੇ ਫਾਹਾ ਲੈ ਲਿਆ। ਦੱਸਿਆ ਜਾ ਰਿਹਾ ਹੈ ਅਦਾਕਾਰਾ ਨੇ ਮੇਕਅੱਪ ਰੂਮ ਵਿਚ ਖ਼ੁਦਕੁਸ਼ੀ ਕਰ ਲਈ। ਮਾਮਲੇ ਦੀ ਸੂਚਨਾ ਮਿਲਦੇ ਹੀ ਅਦਾਕਾਰਾ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਫਿਲਹਾਲ ਖੁਦਕੁਸ਼ੀ ਕਰਨ ਦੇ ਕਾਰਨਾਂ ਦਾ ਖੁਲਾਸਾ ਨਹੀਂ ਹੋ ਸਕਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


ਕਾਬਿਲੇਗੌਰ ਹੈ ਕਿ ਤੁਨੀਸ਼ਾ ਸਿਰਫ 20 ਸਾਲ ਦੀ ਸੀ। ਉਸਨੇ ਇਕ ਬਾਲ ਕਲਾਕਾਰ ਦੇ ਰੂਪ ਵਿੱਚ ਟੀਵੀ ਜਗਤ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਸੀਰੀਅਲ 'ਭਾਰਤ ਕਾ ਵੀਰ ਪੁੱਤਰ ਮਹਾਰਾਣਾ ਪ੍ਰਤਾਪ' ਤੋਂ ਕਰੀਅਰ ਦੀ ਸ਼ੁਰੂਆਤ ਕੀਤੀ। ਤੁਨੀਸ਼ਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭਿਵੜੀ ਦੇ ਹਸਪਤਾਲ ਭੇਜ ਦਿੱਤਾ ਗਿਆ ਹੈ। ਤੁਨਿਸ਼ਾ ਫਿਤੂਰ, ਬਾਰ-ਬਾਰ ਦੇਖੋ, ਕਹਾਨੀ 2 : ਦੁਰਗਾ ਰਾਨੀ ਸਿੰਘ, ਦਬੰਗ 3 ਵਰਗੀਆਂ ਫਿਲਮਾਂ ਵਿਚ ਵੀ ਨਜ਼ਰ ਆਈ ਸੀ।

ਇਸ ਤੋਂ ਬਾਅਦ ਉਹ ਚੱਕਰਵਰਤੀ ਅਸ਼ੋਕ ਸਮਰਾਟ, ਗੱਬਰ ਪੁੰਛਵਾਲਾ, ਸ਼ੇਰ-ਏ-ਪੰਜਾਬ: ਮਹਾਰਾਜਾ ਰਣਜੀਤ ਸਿੰਘ, ਇੰਟਰਨੈੱਟ ਵਾਲਾ ਲਵ ਅਤੇ ਇਸ਼ਕ ਸੁਭਾਨੱਲਾ ਵਰਗੇ ਸੀਰੀਅਲਾਂ ਵਿੱਚ ਨਜ਼ਰ ਆਈ।

ਇਹ ਵੀ ਪੜ੍ਹੋ : ਫਿਰੌਤੀ ਲੈਣ ਆਏ ਗੈਂਗਸਟਰਾਂ ਦੀ ਪੁਲਿਸ ਨਾਲ ਹੋਈ ਝੜਪ, ਇੱਕ ਗੈਂਗਸਟਰ ਪੁਲਿਸ ਅੜਿੱਕੇ

Related Post