ਆਸਮਾਨੀ ਚੜ੍ਹੀਆਂ ਸੋਨੇ ਦੀਆਂ ਕੀਮਤਾਂ, ਸਾਲ 2024 ’ਚ ਰਿਕਾਰਡ ਤੋੜ ਹੋਇਆ ਵਾਧਾ

By  Aarti April 1st 2024 01:19 PM

Gold Price Rate Today: ਸੋਨੇ ਦੀ ਕੀਮਤ ਨੇ ਅੱਜ ਨਵਾਂ ਰਿਕਾਰਡ ਬਣਾਇਆ ਅਤੇ 69,487 ਰੁਪਏ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ। ਅੱਜ ਚਾਂਦੀ ਦੀਆਂ ਭਵਿੱਖੀ ਕੀਮਤਾਂ ਵਿੱਚ ਵੀ ਵਾਧਾ ਦੇਖਿਆ ਗਿਆ। ਕੌਮਾਂਤਰੀ ਬਾਜ਼ਾਰ 'ਚ ਵੀ ਸੋਨੇ ਦੀਆਂ ਕੀਮਤਾਂ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਈਆਂ ਹਨ। ਚਾਂਦੀ ਦੀਆਂ ਕੀਮਤਾਂ 'ਚ ਵੀ ਵਾਧਾ ਦੇਖਿਆ ਜਾ ਰਿਹਾ ਹੈ। 

ਐੱਚ.ਡੀ.ਐੱਫ.ਸੀ. ਸਕਿਓਰਿਟੀ 'ਚ ਕਮੋਡਿਟੀ ਅਤੇ ਕਰੰਸੀ ਦੇ ਮੁਖੀ ਅਨੁਜ ਗੁਪਤਾ ਦਾ ਕਹਿਣਾ ਹੈ ਕਿ ਅਮਰੀਕਾ ਦੇ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ਘਟਾਉਣ ਦੀਆਂ ਖਬਰਾਂ ਕਾਰਨ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ।

ਸੋਨੇ ਦੀਆਂ ਕੀਮਤਾਂ ਅੱਜ ਨਵੇਂ ਸਿਖਰ 'ਤੇ ਪਹੁੰਚ ਗਈਆਂ। ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਸੋਨੇ ਦਾ ਅਪ੍ਰੈਲ ਠੇਕਾ ਅੱਜ 1,022 ਰੁਪਏ ਦੇ ਵਾਧੇ ਨਾਲ 68,699 ਰੁਪਏ 'ਤੇ ਖੁੱਲ੍ਹਿਆ। ਖ਼ਬਰ ਲਿਖੇ ਜਾਣ ਤੱਕ ਇਹ ਠੇਕਾ 1,215 ਰੁਪਏ ਦੇ ਵਾਧੇ ਨਾਲ 68,892 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ। ਇਸ ਸਮੇਂ ਇਹ ਦਿਨ ਦੇ ਉੱਚੇ ਪੱਧਰ 69,487 ਰੁਪਏ ਅਤੇ ਦਿਨ ਦੇ ਹੇਠਲੇ ਪੱਧਰ 68,699 ਰੁਪਏ 'ਤੇ ਪਹੁੰਚ ਗਿਆ। ਸੋਨਾ ਵਾਇਦਾ ਅੱਜ 69,487 ਰੁਪਏ ਪ੍ਰਤੀ 10 ਗ੍ਰਾਮ ਦੇ ਉੱਚ ਪੱਧਰ ਨੂੰ ਛੂਹ ਗਿਆ।

ਦੂਜੇ ਪਾਸੇ ਚਾਂਦੀ ਦੀਆਂ ਕੀਮਤਾਂ ’ਚ ਵੀ ਅੱਜ ਕਾਫੀ ਵਾਧਾ ਹੋਇਆ। ਐਮਸੀਐਕਸ 'ਤੇ ਚਾਂਦੀ ਦਾ ਬੈਂਚਮਾਰਕ ਮਈ ਕਰਾਰ ਅੱਜ 402 ਰੁਪਏ ਦੇ ਵਾਧੇ ਨਾਲ 75,450 ਰੁਪਏ 'ਤੇ ਖੁੱਲ੍ਹਿਆ। ਲਿਖਣ ਦੇ ਸਮੇਂ, ਇਹ ਕੰਟਰੈਕਟ 622 ਰੁਪਏ ਦੇ ਵਾਧੇ ਨਾਲ 75,670 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ।

ਇਸ ਸਮੇਂ ਇਹ ਦਿਨ ਦੇ ਉੱਚੇ ਪੱਧਰ 75,698 ਰੁਪਏ ਅਤੇ ਦਿਨ ਦੇ ਹੇਠਲੇ ਪੱਧਰ 75,450 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਿਆ। ਪਿਛਲੇ ਸਾਲ ਦਸੰਬਰ ਮਹੀਨੇ ਚਾਂਦੀ ਦੀ ਕੀਮਤ 78,549 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ ਸੀ।

ਇਹ ਵੀ ਪੜ੍ਹੋ: Uber ਆਟੋ ਦੀ ਬੁਕਿੰਗ 'ਤੇ ਆਇਆ 7.66 ਕਰੋੜ ਦਾ ਬਿੱਲ ਤੇ 75 ਰੁਪਏ ਦੀ ਛੋਟ

Related Post