ਰਾਜਪੁਰਾ: ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਸ਼ੰਭੂ ਬਾਰਡਰ ’ਤੇ ਟਰੱਕ ਆਪ੍ਰੇਟਰਾਂ ਵੱਲੋਂ ਧਰਨਾ ਚੁੱਕਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਦੱਸ ਦਈਏ ਕਿ ਬੀਤੇ ਦਿਨ ਟਰੱਕ ਆਪਰੇਟਰਾਂ ਅਤੇ ਸਰਕਾਰ ਵਿਚਾਲੇ ਵਿਚਾਲੇ ਮੀਟਿੰਗ ਹੋਈ ਸੀ ਜਿਸ ਤੋਂ ਬਾਅਦ ਦੋਹਾਂ ਵਿਚਾਲੇ ਸਹਿਮਤੀ ਬਣੀ ਜਿਸ ਤੋਂ ਬਾਅਦ ਸਰਕਾਰ ਦੇ ਲਿਖਤੀ ਭਰੋਸੇ ਤੋਂ ਬਾਅਦ ਟਰੱਕ ਆਪ੍ਰੇਟਰਾਂ ਵੱਲੋਂ ਧਰਨਾ ਸਮਾਪਤ ਕਰਨ ਦਾ ਫੈਸਲਾ ਲਿਆ ਗਿਆ ਹੈ। ਜਿਸ ਤੋਂ ਬਾਅਦ ਸ਼ੰਭੂ ਬੈਰੀਅਰ ਤੋਂ ਧਰਨਾ ਚੁੱਕਿਆ ਜਾ ਰਿਹਾ ਹੈ।
ਟਰੱਕ ਆਪਰੇਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮੰਗਾਂ ਚ ਸਭ ਤੋਂ ਪਹਿਲਾਂ ਮੰਗ ਟਰੱਕ ਯੂਨੀਅਨ ਦੀ ਬਹਾਲੀ ਦੀ ਸੀ। ਮੰਤਰੀਆਂ ਦਾ ਜੋ ਪੈਨਲ ਸੀ ਉਨ੍ਹਾਂ ਵੱਲੋਂ ਲਿਖਤੀ ਪੱਤਰ ਦਿੱਤਾ ਗਿਆ ਹੈ। ਜਿਸ ਚ ਕਿਹਾ ਗਿਆ ਹੈ ਕਿ ਜਿਨ੍ਹਾਂ ਸਮੇਂ ਤੱਕ ਉਨ੍ਹਾਂ ਦੇ ਹੱਕ ਚ ਪਾਲਿਸੀ ਨਹੀਂ ਆਉਂਦੀ ਹੈ ਉਹ ਉਸੇ ਤਰ੍ਹਾਂ ਹੀ ਆਪਣਾ ਕੰਮ ਕਰਨ। ਇਸ ਭਰੋਸੇ ਤੋਂ ਬਾਅਦ ਉਨ੍ਹਾਂ ਵੱਲੋਂ ਧਰਨਾ ਚੁੱਕਿਆ ਜਾ ਰਿਹਾ ਹੈ।
ਦੱਸ ਦਈਏ ਕਿ ਬੀਤੇ ਦਿਨ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਕੁਲਦੀਪ ਸਿੰਘ ਧਾਲੀਵਾਲ, ਲਾਲਜੀਤ ਸਿੰਘ ਭੁੱਲਰ ਅਤੇ ਚੇਤੰਨ ਸਿੰਘ ਜੌੜਾ ਮਾਜਰਾ ਵਲੋਂ ਪੰਜਾਬ ਭਵਨ ਚੰਡੀਗੜ੍ਹ ਵਿਖੇ ਟਰੱਕ ਆਪ੍ਰੇਟਰਾਂ ਨਾਲ ਮੀਟਿੰਗ ਕੀਤੀ ਗਈਸੀ ਜਿਸ ’ਚ ਸਰਕਾਰ ਵੱਲੋਂ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਕਮੇਟੀ ’ਚ 4 ਮੈਂਬਰ ਸਰਕਾਰ ਦੇ ਵੀ ਹੋਣਗੇ।
ਉਨ੍ਹਾਂ ਦੱਸਿਆ ਕਿ ਟਰੱਕ ਆਪ੍ਰੇਟਰਾਂ ਦੀਆਂ ਮੰਗਾਂ ਨੂੰ ਲੈ ਕਿ ਇਸ ਕਮੇਟੀ ਦਾ ਗਠਨ ਕੀਤਾ ਗਿਆ ਹੈ। 11 ਮੈਂਬਰ ਕਮੇਟੀ ਤਕਰੀਬਨ ਇੱਕ ਮਹੀਨੇ ਤੋਂ ਬਾਅਦ ਸਰਕਾਰ ਨੂੰ ਰਿਪੋਰਟ ਸੌਂਪੇਗੀ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਨਵੀਂ ਟਰਾਂਸਪਰੋਟ ਪਾਲਿਸੀ ਵੀ ਲਿਆਈ ਜਾਵੇਗੀ।
ਇਹ ਵੀ ਪੜ੍ਹੋ: ਗੁਰੂ ਘਰਾਂ ਦੀ ਗੋਲਕ ਸਬੰਧੀ CM ਦੇ ਦਿੱਤੇ ਬਿਆਨ ਦਾ ਮਾਮਲਾ, SGPC ਵੱਲੋਂ ਡੀਸੀ ਨੂੰ ਸੌਂਪੇ ਜਾਣਗੇ ਮੰਗ ਪੱਤਰ