Websites: ਬਹੁਤ ਕੰਮ ਦੀਆਂ ਹਨ ਇਹ ਵੈਬਸਾਈਟਾਂ, ਅਜ਼ਮਾ ਕੇ ਦੇਖੋ ਕਿਵੇਂ ਮਿੰਟਾਂ 'ਚ ਹੁੰਦੇ ਨੇ ਕੰਮ

By  KRISHAN KUMAR SHARMA February 2nd 2024 05:00 AM

Top Useful Websites: ਤੁਸੀਂ ਜਾਣਦੇ ਹੋ ਕਿ ਅੱਜਕੱਲ੍ਹ ਤਕਨਾਲੋਜੀ ਹਰ ਦਿਨ ਤਰੱਕੀ ਕਰ ਰਹੀ ਹੈ ਅਤੇ ਜ਼ਿਆਦਾਤਰ ਹਰ ਕਿਸੇ ਦੇ ਕੰਮ ਆਨਲਾਈਨ ਹੋਣ ਲੱਗ ਗਏ ਹਨ। ਦਸ ਦਈਏ ਕਿ ਲਗਭਗ ਹਰ ਕੋਈ ਕੰਪਿਊਟਰ ਅਤੇ ਇੰਟਰਨੈੱਟ ਦੀ ਵਰਤੋਂ ਕਰਦਾ ਹੈ। ਅਜਿਹੇ 'ਚ ਕਈ ਵੈੱਬਸਾਈਟਾਂ ਅਜਿਹੀਆਂ ਹਨ, ਜੋ ਲੋਕਾਂ ਲਈ ਕਾਫੀ ਫਾਇਦੇਮੰਦ ਸਾਬਤ ਹੁੰਦੀਆਂ ਹਨ। ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਆਪਣੇ ਬਹੁਤ ਸਾਰੇ ਕੰਮ ਆਸਾਨੀ ਨਾਲ ਅਤੇ ਤੇਜ਼ੀ ਨਾਲ ਕਰ ਸਕਦੇ ਹੋ। ਤਾਂ ਆਉ ਜਾਣਦੇ ਹਾਂ ਉਨ੍ਹਾਂ ਵੈੱਬਸਾਈਟਾਂ ਬਾਰੇ...

Mailinator.com: ਤੁਹਾਨੂੰ ਪਤਾ ਹੀ ਹੈ ਕਿ ਅੱਜਕੱਲ੍ਹ ਹਰ ਵੈੱਬਸਾਈਟ ਸਾਈਨ-ਅੱਪ ਲਈ ਈਮੇਲ ਮੰਗਦੀ ਹੈ। ਜੇਕਰ ਤੁਹਾਨੂੰ ਡਰ ਹੈ ਕਿ ਤੁਹਾਡੀ ਈਮੇਲ ਆਈਡੀ ਹੈਕਰਾਂ ਤੱਕ ਪਹੁੰਚ ਸਕਦੀ ਹੈ, ਤਾਂ ਤੁਸੀਂ ਇਸ ਵੈੱਬਸਾਈਟ ਦੀ ਮਦਦ ਲੈ ਸਕਦੇ ਹੋ। ਕਿਉਂਕਿ ਇਹ ਵੈੱਬਸਾਈਟ ਤੁਹਾਡੀ ਇਸ ਚਿੰਤਾ ਨੂੰ ਦੂਰ ਕਰਨ 'ਚ ਮਦਦ ਕਰਦੀ ਹੈ। ਇਹ ਤੁਹਾਨੂੰ ਤੁਰੰਤ ਇੱਕ ਮੁਫਤ ਈਮੇਲ ਪਤਾ ਦਿੰਦਾ ਹੈ, ਜੋ ਕੁਝ ਘੰਟਿਆਂ ਬਾਅਦ ਖੁਦ ਹੀ ਨਸ਼ਟ ਹੋ ਜਾਂਦੀ ਹੈ। ਦਸ ਦਈਏ ਕੀ ਇਸ ਅਸਥਾਈ ਈਮੇਲ ਆਈਡੀ ਦੀ ਵਰਤੋਂ ਕਰਕੇ, ਤੁਸੀਂ ਕਿਸੇ ਵੀ ਵੈਬਸਾਈਟ 'ਤੇ ਸਾਈਨ ਅਪ ਕਰਨ ਦੇ ਯੋਗ ਹੋਵੋਗੇ ਅਤੇ ਆਪਣੇ ਖਾਤੇ ਨੂੰ ਸਰਗਰਮ ਕਰ ਸਕੋਗੇ।

PrivNote.com: ਜੇਕਰ ਤੁਹਾਨੂੰ ਕਦੇ ਵੀ ਏਟੀਐਮ ਪਿੰਨ, ਬੈਂਕ ਪਾਸਵਰਡ ਵਰਗੀ ਗੁਪਤ ਜਾਣਕਾਰੀ ਸਾਂਝੀ ਕਰਨੀ ਪਵੇ, ਪਰ ਇਸਦਾ ਰਿਕਾਰਡ ਈਮੇਲ ਅਤੇ ਚੈਟ 'ਚ ਰਹਿੰਦਾ ਹੈ। PrivNote ਵੈੱਬਸਾਈਟ ਤੁਹਾਡੇ ਲਈ ਇਸ ਸਮੱਸਿਆ ਦਾ ਹੱਲ ਕਰ ਸਕਦੀ ਹੈ। ਕਿਉਂਕਿ ਇੱਥੇ ਤੁਸੀਂ ਕਿਸੇ ਨੂੰ ਵੀ ਟੈਕਸਟ ਨੋਟ ਭੇਜ ਸਕਦੇ ਹੋ ਅਤੇ ਇਹ ਯਕੀਨੀ ਬਣਾ ਸਕਦੇ ਹੋ ਕਿ ਨੋਟ ਪੜ੍ਹਦੇ ਹੀ ਨਸ਼ਟ ਹੋ ਜਾਵੇ।

Disposablewebpage.com: ਅਕਸਰ ਲੋਕਾਂ ਨੂੰ ਕੁਝ ਖਾਸ ਮੌਕਿਆਂ ਲਈ ਜਲਦੀ 'ਚ ਵੈਬ ਪੇਜ ਬਣਾਉਣ ਦੀ ਲੋੜ ਹੁੰਦੀ ਹੈ, ਤਾਂ ਇਹ ਵੈਬਸਾਈਟ ਜਨਮਦਿਨ ਦੇ ਸੱਦੇ, ਰੀਯੂਨੀਅਨ ਪੰਨਿਆਂ ਜਾਂ ਛੁੱਟੀਆਂ ਦੀ ਫੋਟੋ ਸਾਂਝੀ ਕਰਨ 'ਚ ਤੁਹਾਡੀ ਮਦਦ ਕਰ ਸਕਦਾ ਹੈ। ਕਿਉਂਕਿ ਤੁਸੀਂ ਇੱਥੇ ਕੁਝ ਮਿੰਟਾਂ 'ਚ ਹੀ ਇੱਕ ਪੰਨਾ ਬਣਾ ਸਕਦੇ ਹੋ, ਟੈਕਸਟ, ਫੋਟੋਆਂ, ਵੀਡੀਓ, ਸਥਾਨ ਅਤੇ ਇੱਥੋਂ ਤੱਕ ਕਿ ਇੱਕ ਟਾਈਮਰ ਵੀ ਸ਼ਾਮਲ ਕਰ ਸਕਦੇ ਹੋ। ਦਸ ਦਈਏ ਕੀ ਆਈਕਨ ਆਧਾਰਿਤ ਪੰਨਾ ਸਿਰਜਣਹਾਰ ਹਰ ਚੀਜ਼ ਨੂੰ ਆਸਾਨ ਬਣਾਉਂਦਾ ਹੈ।

ManualsLib.com: ਜੇਕਰ ਕਿਸੇ ਨਵੀਂ ਡਿਵਾਈਸ ਦਾ ਮੈਨੂਅਲ ਗੁੰਮ ਹੋ ਗਿਆ ਹੈ ਜਾਂ ਲੱਭਿਆ ਨਹੀਂ ਜਾ ਸਕਦਾ ਹੈ, ਤਾਂ ManualsLib ਤੁਹਾਡੀ ਸਮੱਸਿਆ ਦਾ ਹੱਲ ਕਰ ਸਕਦਾ ਹੈ। ਕਿਉਂਕਿ ਲੱਖਾਂ ਡਿਵਾਈਸਾਂ ਲਈ ਮੈਨੂਅਲ ਇੱਥੇ ਆਸਾਨੀ ਨਾਲ ਉਪਲਬਧ ਹਨ। ਜਿਵੇਂ ਹੀ ਤੁਸੀਂ ਉਤਪਾਦ ਦਾ ਨਾਂ ਲਿਖਦੇ ਹੋਏ ਉਸੇ ਤਰ੍ਹਾਂ ਦੇ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਜਾਂਦੇ ਹਨ। ਦਸ ਦਈਏ ਕੀ ਜਿਵੇਂ ਹੀ ਤੁਸੀਂ ਕਲਿੱਕ ਕਰਦੇ ਹੋ, ਤੁਸੀਂ ਤੁਰੰਤ ਮੈਨੂਅਲ, ਉਪਭੋਗਤਾ ਮੈਨੂਅਲ ਦੇਖ ਸਕਦੇ ਹੋ। ਤੁਸੀਂ ਪੰਨਿਆਂ ਨੂੰ ਪ੍ਰਿੰਟ ਕਰ ਸਕਦੇ ਹੋ ਜਾਂ ਪੂਰਾ ਮੈਨੂਅਲ ਡਾਊਨਲੋਡ ਕਰ ਸਕਦੇ ਹੋ।

Related Post