Lemon Store For Long Time : ਲੰਮੇ ਸਮੇਂ ਤੱਕ ਨਿੰਬੂ ਕਰਨਾ ਚਾਹੁੰਦੇ ਹੋ ਸਟੋਰ, ਤਾਂ ਵਰਤੋਂ ਇਹ ਨੁਸਖੇ

Lemon Store For Long Time : ਜੇਕਰ ਤੁਸੀਂ ਵੀ ਨਿੰਬੂ ਨੂੰ ਸਟੋਰ ਕਰਨ ਬਾਰੇ ਸੋਚ ਰਹੇ ਹੋ ਤਾਂ ਇਹ ਲੇਖ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ। ਕਿਉਂਕਿ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਨੁਸਖਿਆਂ ਬਾਰੇ ਦਸਾਂਗੇ, ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਨਿੰਬੂ ਸਟੋਰ ਕਰ ਸਕੋਗੇ ਅਤੇ ਉਹ ਖਰਾਬ ਨਹੀਂ ਹੋਣਗੇ।

By  KRISHAN KUMAR SHARMA July 10th 2024 11:45 AM

Tips To Store Lemon For A Long Time : ਨਿੰਬੂ ਇੱਕ ਅਜਿਹੀ ਚੀਜ਼ ਹੈ ਜਿਸ ਦੀ ਵਰਤੋਂ ਗਰਮੀਆਂ ਦੇ ਮੌਸਮ 'ਚ ਸਰੀਰ ਨੂੰ ਹਾਈਡਰੇਟ ਰੱਖਣ ਲਈ ਸਭ ਤੋਂ ਵੱਧ ਕੀਤੀ ਜਾਂਦੀ ਹੈ ਮਾਹਿਰਾਂ ਮੁਤਾਬਕ ਇਹ ਬਹੁਤ ਤੇਜ਼ਾਬੀ ਹੁੰਦਾ ਹੈ, ਜਿਸ ਕਾਰਨ ਇਨ੍ਹਾਂ ਨੂੰ ਸਹੀ ਤਾਪਮਾਨ 'ਤੇ ਸਟੋਰ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਦਸ ਦਈਏ ਕਿ ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਨਿੰਬੂ ਜਲਦੀ ਖਰਾਬ ਹੋ ਸਕਦੇ ਹਨ। ਜ਼ਿਆਦਾਤਰ ਘਰਾਂ 'ਚ ਔਰਤਾਂ ਨਿੰਬੂ ਸਟੋਰ ਕਰਦੀਆਂ ਹਨ। ਕਿਉਂਕਿ ਜਿਵੇਂ-ਜਿਵੇਂ ਗਰਮੀਆਂ ਆਪਣੇ ਸਿਖਰ 'ਤੇ ਪਹੁੰਚਦੀਆਂ ਹਨ, ਨਿੰਬੂ ਦੀ ਕੀਮਤ ਵੀ ਵਧ ਜਾਂਦੀ ਹੈ।

ਅਜਿਹੇ 'ਚ ਜੇਕਰ ਤੁਸੀਂ ਵੀ ਨਿੰਬੂ ਨੂੰ ਸਟੋਰ ਕਰਨ ਬਾਰੇ ਸੋਚ ਰਹੇ ਹੋ ਤਾਂ ਇਹ ਲੇਖ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ। ਕਿਉਂਕਿ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਨੁਸਖਿਆਂ ਬਾਰੇ ਦਸਾਂਗੇ, ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਨਿੰਬੂ ਸਟੋਰ ਕਰ ਸਕੋਗੇ ਅਤੇ ਉਹ ਖਰਾਬ ਨਹੀਂ ਹੋਣਗੇ। ਤਾਂ ਆਉ ਜਾਣਦੇ ਹਾਂ ਉਨ੍ਹਾਂ ਨੁਸਖਿਆਂ ਬਾਰੇ... 

ਏਅਰ ਟਾਈਟ ਕੰਟੇਨਰ ਦੀ ਵਰਤੋਂ ਕਰੋ : ਨਿੰਬੂ ਨੂੰ ਸਟੋਰ ਕਰਨ ਲਈ ਏਅਰ ਟਾਈਟ ਕੰਟੇਨਰ ਸਭ ਤੋਂ ਵਧੀਆ ਵਿਕਲਪ ਹੈ। ਇਸ ਲਈ ਤੁਹਾਨੂੰ ਬਸ ਇਨ੍ਹਾਂ ਨੂੰ ਧੋ ਕੇ ਸੁਕਾਉਣਾ ਹੋਵੇਗਾ। ਫਿਰ ਇਸ ਨੂੰ ਪਾਲੀਥੀਨ 'ਚ ਪੈਕ ਕਰਕੇ ਏਅਰ ਟਾਈਟ ਕੰਟੇਨਰ 'ਚ ਰੱਖਣਾ ਹੋਵੇਗਾ। ਇਸ ਤੋਂ ਬਾਅਦ ਕੰਟੇਨਰ ਨੂੰ ਫਰਿੱਜ 'ਚ ਰੱਖੋ।

ਤੇਲ ਦੀ ਵਰਤੋਂ : ਜੇਕਰ ਤੁਸੀਂ ਨਿੰਬੂ ਨੂੰ ਸਟੋਰ ਕਰਨਾ ਚਾਹੁੰਦੇ ਹੋ, ਤਾਂ ਉਨ੍ਹਾਂ 'ਤੇ ਹਲਕਾ ਤੇਲ ਲਗਾਓ ਅਤੇ ਇੱਕ ਡੱਬੇ 'ਚ ਰੱਖੋ। ਦਸ ਦਈਏ ਕਿ ਤੁਸੀਂ ਇਸ ਡੱਬੇ ਨੂੰ ਚੁੱਕ ਕੇ ਫਰਿੱਜ 'ਚ ਰੱਖ ਸਕਦੇ ਹੋ।

ਜ਼ਿਪ-ਲਾਕ ਬੈਗ ਖਰੀਦੋ : ਮਾਹਿਰਾਂ ਮੁਤਾਬਕ ਤੁਸੀਂ ਨਿੰਬੂਆਂ ਨੂੰ ਸਟੋਰ ਕਰਨ ਲਈ ਜ਼ਿਪ-ਲਾਕ ਬੈਗਾਂ ਦੀ ਵਰਤੋਂ ਕਰ ਸਕਦੇ ਹੋ। ਦਸ ਦਈਏ ਕਿ ਇਹ ਤੁਹਾਨੂੰ ਬਾਜ਼ਾਰ 'ਚ ਆਸਾਨੀ ਨਾਲ ਮਿਲ ਜਾਣਗੇ। ਜਿਸ 'ਚ ਨਿੰਬੂ ਰੱਖ ਕੇ ਤੁਸੀਂ ਇਸ ਨੂੰ ਆਸਾਨੀ ਨਾਲ ਸਟੋਰ ਕਰ ਸਕਦੇ ਹੋ।

ਐਲੂਮੀਨੀਅਮ ਫੋਇਲ ਦੀ ਵਰਤੋਂ ਕਰੋ : ਨਿੰਬੂ ਨੂੰ ਸਟੋਰ ਕਰਨ ਲਈ, ਤੁਸੀਂ ਇਸ ਨੂੰ ਐਲੂਮੀਨੀਅਮ ਫੁਆਇਲ 'ਚ ਵੀ ਲਪੇਟ ਸਕਦੇ ਹੋ। ਦਸ ਦਈਏ ਕਿ ਐਲੂਮੀਨੀਅਮ ਫੋਇਲ 'ਚ ਲਪੇਟਣ ਨਾਲ ਨਮੀ ਨੂੰ ਬਚਣ ਤੋਂ ਰੋਕਣ 'ਚ ਮਦਦ ਮਿਲੇਗੀ। ਫਿਰ ਤੁਸੀਂ ਨਿੰਬੂ ਨੂੰ ਜ਼ਿਆਦਾ ਦੇਰ ਤੱਕ ਸਟੋਰ ਕਰ ਸਕਦੇ ਹੋ।

Related Post