Video Viral : ਅਰੁਣਾਚਲ ਪ੍ਰਦੇਸ਼ 'ਚ ਜੰਮੀ ਝੀਲ 'ਚ ਧੱਸੇ ਸੈਲਾਨੀ, ਕੇਂਦਰੀ ਮੰਤਰੀ ਨੇ ਜਾਰੀ ਕੀਤੀ ਸਲਾਹ
Arunachal Pardesh viral Video : ਕੇਂਦਰੀ ਮੰਤਰੀ ਵੱਲੋਂ ਇਹ ਸਲਾਹ ਇੱਕ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਜਾਰੀ ਕੀਤੀ ਗਈ ਹੈ, ਜਿਸ ਵਿੱਚ ਸੈਲਾਨੀ ਬਰਫ਼ ਨਾਲ ਜੰਮੀ ਝੀਲ 'ਚ ਧੱਸ ਗਏ ਸਨ। ਹਾਲਾਂਕਿ ਉਨ੍ਹਾਂ ਨੂੰ ਬਾਅਦ 'ਚ ਜੱਦੋ-ਜਹਿਦ ਬਾਅਦ ਕੱਢ ਲਿਆ ਗਿਆ।
Sela Pass Video : ਅਰੁਣਾਚਲ ਦਾ ਸੈਲਾ ਦੱਰਾ ਖੇਤਰ, ਆਪਣੇ ਦਿਲਕਸ਼ ਦ੍ਰਿਸ਼ਾਂ ਅਤੇ ਸ਼ਾਂਤ ਸੁੰਦਰਤਾ ਲਈ ਜਾਣਿਆ ਜਾਂਦਾ ਹੈ ਅਤੇ ਇਥੇ ਸੈਲਾਨੀ ਵੱਡੀ ਪੱਧਰ 'ਤੇ ਪਹੁੰਚਦੇ ਹਨ। ਪਰ ਇਥੇ ਵਾਪਰੀ ਇੱਕ ਘਟਨਾ ਦੀ ਵੀਡੀਓ ਨੇ ਸੋਸ਼ਲ ਮੀਡੀਆ 'ਤੇ ਲੋਕਾਂ ਦਾ ਧਿਆਨ ਖਿੱਚਿਆ ਹੈ। ਘਟਨਾ ਵਿੱਚ ਸੈਲਾਨੀਆਂ ਦਾ ਇੱਕ ਸਮੂਹ ਜੰਮੇ ਹੋਏ ਝੀਲ 'ਤੇ ਬਰਫ਼ ਦੇ ਅਚਾਨਕ ਟੁੱਟਣ ਤੋਂ ਬਾਅਦ ਜੰਮੇ ਪਾਣੀ ਵਿੱਚ ਡਿੱਗ ਗਿਆ। ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਸੈਲਾਨੀ ਬਰਫ਼ ਨਾਲ ਢਕੇ ਹੋਏ ਖੇਤਰ 'ਤੇ ਖੜੇ ਹੋਏ ਸਨ, ਜੋ ਕਿ ਸਰਦੀਆਂ ਵਿੱਚ ਆਪਣੀ ਸੁੰਦਰਤਾ ਲਈ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ।
ਘਟਨਾ ਦੀ ਵੀਡੀਓ ਸਾਹਮਣੇ ਆਉਣ 'ਤੇ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਵੀ ਅਰੁਣਾਚਲ ਦੇ ਸੇਲਾ ਦੱਰੇ ਦਾ ਦੌਰਾ ਕਰਨ ਵਾਲੇ ਸੈਲਾਨੀਆਂ ਲਈ ਸਲਾਹ ਸਾਂਝੀ ਕੀਤੀ। ਕੇਂਦਰੀ ਮੰਤਰੀ ਵੱਲੋਂ ਇਹ ਸਲਾਹ ਇੱਕ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਜਾਰੀ ਕੀਤੀ ਗਈ ਹੈ, ਜਿਸ ਵਿੱਚ ਸੈਲਾਨੀ ਬਰਫ਼ ਨਾਲ ਜੰਮੀ ਝੀਲ 'ਚ ਧੱਸ ਗਏ ਸਨ। ਹਾਲਾਂਕਿ ਉਨ੍ਹਾਂ ਨੂੰ ਬਾਅਦ 'ਚ ਜੱਦੋ-ਜਹਿਦ ਬਾਅਦ ਕੱਢ ਲਿਆ ਗਿਆ।
ਕੇਂਦਰੀ ਮੰਤਰੀ ਨੇ ਆਪਣੇ ਟਵਿੱਟਰ ਐਕਸ 'ਤੇ ਕਿਹਾ, "ਤਜਰਬੇਕਾਰ ਲੋਕਾਂ ਨਾਲ ਫਰੋਜ਼ਨ ਝੀਲਾਂ 'ਤੇ ਸੈਰ ਕਰੋ, ਤਿਲਕਣ ਵਾਲੀਆਂ ਬਰਫ਼ ਵਾਲੀਆਂ ਸੜਕਾਂ 'ਤੇ ਸਾਵਧਾਨੀ ਨਾਲ ਗੱਡੀ ਚਲਾਓ ਅਤੇ ਬਰਫ਼ਬਾਰੀ ਤੋਂ ਸੁਚੇਤ ਰਹੋ। ਤਾਪਮਾਨ ਠੰਢਾ ਹੈ, ਇਸ ਲਈ ਗਰਮ ਕੱਪੜੇ ਪਾਓ ਅਤੇ ਆਨੰਦ ਮਾਣੋ। ਤੁਹਾਡੀ ਸੁਰੱਖਿਆ ਮਹੱਤਵਪੂਰਨ ਹੈ।"