Risky Cosmetic Surgeries : ਇਨ੍ਹਾਂ 5 ਕਾਸਮੈਟਿਕ ਸਰਜਰੀਆਂ 'ਚ ਹੁੰਦਾ ਹੈ ਸਭ ਤੋਂ ਵੱਧ ਖਤਰਾ! ਦੁਨੀਆ 'ਚ ਤੇਜ਼ੀ ਨਾਲ ਹੋ ਰਹੀਆਂ ਪ੍ਰਚੱਲਤ

Eye Surgery : ਮਾਹਿਰਾਂ ਮੁਤਾਬਕ ਅੱਖਾਂ ਦਾ ਰੰਗ ਬਦਲਣ ਵਾਲੀ ਸਰਜਰੀ ਸਭ ਤੋਂ ਖ਼ਤਰਨਾਕ ਮੰਨੀ ਜਾਂਦੀ ਹੈ। ਇਨ੍ਹਾਂ ਅੱਖਾਂ ਦੀਆਂ ਸਰਜਰੀਆਂ 'ਚ ਕਾਸਮੈਟਿਕ ਆਇਰਿਸ ਇਮਪਲਾਂਟ, ਲੇਜ਼ਰ ਪਿਗਮੈਂਟ ਹਟਾਉਣ ਅਤੇ ਕੇਰਾਟੋਪਿਗਮੈਂਟੇਸ਼ਨ ਸ਼ਾਮਲ ਹਨ।

By  KRISHAN KUMAR SHARMA September 1st 2024 08:36 AM -- Updated: September 1st 2024 08:38 AM

Most Risky Cosmetic Surgeries : ਅੱਜਕਲ੍ਹ ਪੂਰੀ ਦੁਨੀਆਂ ਕਾਸਮੈਟਿਕ ਸਰਜਰੀ ਕਰਵਾਉਣ ਦਾ ਰੁਝਾਨ ਤੇਜ਼ੀ ਨਾਲ ਵੱਧ ਰਿਹਾ ਹੈ। ਮਾਹਿਰਾਂ ਮੁਤਾਬਕ ਵੱਡੀ ਗਿਣਤੀ 'ਚ ਲੋਕ ਕਾਸਮੈਟਿਕ ਸਰਜਰੀ ਰਾਹੀਂ ਆਪਣੇ ਸਰੀਰ ਦੇ ਵੱਖ-ਵੱਖ ਹਿੱਸਿਆਂ ਨੂੰ ਮੁੜ ਆਕਾਰ ਦੇ ਰਹੇ ਹਨ। ਦਸ ਦਈਏ ਕਿ ਇਹ ਇੱਕ ਸਰਜੀਕਲ ਪ੍ਰਕਿਰਿਆ ਹੈ, ਜੋ ਲੋਕਾਂ ਦੀ ਸੁੰਦਰਤਾ ਨੂੰ ਵਧਾਉਣ 'ਚ ਮਦਦ ਕਰਦੀ ਹੈ। ਭਾਰਤ 'ਚ ਕਾਸਮੈਟਿਕ ਸਰਜਰੀ ਕਰਵਾਉਣ ਵਾਲੇ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਅਮਰੀਕਨ ਸੋਸਾਇਟੀ ਆਫ ਪਲਾਸਟਿਕ ਸਰਜਨਸ ਦੀ ਰਿਪੋਰਟ ਮੁਤਾਬਕ ਅਮਰੀਕਾ 'ਚ ਵੀ ਕਾਸਮੈਟਿਕ ਸਰਜਰੀ ਦਾ ਰੁਝਾਨ ਤੇਜ਼ੀ ਨਾਲ ਵਧ ਰਿਹਾ ਹੈ। ਵੈਸੇ ਤਾਂ ਇਸ ਸਰਜਰੀ ਨੂੰ ਸੁਰੱਖਿਅਤ ਮੰਨਿਆ ਜਾਂਦਾ ਹੈ ਪਰ ਹਾਲ ਹੀ 'ਚ ਹੋਏ ਇਕ ਅਧਿਐਨ 'ਚ ਇਕ ਬਹੁਤ ਹੀ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ।

ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਕ ਇੱਕ ਨਵੀਂ ਖੋਜ 'ਚ ਪਤਾ ਲੱਗਿਆ ਹੈ ਕਿ ਕਈ ਕਾਸਮੈਟਿਕ ਸਰਜਰੀਆਂ 'ਚ ਜਟਿਲਤਾਵਾਂ ਦਾ ਜੋਖਮ 90% ਤੋਂ ਵੱਧ ਹੁੰਦਾ ਹੈ। ਖੋਜ ਕਰ ਰਹੇ ਵਿਗਿਆਨੀਆਂ ਮੁਤਾਬਕ ਸਾਰੀਆਂ ਕਾਸਮੈਟਿਕ ਸਰਜਰੀ ਪ੍ਰਕਿਰਿਆਵਾਂ 'ਚ ਜੋਖਮ ਹੁੰਦਾ ਹੈ, ਪਰ ਅੱਖਾਂ ਨਾਲ ਸਬੰਧਤ ਕੁਝ ਸਰਜਰੀਆਂ 'ਚ ਜੋਖਮ ਸਭ ਤੋਂ ਵੱਧ ਹੁੰਦਾ ਹੈ। ਮਾਹਿਰਾਂ ਮੁਤਾਬਕ ਅੱਖਾਂ ਦਾ ਰੰਗ ਬਦਲਣ ਵਾਲੀ ਸਰਜਰੀ ਸਭ ਤੋਂ ਖ਼ਤਰਨਾਕ ਮੰਨੀ ਜਾਂਦੀ ਹੈ। ਇਨ੍ਹਾਂ ਅੱਖਾਂ ਦੀਆਂ ਸਰਜਰੀਆਂ 'ਚ ਕਾਸਮੈਟਿਕ ਆਇਰਿਸ ਇਮਪਲਾਂਟ, ਲੇਜ਼ਰ ਪਿਗਮੈਂਟ ਹਟਾਉਣ ਅਤੇ ਕੇਰਾਟੋਪਿਗਮੈਂਟੇਸ਼ਨ ਸ਼ਾਮਲ ਹਨ। ਖੋਜ 'ਚ ਦੱਸਿਆ ਗਿਆ ਹੈ ਕਿ ਲੋਕਾਂ ਨੂੰ ਇਹ ਸਰਜਰੀਆਂ ਕਰਵਾਉਣ ਤੋਂ ਬਚਣਾ ਚਾਹੀਦਾ ਹੈ।

ਸਭ ਤੋਂ ਜ਼ਿਆਦਾ ਖ਼ਤਰਨਾਕ ਕਾਸਮੈਟਿਕ ਸਰਜਰੀਆਂ

1. ਅੱਖਾਂ ਦਾ ਰੰਗ ਬਦਲਣ ਵਾਲੀਆਂ ਸਰਜਰੀਆਂ ਜਿਵੇਂ ਕਿ ਆਇਰਿਸ ਇਮਪਲਾਂਟ, ਲੇਜ਼ਰ ਪਿਗਮੈਂਟ ਹਟਾਉਣ ਅਤੇ ਕੇਰਾਟੋਪਿਗਮੈਂਟੇਸ਼ਨ ਦੀ ਪੇਚੀਦਗੀ ਦਰ 92.3% ਹੈ। ਖੋਜਕਰਤਾਵਾਂ ਮੁਤਾਬਕ ਜੇਕਰ ਇਨ੍ਹਾਂ ਕਾਸਮੈਟਿਕ ਸਰਜਰੀਆਂ 'ਚ ਪੇਚੀਦਗੀਆਂ ਹੁੰਦੀਆਂ ਹਨ ਤਾਂ ਨਜ਼ਰ ਦੀ ਕਮੀ, ਅੰਨ੍ਹਾਪਣ, ਗਲਾਕੋਮਾ ਅਤੇ ਯੂਵੇਟਿਸ ਹੋ ਸਕਦਾ ਹੈ।

2. ਪੱਟਾਂ ਤੋਂ ਵਾਧੂ ਚਰਬੀ ਅਤੇ ਚਮੜੀ ਨੂੰ ਹਟਾਉਣ ਲਈ ਸਰਜਰੀ ਨੂੰ Thigh lift surgery ਕਿਹਾ ਜਾਂਦਾ ਹੈ। ਮਾਹਿਰਾਂ ਮੁਤਾਬਕ ਇਸ ਨੂੰ ਦੂਜੀ ਸਭ ਤੋਂ ਵੱਧ ਪੇਚੀਦਗੀਆਂ ਵਾਲੀ ਕਾਸਮੈਟਿਕ ਸਰਜਰੀ ਮੰਨਿਆ ਜਾਂਦਾ ਹੈ। ਦਸ ਦਈਏ ਕਿ ਇਸ ਸਰਜਰੀ ਦੀ ਪੇਚੀਦਗੀ ਦਰ 78% ਹੁੰਦੀ ਹੈ। ਇਸ ਨਾਲ ਖੂਨ ਦਾ ਥੱਕਾ ਅਤੇ ਇਨਫੈਕਸ਼ਨ ਹੋ ਸਕਦੀ ਹੈ।

3. ਚਿਹਰੇ ਨੂੰ ਚਮਕਦਾਰ ਅਤੇ ਸੁੰਦਰ ਬਣਾਉਣ ਲਈ ਇੰਜੈਕਟੇਬਲ ਫਿਲਰਾਂ ਨਾਲ ਕਾਸਮੈਟਿਕ ਸਰਜਰੀ ਕੀਤੀ ਜਾਂਦੀ ਹੈ। ਇਸ ਨੂੰ Dermal filler surgery ਵਜੋਂ ਵੀ ਜਾਣਿਆ ਜਾਂਦਾ ਹੈ। ਮਾਹਿਰਾਂ ਮੁਤਾਬਕ ਇਸ ਸਰਜਰੀ 'ਚ ਪੇਚੀਦਗੀ ਦੀ ਦਰ 65% ਹੁੰਦੀ ਹੈ। ਇਸ ਸਰਜਰੀ ਨਾਲ ਚਮੜੀ ਦੀਆਂ ਕਈ ਸਮੱਸਿਆਵਾਂ ਵੀ ਹੋ ਸਕਦੀਆਂ ਹਨ।

4. Body lift surgery 'ਚ ਸਰੀਰ ਦੀ ਸ਼ਕਲ ਅਤੇ ਟੋਨ 'ਚ ਸੁਧਾਰ ਕੀਤਾ ਜਾਂਦਾ ਹੈ। ਦਸ ਦਈਏ ਕਿ ਇਸ ਸਰਜਰੀ 'ਚ ਸਰੀਰ 'ਚੋਂ ਵਾਧੂ ਚਰਬੀ ਅਤੇ ਚਮੜੀ ਨੂੰ ਹਟਾ ਦਿੱਤਾ ਜਾਂਦਾ ਹੈ। ਇਸ ਕਾਸਮੈਟਿਕ ਸਰਜਰੀ 'ਚ ਪੇਚੀਦਗੀ ਦਰ 42% ਹੁੰਦੀ ਹੈ। ਇਸ ਸਰਜਰੀ ਨਾਲ ਖੂਨ ਵਹਿਣ, ਇਨਫੈਕਸ਼ਨ ਅਤੇ ਚਮੜੀ ਦੇ ਸੰਵੇਦਨਾ ਦੀਆਂ ਸਮੱਸਿਆਵਾਂ ਹੋਣ ਦਾ ਖਤਰਾ ਹੁੰਦਾ ਹੈ।

5. Brazilian Butt Lift (BBL) ਇੱਕ ਕਾਸਮੈਟਿਕ ਸਰਜਰੀ ਹੈ, ਜਿਸ 'ਚ ਡਾਕਟਰ ਤੁਹਾਡੇ ਪੇਟ, ਕੁੱਲ੍ਹੇ, ਪਿੱਠ ਅਤੇ ਪੱਟਾਂ ਤੋਂ ਚਰਬੀ ਨੂੰ ਲੱਤਾਂ ਤੱਕ ਟ੍ਰਾਂਸਫਰ ਕਰਦਾ ਹੈ। ਬਹੁਤੀਆਂ ਔਰਤਾਂ ਇਸ ਸਰਜਰੀ ਤੋਂ ਗੁਜ਼ਰਦੀਆਂ ਹਨ, ਪਰ ਇਸ 'ਚ ਪੇਚੀਦਗੀ ਦਰ 38% ਹੁੰਦੀ ਹੈ, ਜਿਸ ਕਾਰਨ ਕਈ ਸਮੱਸਿਆਵਾਂ ਵੀ ਪੈਦਾ ਹੋ ਸਕਦੀਆਂ ਹਨ।

Related Post