World Contraception Day 2023 : ਅੱਜ ਹੈ ਵਿਸ਼ਵ ਗਰਭ ਨਿਰੋਧਕ ਦਿਵਸ ਇਹ ਕਿਉਂ ਮਨਾਇਆ ਜਾਂਦਾ ਹੈ, ਜਾਣੋ ਇਤਿਹਾਸ, ਥੀਮ ਅਤੇ ਮਹੱਤਤਾ
World Contraception Day 2023 : ਅੱਜ 26 ਸਤੰਬਰ ਨੂੰ ਵਿਸ਼ਵ ਗਰਭ ਨਿਰੋਧਕ ਦਿਵਸ ਮਨਾਇਆ ਜਾ ਰਿਹਾ ਹੈ। ਇਹ ਦਿਵਸ ਪੂਰੀ ਦੁਨੀਆਂ 'ਚ ਮਨਾਇਆ ਜਾਂਦਾ ਹੈ।
World Contraception Day 2023: ਦੇਸ਼ ਦੀ ਵਧਦੀ ਆਬਾਦੀ ਦੇ ਨਾਲ ਨਾਲ ਕਈ ਸਮੱਸਿਆਵਾ ਵੀ ਬੰਦਿਆਂ ਜਾਂ ਰਹੀਆਂ ਹਨ। ਇਸੇ ਲਈ ਸਰਕਾਰ ਪਰਿਵਾਰ ਨਿਯੋਜਨ ਸਬੰਧੀ ਲਗਾਤਾਰ ਜਾਗਰੂਕਤਾ ਅਭਿਆਨ ਚਲਾ ਰਹੀ ਹੈ। ਇਸ ਲਈ ਹਰ ਸਾਲ ਪੂਰੀ ਦੁਨੀਆਂ 'ਚ 26 ਸਤੰਬਰ ਨੂੰ ਵਿਸ਼ਵ ਗਰਭ ਨਿਰੋਧਕ ਦਿਵਸ ਮਨਾਇਆ ਜਾਂਦਾ ਹੈ। ਇਹ ਦਿਨ ਗਰਭ ਨਿਰੋਧਕ ਦੀ ਮਹੱਤਤਾ ਬਾਰੇ ਔਰਤਾਂ ਨੂੰ ਜਾਗਰੂਕ ਕਰਨ ਲਈ ਮਨਾਇਆ ਜਾਂਦਾ ਹੈ।
ਵਿਆਹੇ ਜੋੜਿਆਂ ਨੂੰ ਇਹ ਫੈਸਲਾ ਕਰਨ ਦੀ ਆਜ਼ਾਦੀ ਹੁੰਦੀ ਹੈ ਕਿ ਉਹ ਕਦੋਂ ਮਾਪੇ ਬਣਨਾ ਚਾਹੁੰਦੇ ਹਨ। ਇਸ ਦੇ ਲਈ ਔਰਤਾਂ ਨੂੰ ਇਸ ਗੱਲ ਤੋਂ ਸੁਚੇਤ ਹੋਣਾ ਜ਼ਰੂਰੀ ਹੈ ਕਿ ਉਹ ਬਿਨਾਂ ਯੋਜਨਾ ਦੇ ਗਰਭ ਅਵਸਥਾ ਤੋਂ ਕਿਵੇਂ ਬਚ ਸਕਦੀਆਂ ਹਨ। ਪਰਿਵਾਰ ਨਿਯੋਜਨ ਤੋਂ ਇਲਾਵਾ, ਗਰਭ ਨਿਰੋਧਕ ਐੱਚ.ਆਈ.ਵੀ, ਏਡਜ਼ ਅਤੇ ਹੋਰ ਜਿਨਸੀ ਤੌਰ 'ਤੇ ਸੰਚਾਰਿਤ ਲਾਗਾਂ ਨੂੰ ਵੀ ਰੋਕਦਾ ਹੈ। ਗਰਭ ਨਿਰੋਧਕ ਦੀ ਵਰਤੋਂ ਗਰਭ ਅਵਸਥਾ ਨੂੰ ਰੋਕਣ ਲਈ ਕੀਤੀ ਜਾਂਦੀ ਹੈ।
ਵਿਸ਼ਵ ਗਰਭ ਨਿਰੋਧਕ ਦਿਵਸ ਕਿਉਂ ਮਨਾਇਆ ਜਾਂਦਾ ਹੈ?
ਵਿਸ਼ਵ ਗਰਭ ਨਿਰੋਧ ਦਿਵਸ ਹਰ ਸਾਲ 26 ਸਤੰਬਰ ਨੂੰ ਦੁਨੀਆ ਭਰ ਵਿੱਚ ਮਨਾਇਆ ਜਾਂਦਾ ਹੈ। ਇਹ ਨਾ ਸਿਰਫ਼ ਭਾਰਤ ਵਿੱਚ ਸਗੋਂ ਪੂਰੀ ਦੁਨੀਆਂ 'ਚ ਮਨਾਇਆ ਜਾਂਦਾ ਹੈ ਜਿਸ ਦੌਰਾਨ ਸੰਸਥਾਵਾਂ ਅਤੇ ਸਰਕਾਰਾਂ ਸਮੇਂ-ਸਮੇਂ 'ਤੇ ਗਰਭ ਨਿਰੋਧਕ ਦੀ ਲੋੜ ਬਾਰੇ ਜਾਗਰੂਕਤਾ ਫੈਲਾਉਂਦੀਆਂ ਹਨ। ਵਿਸ਼ਵ ਗਰਭ ਨਿਰੋਧ ਦਿਵਸ ਪਹਿਲੀ ਵਾਰ ਸਾਲ 2007 ਵਿੱਚ ਮਨਾਇਆ ਗਿਆ ਸੀ। ਇਸ ਦਿਨ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਜਿਨਸੀ ਜਾਗਰੂਕਤਾ ਅਤੇ ਗਰਭ ਨਿਰੋਧਕ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਹੈ।
ਵਿਸ਼ਵ ਗਰਭ ਨਿਰੋਧਕ ਦਿਵਸ ਦਾ ਇਤਿਹਾਸ :
ਪਰਿਵਾਰ ਨਿਯੋਜਨ ਤੋਂ ਇਲਾਵਾ ਇਹ ਦੀਵਸ ਹੋਰ ਕਈ ਸਮੱਸਿਆਵਾ ਨੂੰ ਦੂਰ ਕਰਨ ਲਈ ਮਨਾਇਆ ਜਾਂਦਾ ਹੈ। ਇਸ ਦਿਨ ਦੀ ਸ਼ੁਰੂਆਤ ਸਾਲ 2007 ਵਿੱਚ 26 ਸਤੰਬਰ ਨੂੰ ਹੋਈ ਸੀ। ਗਰਭ ਨਿਰੋਧਕ ਸਾਧਨ ਆਪਣਾ ਕੇ ਔਰਤਾਂ ਦੀ ਸਿਹਤ ਨੂੰ ਸੁਧਾਰਿਆ ਜਾ ਸਕਦਾ ਹੈ। ਜੋੜੇ ਨੂੰ ਇਹ ਫੈਸਲਾ ਕਰਨ ਵਿੱਚ ਮਦਦ ਕਰਨ ਲਈ ਦੇਖਿਆ ਗਿਆ ਸੀ ਕਿ ਉਹ ਆਪਣਾ ਪਰਿਵਾਰ ਕਦੋਂ ਸ਼ੁਰੂ ਕਰ ਸਕਦੇ ਹਨ। ਤਾਂ ਜੋ ਮਾਵਾਂ ਅਤੇ ਬੱਚਿਆਂ ਦੀ ਮੌਤ ਦਰ ਨੂੰ ਘਟਾਇਆ ਜਾ ਸਕੇ।
ਵਿਸ਼ਵ ਗਰਭ ਨਿਰੋਧਕ ਦਿਵਸ ਦੀ ਥੀਮ :
ਇਸ ਵਾਰ ਵਿਸ਼ਵ ਗਰਭ ਨਿਰੋਧ ਦਿਵਸ 2023 ਦੀ ਥੀਮ ਹੈ - ਵਿਕਲਪਾਂ ਦੀ ਸ਼ਕਤੀ।
ਵਿਸ਼ਵ ਗਰਭ ਨਿਰੋਧਕ ਦਿਵਸ ਦੀ ਮਹੱਤਤਾ :
ਵਿਸ਼ਵ ਗਰਭ ਨਿਰੋਧਕ ਦਿਵਸ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਮਨਾਇਆ ਜਾਂਦਾ ਹੈ ਕਿ ਗਰਭ ਨਿਰੋਧਕ ਜਿਨਸੀ ਅਤੇ ਪਰਿਵਾਰ ਨਿਯੋਜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਗਰਭ ਨਿਰੋਧਕ ਉਪਾਅ ਕਈ ਤਰੀਕਿਆਂ ਨਾਲ ਲਾਭਦਾਇਕ ਹੋ ਸਕਦਾ ਹੈ। ਇਹਨਾਂ ਵਿੱਚੋਂ ਕੁਝ ਅਣਚਾਹੇ ਗਰਭ ਦੀ ਰੋਕਥਾਮ ਅਤੇ ਆਬਾਦੀ ਨਿਯੰਤਰਣ ਹਨ। ਸੰਗਠਨ ਨਵੇਂ ਵਿਆਹੇ ਜੋੜਿਆਂ ਅਤੇ ਨੌਜਵਾਨਾਂ ਨੂੰ ਗਰਭ ਨਿਰੋਧਕ ਦੇ ਸਾਧਨਾਂ ਬਾਰੇ ਸਿੱਖਿਅਤ ਕਰਨ ਲਈ ਸਮਾਗਮਾਂ ਅਤੇ ਪ੍ਰੋਗਰਾਮਾਂ ਦੀ ਯੋਜਨਾ ਬਣਾਉਂਦੇ ਹਨ।