ਆਪਣੀ ਰੋਜ਼ਾਨਾ ਦੀ ਰੁਟੀਨ 'ਚ ਸ਼ਾਮਲ ਕਰੋ ਇਹ ਨਿਯਮ, ਕਦੇ ਨਹੀਂ ਹੋਵੋਗੇ ਗੰਭੀਰ ਬੀਮਾਰੀਆਂ ਦਾ ਸ਼ਿਕਾਰ

By  Aarti March 29th 2024 09:04 PM

Tips For Good Lifestyle: ਅੱਜਕਲ੍ਹ ਹਰ ਕੋਈ ਸਿਹਤਮੰਦ ਰਹਿਣ ਲਈ ਕਈ ਗਲਾਂ ਵੱਲ ਧਿਆਨ ਦਿੰਦਾ ਹੈ। ਪਰ ਕੁਝ ਅਜਿਹੀਆਂ ਗਲਾਂ ਵੀ ਹਨ, ਜਿਨ੍ਹਾਂ ਨੂੰ ਨਜ਼ਰਅੰਦਾਜ਼ ਕਰਨਾ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਖਾਸ ਅਤੇ ਬਿਹਤਰੀਨ ਨਿਯਮਾਂ ਬਾਰੇ ਦਸਾਂਗੇ। ਜਿਨ੍ਹਾਂ ਨੂੰ ਰੋਜ਼ਾਨਾ ਦੀ ਰੁਟੀਨ 'ਚ ਅਪਨਾਉਣ ਲਈ ਡਾਕਟਰ ਵੀ ਸਲਾਹ ਦਿੰਦੇ ਹਨ। 
ਦੱਸ ਦਈਏ ਕਿ ਇਹ ਰੋਜ਼ਾਨਾ ਦੀ ਰੁਟੀਨ ਨੂੰ ਸੁਧਾਰਨ ਦੇ ਨਾਲ ਕਈ ਗੰਭੀਰ ਬਿਮਾਰੀਆਂ ਨਾਲ ਲੜਨ 'ਚ ਮਦਦ ਕਰ ਸਕਦੇ ਹਨ। ਇਸ ਲਈ ਤੁਹਾਨੂੰ ਇਨ੍ਹਾਂ ਨਿਯਮਾਂ ਨੂੰ ਆਪਣੀ ਰੋਜ਼ਾਨਾ ਦੀ ਰੁਟੀਨ 'ਚ ਸ਼ਾਮਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
 
  1. ਤੁਹਾਨੂੰ ਰੋਜ਼ ਸਵੇਰੇ ਉੱਠਣ ਤੋਂ ਬਾਅਦ, ਸਭ ਤੋਂ ਪਹਿਲਾਂ ਇੱਕ ਤੋਂ ਦੋ ਗਲਾਸ ਕੋਸਾ ਪਾਣੀ ਪੀਣਾ ਚਾਹੀਦਾ ਹੈ। ਜਿਸ ਨਾਲ ਸਰੀਰ 'ਚੋ ਸਾਰੇ ਜ਼ਹਿਰੀਲੇ ਪਦਾਰਥਾਂ ਬਾਹਰ ਨਿਕਲ ਜਾਣਗੇ ਅਤੇ ਪੇਟ ਸਾਫ਼ ਹੋ ਜਾਵੇਗਾ।
  2. ਨਾਸ਼ਤੇ 'ਚ ਕੁਝ ਖਾਣ ਤੋਂ ਬਾਅਦ ਹੀ ਚਾਹ ਪੀਓ, ਨਹੀਂ ਤਾਂ ਇਹ ਸਿਹਤ ਲਈ ਹਾਨੀਕਾਰਕ ਸਾਬਤ ਹੋ ਸਕਦੀ ਹੈ।
  3. ਕਬਜ਼ ਤੋਂ ਪੀੜਤ ਲੋਕਾਂ ਨੂੰ ਸ਼ਾਮ ਨੂੰ ਪਪੀਤੇ ਦਾ ਸੇਵਨ ਕਰਨਾ ਚਾਹੀਦਾ ਹੈ। ਨਾਲ ਹੀ ਫਾਈਬਰ ਨਾਲ ਭਰਪੂਰ ਭੋਜਨ ਦਾ ਸੇਵਨ ਕਰਨਾ ਚਾਹੀਦਾ ਹੈ ਕਿਉਂਕਿ ਅਜਿਹਾ ਕਰਨ ਨਾਲ ਕਬਜ਼ ਦੀ ਸਮੱਸਿਆ ਤੋਂ ਰਾਹਤ ਪਾਈ ਜਾ ਸਕਦੀ ਹੈ।
  4. ਆਪਣੇ ਦੰਦਾਂ ਦੀ ਚੰਗੀ ਦੇਖਭਾਲ ਕਰਨ ਲਈ, ਰਾਤ ​​ਨੂੰ ਸੌਣ ਤੋਂ ਪਹਿਲਾਂ ਆਪਣੇ ਦੰਦਾਂ ਨੂੰ ਬੁਰਸ਼ ਕਰੋ ਅਤੇ ਫਿਰ ਸੌਣ ਤੋਂ ਪਹਿਲਾਂ ਇੱਕ ਗਲਾਸ ਪਾਣੀ ਪੀਓ।
  5. ਖਾਣਾ ਖਾਂਦੇ ਸਮੇਂ ਕਦੇ ਵੀ ਪਾਣੀ ਨਾ ਪੀਓ। ਕਿਉਂਕਿ ਇਸ ਨਾਲ ਪਾਚਨ ਪ੍ਰਣਾਲੀ 'ਤੇ ਬੁਰਾ ਪ੍ਰਭਾਵ ਪੈਂਦਾ ਹੈ ਅਤੇ ਤੁਸੀਂ ਪੂਰਾ ਭੋਜਨ ਨਹੀਂ ਖਾ ਸਕਦੇ ਹੋ। ਇਸ ਲਈ ਹਮੇਸ਼ਾ ਖਾਣਾ ਖਾਣ ਤੋਂ ਅੱਧੇ ਘੰਟੇ ਬਾਅਦ ਹੀ ਪਾਣੀ ਪੀਓ।
  6. ਰਾਤ ਨੂੰ ਸੌਂਦੇ ਸਮੇਂ ਆਪਣਾ ਮੋਬਾਈਲ ਫੋਨ ਨੇੜੇ ਨਾ ਰੱਖੋ। ਕਿਉਂਕਿ ਜਦੋਂ ਤੁਸੀਂ ਸੌਂਦੇ ਹੋ ਤਾਂ ਇਸ ਨਾਲ ਜੁੜੀਆਂ ਰੇਡੀਓਐਕਟਿਵ ਕਿਰਨਾਂ ਤੁਹਾਡੇ ਦਿਮਾਗ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ।
  7. ਹਰ ਰੋਜ਼ ਕਸਰਤ ਕਰੋ ਜਾਂ ਯੋਗਾ ਕਰੋ। ਇਹ ਤੁਹਾਨੂੰ ਕਈ ਗੰਭੀਰ ਬਿਮਾਰੀਆਂ ਦੇ ਖਤਰੇ ਤੋਂ ਬਚਾਏਗਾ।
  8. ਫ਼ੋਨ 'ਤੇ ਗੱਲ ਕਰਦੇ ਸਮੇਂ ਹਮੇਸ਼ਾ ਆਪਣੇ ਖੱਬੇ ਕੰਨ ਨਾਲ ਕਾਲ ਦਾ ਜਵਾਬ ਦਿਓ। ਕਿਉਂਕਿ ਇਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਖੱਬੇ ਕੰਨ ਨਾਲ ਫੋਨ ਦਾ ਜਵਾਬ ਦੇਣ ਨਾਲ ਫ੍ਰੀਕੁਐਂਸੀ ਸਭ ਤੋਂ ਵਧੀਆ ਰਹਿੰਦੀ ਹੈ ਅਤੇ ਰੇਡੀਓ ਐਕਟਿਵ ਕਿਰਨਾਂ ਦਾ ਪ੍ਰਭਾਵ ਵੀ ਕਾਫੀ ਘੱਟ ਜਾਂਦਾ ਹੈ।
  9. ਖਾਣਾ ਖਾਣ ਤੋਂ ਬਾਅਦ ਸੌਂਫ ਜਾਂ ਕੁਝ ਗੁੜ ਖਾਓ। ਕਿਉਂਕਿ ਇਸ ਨਾਲ ਪਾਚਨ 'ਚ ਸੁਧਾਰ ਹੁੰਦਾ ਹੈ।
  10. ਮਾਹਿਰਾਂ ਮੁਤਾਬਕ ਰਾਤ ਨੂੰ ਦਹੀਂ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਕਿਉਂਕਿ ਇਸ ਨਾਲ ਬਲਗ਼ਮ ਬਣਨ ਦੀ ਸੰਭਾਵਨਾ ਵੱਧ ਜਾਂਦੀ ਹੈ।
  11. ਫਰਿੱਜ 'ਚ ਰੱਖੇ ਠੰਡੇ ਪਾਣੀ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਕਿਉਂਕਿ ਇਹ ਨਾ ਸਿਰਫ ਗਲੇ ਲਈ ਨੁਕਸਾਨਦੇਹ ਹੈ ਬਲਕਿ ਤੁਹਾਡੀ ਸਿਹਤ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ।

ਇਹ ਵੀ ਪੜ੍ਹੋ: ਅਜਿਹਾ ਨਾ ਹੋਵੇ ਕਿ ਤੁਸੀਂ ਬਦਲਦੇ ਮੌਸਮ ਕਾਰਨ ਬਿਮਾਰ ਹੋ ਜਾਓ, ਮਾਹਿਰਾਂ ਦੁਆਰਾ ਦਿੱਤੇ ਇਹ ਟਿਪਸ ਰੱਖੋ ਯਾਦ

 

Related Post