Justin Trudeau U Turn : ਭਾਰਤ ਨਾਲ ਪੰਗਾ ਲੈ ਕੇ ਬੁਰੇ ਫਸੇ PM ਟਰੂਡੋ, PM ਮੋਦੀ ਦਾ ਨਾਂ ਆਉਣ ਮਗਰੋਂ ਆਪਣੇ ਅਧਿਕਾਰੀਆਂ ਨੂੰ ਦੱਸਿਆ 'Criminal'

ਮੀਡੀਆ ਰਿਪੋਰਟਾਂ ਵਿੱਚ ਪੀਐਮ ਮੋਦੀ ਅਤੇ ਐਨਐਸਏ ਅਜੀਤ ਡੋਭਾਲ ਦੇ ਜ਼ਿਕਰ ਤੋਂ ਬਾਅਦ ਜਸਟਿਨ ਟਰੂਡੋ ਨੂੰ ਸਮਝ ਨਹੀਂ ਆ ਰਿਹਾ ਹੈ ਕਿ ਕਿਵੇਂ ਸਪੱਸ਼ਟੀਕਰਨ ਦੇਣ। ਉਨ੍ਹਾਂ ਪ੍ਰੈੱਸ ਕਾਨਫਰੰਸ 'ਚ ਸਪੱਸ਼ਟੀਕਰਨ ਦਿੰਦੇ ਹੋਏ ਆਪਣੇ ਹੀ ਖੁਫੀਆ ਅਧਿਕਾਰੀਆਂ ਨੂੰ ਅਪਰਾਧੀ ਦੱਸਿਆ।

By  Aarti November 24th 2024 04:12 PM

Justin Trudeau U Turn :  ਕੈਨੇਡਾ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੇ ਮਾਰੇ ਜਾਣ ਤੋਂ ਬਾਅਦ ਜਸਟਿਨ ਟਰੂਡੋ ਨੇ ਭਾਰਤ 'ਤੇ ਬੇਬੁਨਿਆਦ ਦੋਸ਼ ਲਗਾ ਕੇ ਖੁਦ ਨੂੰ ਮੁਸੀਬਤ 'ਚ ਫਸਾ ਲਿਆ ਹੈ। ਹੁਣ ਉਨ੍ਹਾਂ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਅਪਰਾਧੀ ਵਿਦੇਸ਼ੀ ਹਨ ਜਾਂ ਉਨ੍ਹਾਂ ਦੇ ਆਪਣੇ ਅਧਿਕਾਰੀ। 

ਮੀਡੀਆ ਰਿਪੋਰਟਾਂ ਵਿੱਚ ਪੀਐਮ ਮੋਦੀ ਅਤੇ ਐਨਐਸਏ ਅਜੀਤ ਡੋਭਾਲ ਦੇ ਜ਼ਿਕਰ ਤੋਂ ਬਾਅਦ ਜਸਟਿਨ ਟਰੂਡੋ ਨੂੰ ਸਮਝ ਨਹੀਂ ਆ ਰਿਹਾ ਹੈ ਕਿ ਕਿਵੇਂ ਸਪੱਸ਼ਟੀਕਰਨ ਦੇਣ। ਉਨ੍ਹਾਂ ਪ੍ਰੈੱਸ ਕਾਨਫਰੰਸ 'ਚ ਸਪੱਸ਼ਟੀਕਰਨ ਦਿੰਦੇ ਹੋਏ ਆਪਣੇ ਹੀ ਖੁਫੀਆ ਅਧਿਕਾਰੀਆਂ ਨੂੰ ਅਪਰਾਧੀ ਦੱਸਿਆ। ਜਸਟਿਨ ਟਰੂਡੋ ਨੇ ਕਿਹਾ ਕਿ ਇਹ ਇੱਕ ਸ਼ਾਨਦਾਰ ਅਤੇ ਅਪਰਾਧਿਕ ਲੀਕ ਹੈ। ਕੈਨੇਡੀਅਨ ਮੀਡੀਆ ਵਿੱਚ ਹੀ ਕਿਹਾ ਗਿਆ ਸੀ ਕਿ ਪੀਐਮ ਮੋਦੀ ਅਤੇ ਸੀਨੀਅਰ ਭਾਰਤੀ ਅਧਿਕਾਰੀਆਂ ਨੂੰ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਸਾਜ਼ਿਸ਼ ਬਾਰੇ ਪਤਾ ਸੀ।

ਬਰੈਂਪਟਨ ਵਿੱਚ ਮੀਡੀਆ ਨਾਲ ਗੱਲ ਕਰਦਿਆਂ ਟਰੂਡੋ ਨੇ ਕਿਹਾ, ਇਹ ਮੰਦਭਾਗਾ ਹੈ ਕਿ ਅਪਰਾਧੀ ਲਗਾਤਾਰ ਮੀਡੀਆ ਨੂੰ ਚੀਜ਼ਾਂ ਲੀਕ ਕਰ ਰਹੇ ਹਨ। ਇਸ ਲਈ ਅਸੀਂ ਇਹ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਉਹ ਲੋਕ ਕੌਣ ਹਨ ਜੋ ਮੀਡੀਆ ਨੂੰ ਅਜਿਹੇ ਬਿਆਨ ਦੇ ਰਹੇ ਹਨ। ਕੈਨੇਡਾ ਦੀ ਰਾਸ਼ਟਰੀ ਸੁਰੱਖਿਆ ਅਤੇ ਖੁਫੀਆ ਸਲਾਹਕਾਰ (ਐੱਨ.ਐੱਸ.ਆਈ.ਏ.) ਨੈਟਲੀ ਜੀ ਡਰੋਇਨ ਨੇ ਵੀਰਵਾਰ ਨੂੰ ਕਿਹਾ ਕਿ ਕੈਨੇਡੀਅਨ ਸਰਕਾਰ ਨੂੰ ਅਜਿਹੇ ਕਿਸੇ ਵੀ ਸਬੰਧ ਬਾਰੇ ਪਤਾ ਨਹੀਂ ਸੀ। ਉਨ੍ਹਾਂ ਕਿਹਾ ਕਿ ਕੈਨੇਡਾ ਸਰਕਾਰ ਨੇ ਪ੍ਰਧਾਨ ਮੰਤਰੀ ਮੋਦੀ, ਵਿਦੇਸ਼ ਮੰਤਰੀ ਜੈਸ਼ੰਕਰ ਅਤੇ ਐਨਐਸਏ ਅਜੀਤ ਡੋਭਾਲ ਕੈਨੇਡਾ ਵਿੱਚ ਕਿਸੇ ਅਪਰਾਧਿਕ ਗਤੀਵਿਧੀ ਨਾਲ ਜੁੜੇ ਹੋਣ ਬਾਰੇ ਨਾ ਤਾਂ ਕਿਹਾ ਹੈ ਅਤੇ ਨਾ ਹੀ ਕੋਈ ਜਾਣਕਾਰੀ ਹੈ।

ਉਨ੍ਹਾਂ ਕਿਹਾ ਕਿ ਅਜਿਹੀਆਂ ਗੱਲਾਂ ਬੇਬੁਨਿਆਦ ਅਤੇ ਸਿਰਫ਼ ਅਟਕਲਾਂ 'ਤੇ ਆਧਾਰਿਤ ਹਨ। ਇਹ ਰਿਪੋਰਟ ਮੰਗਲਵਾਰ ਨੂੰ ਡੇਲੀ ਗਲੋਬ ਐਂਡ ਮੇਲ ਵਿੱਚ ਪ੍ਰਕਾਸ਼ਿਤ ਹੋਈ। ਇਸ ਵਿੱਚ ਇੱਕ ਅਣਪਛਾਤੇ ਸੁਰੱਖਿਆ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਪੀਐਮ ਮੋਦੀ ਸਮੇਤ ਭਾਰਤ ਦੇ ਉੱਚ ਅਧਿਕਾਰੀਆਂ ਨੂੰ ਨਿੱਝਰ ਦੀ ਹੱਤਿਆ ਦੀ ਸਾਜ਼ਿਸ਼ ਦੀ ਜਾਣਕਾਰੀ ਸੀ।

ਕਾਬਿਲੇਗੌਰ ਹੈ ਕਿ ਪਿਛਲੇ ਸਾਲ ਜੂਨ ਵਿੱਚ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਅਕਤੂਬਰ ਵਿੱਚ ਪੀਐਮ ਜਸਟਿਨ ਟਰੂਡੋ ਨੇ ਇਸ ਕਤਲ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਇਸ ਤੋਂ ਬਾਅਦ ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਹੋਏ ਰੱਦ ਕਰ ਦਿੱਤਾ ਸੀ ਅਤੇ ਕਿਹਾ ਸੀ ਕਿ ਜੇਕਰ ਉਸ ਕੋਲ ਸਬੂਤ ਹਨ ਤਾਂ ਉਹ ਭਾਰਤ ਨੂੰ ਮੁਹੱਈਆ ਕਰਵਾਏ। ਇਸ ਤੋਂ ਬਾਅਦ ਹੁਣ ਤੱਕ ਕੈਨੇਡਾ ਕੋਈ ਸਬੂਤ ਨਹੀਂ ਦੇ ਸਕਿਆ ਹੈ।

ਇਹ ਵੀ ਪੜ੍ਹੋ : Elon Musk praises India Elections : ਭਾਰਤ ਦੀ ਵੋਟਿੰਗ ਪ੍ਰਣਾਲੀ ਦੇ ਫੈਨ ਬਣੇ ਐਲੋਨ ਮਸਕ, ਕਿਹਾ- ਭਾਰਤ ’ਚ 1 ਦਿਨ ’ਚ 64 ਕਰੋੜ ਵੋਟਾਂ ਦੀ ਗਿਣਤੀ ਹੋਈ

Related Post