Tips For Working Women: ਜੇਕਰ ਤੁਸੀਂ ਨਿੱਜੀ ਜਿੰਦਗੀ ਦੇ ਨਾਲ ਪੇਸ਼ੇ ਨੂੰ ਸੰਭਾਲ ਨਹੀਂ ਪਾ ਰਹੇ ਤਾਂ ਵਰਤੋਂ ਇਹ ਨੁਸਖੇ, ਮਿਲੇਗੀ ਮਦਦ

ਜੇਕਰ ਤੁਸੀਂ ਕੰਮਕਾਜੀ ਦੇ ਨਾਲ ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਵੀ ਸਮਾਂ ਦੇਣਾ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਇਸ ਸਮੱਸਿਆ ਤੋਂ ਛੁਟਕਾਰਾ ਦਵਾਉਣ ਵਾਲੇ ਕੁਝ ਆਸਾਨ ਨੁਸਖੇ ਦੱਸਣ ਜਾਂ ਰਹੇ ਹਾਂ।

By  Aarti October 7th 2023 04:25 PM -- Updated: October 7th 2023 04:47 PM

Working Women Manage Personal Life Tips: ਜੇਕਰ ਤੁਹਾਨੂੰ ਵੀ ਸਾਰਾ ਦਿਨ ਚਿੰਤਾ ਰਹਿੰਦੀ ਹੈ ਕੀ ਤੁਸੀਂ ਆਪਣੇ ਬੱਚੇ ਨਾਲ ਅਤੇ ਆਪਣੇ ਪਰਿਵਾਰ ਤੋਂ ਦੂਰ ਹੋ ਰਹੇ ਹੋ ਤਾਂ ਤੁਸੀਂ ਇਸ ਗੱਲ ਦੀ ਚਿੰਤਾ ਨਾਂ ਕਰੋ ਕਿਉਂਕਿ ਤੁਹਾਡੇ ਨਾਲ ਨਾਲ ਕਈ ਹੋਰ ਕੰਮਕਾਜੀ ਔਰਤਾਂ ਵੀ ਇਹ ਸਮੱਸਿਆ ਮਹਿਸੂਸ ਕਰਦਿਆ ਹਨ।

ਜੇਕਰ ਤੁਸੀਂ ਕੰਮਕਾਜੀ ਦੇ ਨਾਲ ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਵੀ ਸਮਾਂ ਦੇਣਾ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਇਸ ਸਮੱਸਿਆ ਤੋਂ ਛੁਟਕਾਰਾ ਦਵਾਉਣ ਵਾਲੇ ਕੁਝ ਆਸਾਨ ਨੁਸਖੇ ਦੱਸਣ ਜਾਂ ਰਹੇ ਹਾਂ। ਜਿਸ ਦੀ ਮਦਦ ਨਾਲ ਤੁਸੀਂ ਆਪਣੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਦਾ ਪ੍ਰਬੰਧਨ ਕਰ ਸਕਦੇ ਹੋ। ਇਨ੍ਹਾਂ ਵਧੀਆ ਟਿਪਸ ਨਾਲ ਤੁਸੀਂ ਕੰਮਕਾਜੀ ਔਰਤ ਦੇ ਨਾਲ-ਨਾਲ ਆਪਣੇ ਬੱਚਿਆਂ ਦੀ ਪਸੰਦੀਦਾ ਦੋਸਤ ਵੀ ਬਣੋਗੇ, ਤਾਂ ਆਓ ਜਾਣਦੇ ਹਾਂ ਕੁਝ ਮਦਦਗਾਰ ਨੁਸਖਿਆਂ ਬਾਰੇ।

ਸ਼ਡਿਊਲ ਦੀ ਮਦਦ ਨਾਲ ਸਮਝਦਾਰੀ ਨਾਲ ਕੰਮ ਕਰੋ : 

ਬੱਚਿਆਂ ਦੇ ਨਾਲ ਦਫਤਰ ਦਾ ਪ੍ਰਬੰਧਨ ਕਰਨ ਲਈ ਤੁਹਾਨੂੰ ਇੱਕ ਸੂਚੀ ਦੀ ਪਾਲਣਾ ਕਰਨੀ ਚਾਹੀਦੀ ਹੈ, ਜਿਸ ਦੀ ਮਦਦ ਨਾਲ ਤੁਸੀਂ ਆਸਾਨੀ ਨਾਲ ਆਪਣਾ ਸਮਾਂ ਬਚਾ ਸਕਦੇ ਹੋ। ਸ਼ਡਿਊਲ ਵਿੱਚ ਆਪਣੇ ਸਾਰੇ ਕੰਮਾਂ ਦੀ ਲਿਸਟ ਬਣਾ ਕੇ ਉਸ ਨੂੰ ਦੇਖ ਕੇ ਸਮੇਂ ਸਿਰ ਕੰਮ ਪੂਰਾ ਕਰ ਸਕਦੇ ਹੋ। ਇਸ ਤਰ੍ਹਾਂ ਕਰਨ ਨਾਲ ਤੁਸੀਂ ਬੱਚਿਆਂ ਨਾਲ ਸਮਾਂ ਬਿਤਾ ਸਕਦੇ ਹੋ ਅਤੇ ਕਈ ਵਾਰ ਉਨ੍ਹਾਂ ਨਾਲ ਸੈਰ ਕਰਨ ਜਾ ਸਕਦੇ ਹੋ।

ਮਨਪਸੰਦ ਕੰਮ ਰਾਹੀਂ ਨਿੱਜੀ ਜ਼ਿੰਦਗੀ ਨੂੰ ਸਮਾਂ ਦਿਓ : 

ਜੇਕਰ ਤੁਸੀਂ ਕੰਮ ਦੇ ਸਮੇਂ ਦੌਰਾਨ ਆਪਣੇ ਮਨਪਸੰਦ ਕੰਮ ਪਹਿਲਾਂ ਕਰਦੇ ਹੋ, ਤਾਂ ਤੁਸੀਂ ਸਮਾਂ ਬਚਾ ਸਕਦੇ ਹੋ। ਜੇਕਰ ਤੁਸੀਂ ਦਫਤਰ ਅਤੇ ਬੱਚੇ ਵਿਚਕਾਰ ਸਮਾਂ ਵੰਡਣਾ ਚਾਹੁੰਦੇ ਹੋ, ਤਾਂ ਤੁਹਾਨੂੰ ਕੰਮ ਕਰਨ ਦੀ ਇੱਕ ਛੋਟੀ ਸੂਚੀ ਬਣਾਉਣੀ ਚਾਹੀਦੀ ਹੈ।

ਕੰਮ ਦੇ ਵਿਚਕਾਰ ਇੱਕ ਛੋਟਾ ਬ੍ਰੇਕ ਲਾਓ : 

ਜੇਕਰ ਤੁਸੀਂ ਨਿੱਜੀ ਜਿੰਦਗੀ ਦੇ ਨਾਲ-ਨਾਲ ਦਫਤਰ ਵਿੱਚ ਕੰਮ ਕਰ ਰਹੇ ਹੋ, ਤਾਂ ਤੁਸੀਂ ਕੰਮ ਦੇ ਸਮੇਂ ਵਿੱਚ ਇੱਕ ਛੋਟਾ ਜਿਹਾ ਬ੍ਰੇਕ ਲੈ ਸਕਦੇ ਹੋ ਜਿਸ 'ਚ ਤੁਸੀਂ ਬੱਚਿਆਂ ਨਾਲ ਫੋਨ ਕਾਲ ਜਾਂ ਸੰਦੇਸ਼ ਭੇਜ ਕੇ ਗੱਲ ਕਰ ਸਕਦੇ ਹੋ, ਇਸ ਨਾਲ ਇਹ ਹੋਵੇਗਾ ਕੀ ਤੁਸੀਂ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਵੀ ਉਨ੍ਹਾਂ ਨਾਲ ਜੁੜੇ ਰਹੋਗੇ।

ਮਲਟੀਟਾਸਕਰ ਬਣ ਕੇ ਨਿੱਜੀ ਅਤੇ ਪੇਸ਼ੇਵਰ ਜੀਵਨ ਦਾ ਪ੍ਰਬੰਧਨ ਕਰੋ : 

ਜੇਕਰ ਤੁਸੀਂ ਆਪਣੀ ਪੇਸ਼ੇਵਰ ਜ਼ਿੰਦਗੀ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਵੀ ਬਰਕਰਾਰ ਰੱਖਣਾ ਚਾਹੁੰਦੇ ਹੋ, ਤਾਂ ਤੁਹਾਡੇ ਲਈ ਘਰ ਤੋਂ ਕੰਮ ਕਰਨਾ ਵੀ ਇੱਕ ਵਧੀਆ ਵਿਕਲਪ ਹੈ। ਜਿਸ ਦੀ ਮਦਦ ਨਾਲ ਤੁਸੀਂ ਕੰਮ ਕਰਦੇ ਹੋਏ ਵੀ ਆਪਣੇ ਬੱਚਿਆਂ ਨਾਲ ਚੰਗਾ ਸਮਾਂ ਬਿਤਾ ਸਕੋਗੇ। 

-ਲੇਖਕ ਸਚਿਨ ਜਿੰਦਲ ਦੇ ਸਹਿਯੋਗ ਨਾਲ 

ਇਹ ਵੀ ਪੜ੍ਹੋ: Fruit Peels For Glowing Skin : ਆਪਣੇ ਚਿਹਰੇ ਨੂੰ ਚਮਕਦਾਰ ਬਣਾਈ ਰੱਖਣ ਲਈ ਵਰਤੋਂ ਇਨ੍ਹਾਂ ਫਲਾਂ ਦੇ ਛਿਲਕੇ ਮਿਲਣਗੇ ਕਈ ਫ਼ਾਇਦੇ

Related Post