TV Actor Aman Jaiswal Died : ਟੀਵੀ ਇੰਡਸਟਰੀ ਦੇ ਇਸ ਮਸ਼ਹੂਰ ਅਦਾਕਾਰ ਦੀ ਸੜਕ ਹਾਦਸੇ ’ਚ ਹੋਈ ਮੌਤ, ਟਰੱਕ ਨੇ ਮਾਰੀ ਸੀ ਬਾਈਕ ਨੂੰ ਟੱਕਰ
ਇਸ ਘਟਨਾ ਬਾਰੇ ਅੰਬੋਲੀ ਥਾਣੇ ਦੇ ਅਧਿਕਾਰੀ ਨੇ ਦੱਸਿਆ ਕਿ ਅਮਨ ਜੈਸਵਾਲ ਨੂੰ ਕਾਮਾ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਦੀ ਟੀਮ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
TV Actor Aman Jaiswal Died : ਟੀਵੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਅਮਨ ਜੈਸਵਾਲ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਅਮਨ ਜੈਸਵਾਲ ਨੇ 'ਧਰਤੀਪੁੱਤਰ ਨੰਦਿਨੀ' 'ਚ ਕੰਮ ਕੀਤਾ ਸੀ। ਅਮਨ ਜੈਸਵਾਲ ਦੀ ਉਮਰ 23 ਸਾਲ ਸੀ। ਦੱਸਿਆ ਜਾ ਰਿਹਾ ਹੈ ਕਿ ਜੋਗੇਸ਼ਵਰੀ ਹਾਈਵੇ 'ਤੇ ਅਮਨ ਦੀ ਬਾਈਕ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ।
ਦੂਜੇ ਪਾਸੇ ਇਸ ਘਟਨਾ ਬਾਰੇ ਅੰਬੋਲੀ ਥਾਣੇ ਦੇ ਅਧਿਕਾਰੀ ਨੇ ਦੱਸਿਆ ਕਿ ਅਮਨ ਜੈਸਵਾਲ ਨੂੰ ਕਾਮਾ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਦੀ ਟੀਮ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਅਮਨ ਨੂੰ ਬਾਈਕ ਚਲਾਉਣ ਦਾ ਸੀ ਸ਼ੌਕ
ਅਮਨ ਨੂੰ ਜਾਣਨ ਵਾਲੇ ਲੋਕ ਦੱਸਦੇ ਹਨ ਕਿ ਉਹ ਬਾਈਕ ਚਲਾਉਣ ਦਾ ਸ਼ੌਕੀਨ ਸੀ। ਉਹ ਮੁੰਬਈ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਜਾਣ ਲਈ ਵੀ ਬਾਈਕ ਦੀ ਵਰਤੋਂ ਕਰਦੇ ਸੀ। ਅਮਨ ਨੂੰ ਬਾਈਕ ਚਲਾਉਣਾ ਇੰਨਾ ਪਸੰਦ ਸੀ ਕਿ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਬਾਈਕ ਚਲਾਉਣ ਦੀਆਂ ਕਈ ਵੀਡੀਓਜ਼ ਪੋਸਟ ਕੀਤੀਆਂ ਹਨ।
ਇਹ ਵੀ ਪੜ੍ਹੋ :Saif Ali Khan Attacked : ਸੈਫ਼ ਅਲੀ ਖਾਨ 'ਤੇ ਹਮਲੇ ਦਾ ਇੱਕ ਸ਼ੱਕੀ ਹਿਰਾਸਤ 'ਚ, 33 ਘੰਟਿਆਂ ਬਾਅਦ ਮੁੰਬਈ ਪੁਲਿਸ ਦੇ ਹੱਥ ਵੱਡੀ ਕਾਮਯਾਬੀ