ਛੇਤੀ ਖਰਾਬ ਹੋ ਜਾਂਦੇ ਹਨ ਨਾਨ-ਸਟਿੱਕ ਭਾਂਡੇ ? ਵਰਤੋਂ ਇਹ 4 ਨੁਕਤੇ, ਸਾਲਾਂ ਤੱਕ ਨਹੀਂ ਹੋਣਗੇ ਖ਼ਰਾਬ

By  KRISHAN KUMAR SHARMA April 4th 2024 09:00 AM

Non-stick utensils : ਨਾਨ-ਸਟਿੱਕ ਭਾਂਡਿਆਂ ਵਿੱਚ ਖਾਣਾ ਬਣਾਉਣਾ ਆਸਾਨ ਹੈ। ਇਸ 'ਚ ਭੋਜਨ ਦੇ ਸੜਨ ਦਾ ਵੀ ਡਰ ਨਹੀਂ ਰਹਿੰਦਾ। ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਯਕੀਨੀ ਤੌਰ 'ਤੇ ਨਾਨ-ਸਟਿਕ ਪੈਨ, ਕੜ੍ਹਾਈ ਜਾਂ ਨਾਨ-ਸਟਿੱਕ ਤਵਾ (Non stick tawa) ਖਰੀਦਦੇ ਹਾਂ। ਪਰ ਮੁਸ਼ਕਲ ਉਦੋਂ ਆਉਂਦੀ ਹੈ ਜਦੋਂ ਇਸਨੂੰ ਸਾਫ਼ ਕਰਨਾ ਪੈਂਦਾ ਹੈ। ਅਜਿਹੇ 'ਚ ਜੇਕਰ ਤੁਸੀਂ ਬਰਤਨਾਂ ਦੀ ਸਫਾਈ (Kitchen Hacks) ਕਰਦੇ ਸਮੇਂ ਕੁਝ ਗੱਲਾਂ ਦਾ ਧਿਆਨ ਰੱਖੋਗੇ ਤਾਂ ਤੁਸੀਂ ਉਨ੍ਹਾਂ ਨੂੰ ਸਾਲਾਂ ਤੱਕ ਨਵੀਂ ਦਿੱਖ 'ਚ ਰੱਖ ਸਕਦੇ ਹੋ...

ਗਰਮ ਭਾਂਡਿਆਂ ਨੂੰ ਪਹਿਲਾਂ ਠੰਢਾ ਕਰੋ: ਸਭ ਤੋਂ ਪਹਿਲਾਂ ਜਦੋਂ ਵੀ ਤੁਸੀਂ ਭਾਂਡੇ ਧੋਣੇ ਹਨ ਤਾਂ ਧਿਆਨ ਰੱਖੋ ਕਿ ਉਹ ਪੂਰੀ ਤਰ੍ਹਾਂ ਠੰਢੇ ਹੋਣ। ਇਸ ਪਿੱਛੋਂ ਹੀ ਉਨ੍ਹਾਂ 'ਤੇ ਠੰਢਾ ਪਾਣੀ ਪਾਓ। ਕਿਉਂਕਿ ਜੇਕਰ ਤੁਸੀਂ ਧੋਣ ਸਮੇਂ ਗਰਮ ਭਾਂਡੇ ਵਿੱਚ ਠੰਢਾ ਪਾਣੀ ਪਾਉਂਦੇ ਹੋ, ਤਾਂ ਉਨ੍ਹਾਂ ਦੀ ਸਤ੍ਹਾ ਖਰਾਬ ਹੋ ਸਕਦੀ ਹੈ।

ਗਰਮ ਪਾਣੀ ਨਾਲ ਧੋਵੋ: ਜੇਕਰ ਤੁਸੀਂ ਨਾਨ-ਸਟਿਕ ਸਤ੍ਹਾ ਨੂੰ ਸਾਫ਼ ਕਰਨਾ ਚਾਹੁੰਦੇ ਹੋ ਤਾਂ ਥੋੜ੍ਹੇ ਗਰਮ ਪਾਣੀ ਦੀ ਵਰਤੋਂ ਕਰੋ। ਗਰਮ ਪਾਣੀ ਲੰਬੇ ਸਮੇਂ ਲਈ ਸਤ੍ਹਾ 'ਤੇ ਪਰਤ ਨੂੰ ਸੁਰੱਖਿਅਤ ਰੱਖੇਗਾ।

ਸਪੰਜ ਦੀ ਵਰਤੋਂ: ਸਤ੍ਹਾ ਤੋਂ ਤੇਲ ਅਤੇ ਮਸਾਲਿਆਂ ਨੂੰ ਸਾਫ਼ ਕਰਨ ਲਈ ਕਿਸੇ ਸਪੰਜ ਜਾਂ ਕੱਪੜੇ ਦੀ ਵਰਤੋਂ ਕਰੋ। ਜੇਕਰ ਤੁਸੀਂ ਸਖ਼ਤ ਸਕ੍ਰਬਰ ਦੀ ਵਰਤੋਂ ਕਰਦੇ ਹੋ ਤਾਂ ਇਹ ਸਤ੍ਹਾ ਨੂੰ ਖੁਰਚ ਦੇਵੇਗਾ ਅਤੇ ਧੱਬੇ ਪੈਦਾ ਕਰੇਗਾ।

ਸਾਫ ਕਰਕੇ ਰੱਖੋ: ਪੈਨ (non stick pan) ਨੂੰ ਸੁਕਾਉਣ ਲਈ ਨਰਮ ਸੂਤੀ ਕੱਪੜੇ ਦੀ ਵਰਤੋਂ ਕਰੋ। ਜਦੋਂ ਵੀ ਤੁਸੀਂ ਇਸਨੂੰ ਰੱਖਣਾ ਹੋਵੇ ਤਾਂ ਇਸਨੂੰ ਇੱਕ-ਦੂਜੇ ਦੇ ਉੱਪਰ ਰੱਖਣ ਤੋਂ ਪਰਹੇਜ਼ ਕਰੋ ਅਤੇ ਜੇਕਰ ਤੁਸੀਂ ਇਸਨੂੰ ਰੱਖਣਾ ਹੈ ਤਾਂ ਉਨ੍ਹਾਂ ਦੇ ਵਿਚਕਾਰ ਇੱਕ ਕਾਗਜ਼ ਰੱਖੋ। ਅਜਿਹਾ ਕਰਨ ਨਾਲ ਝਰੀਟਾਂ ਨਹੀਂ ਪੈਣਗੀਆਂ।

Related Post