Hardoi News : ਲੁਟੇਰੀ ਲਾੜੀ ਨੇ ਬਣਾ ਰੱਖਿਆ ਸੀ ਗੈਂਗ, 13 ਨੌਜਵਾਨਾਂ ਨਾਲ ਵਿਆਹ ਕਰਵਾ ਕੇ ਬਣਾਇਆ ਸ਼ਿਕਾਰ ; ਨਕਦੀ ਅਤੇ ਗਹਿਣਿਆਂ ਸਮੇਤ 3 ਗ੍ਰਿਫ਼ਤਾਰ

Hardoi News :ਉੱਤਰ ਪ੍ਰਦੇਸ਼ ਦੇ ਹਰਦੋਈ ਵਿੱਚ ਪੁਲਿਸ ਨੇ ਤਿੰਨ ਲੁਟੇਰੀਆਂ ਲਾੜੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਨੇ ਵਿਆਹ ਤੋਂ ਬਾਅਦ ਲਾੜਿਆਂ ਨੂੰ ਨਸ਼ੀਲੀ ਖੀਰ ਖੁਆ ਕੇ ਲੁੱਟਿਆ ਸੀ। ਇਹ ਔਰਤਾਂ ਹੁਣ ਤੱਕ 13 ਲਾੜਿਆਂ ਨੂੰ ਆਪਣਾ ਸ਼ਿਕਾਰ ਬਣਾ ਚੁੱਕੀਆਂ ਹਨ

By  Shanker Badra April 15th 2025 03:33 PM
Hardoi News : ਲੁਟੇਰੀ ਲਾੜੀ ਨੇ ਬਣਾ ਰੱਖਿਆ ਸੀ ਗੈਂਗ, 13 ਨੌਜਵਾਨਾਂ ਨਾਲ ਵਿਆਹ ਕਰਵਾ ਕੇ ਬਣਾਇਆ ਸ਼ਿਕਾਰ ; ਨਕਦੀ ਅਤੇ ਗਹਿਣਿਆਂ ਸਮੇਤ 3 ਗ੍ਰਿਫ਼ਤਾਰ

Hardoi News :ਉੱਤਰ ਪ੍ਰਦੇਸ਼ ਦੇ ਹਰਦੋਈ ਵਿੱਚ ਪੁਲਿਸ ਨੇ ਤਿੰਨ ਲੁਟੇਰੀਆਂ ਲਾੜੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਨੇ ਵਿਆਹ ਤੋਂ ਬਾਅਦ ਲਾੜਿਆਂ ਨੂੰ ਨਸ਼ੀਲੀ ਖੀਰ ਖੁਆ ਕੇ ਲੁੱਟਿਆ ਸੀ। ਇਹ ਔਰਤਾਂ ਹੁਣ ਤੱਕ 13 ਲਾੜਿਆਂ ਨੂੰ ਆਪਣਾ ਸ਼ਿਕਾਰ ਬਣਾ ਚੁੱਕੀਆਂ ਹਨ। ਗ੍ਰਿਫਤਾਰ ਔਰਤਾਂ ਵਿੱਚ ਪੂਜਾ ਉਰਫ ਸੋਨਮ, ਆਸ਼ਾ ਉਰਫ ਗੁੱਡੀ ਅਤੇ ਸੁਨੀਤਾ ਸ਼ਾਮਲ ਹਨ। ਪੁਲਿਸ ਅਨੁਸਾਰ ਇਹ ਔਰਤਾਂ ਉਨ੍ਹਾਂ ਨੌਜਵਾਨਾਂ ਅਤੇ ਪਰਿਵਾਰਾਂ ਨੂੰ ਨਿਸ਼ਾਨਾ ਬਣਾਉਂਦੀਆਂ ਸਨ ,ਜਿਨ੍ਹਾਂ ਦੀ ਕਾਫ਼ੀ ਉਮਰ ਲੰਘ ਜਾਣ ਤੋਂ ਬਾਅਦ ਵੀ ਵਿਆਹ ਨਹੀਂ ਹੋ ਰਿਹਾ ਸੀ।

ਪੁਲਿਸ ਨੇ ਦੱਸਿਆ ਕਿ ਇਹ ਔਰਤਾਂ ਆਪਸ ਵਿੱਚ ਰਿਸ਼ਤੇਦਾਰੀ ਬਣਾ ਕੇ ਵਾਰਦਾਤਾਂ ਨੂੰ ਅੰਜਾਮ ਦਿੰਦੀਆਂ ਸਨ। ਉਹ ਲਾੜਿਆਂ ਨੂੰ ਨਸ਼ੀਲੀ ਖੀਰ ਖੁਆ ਕੇ ਬੇਹੋਸ਼ ਕਰ ਦਿੰਦੀਆਂ ਸਨ ਅਤੇ ਫਿਰ ਉਨ੍ਹਾਂ ਦੇ ਗਹਿਣੇ ਅਤੇ ਨਕਦੀ ਲੁੱਟ ਲੈਂਦੀਆਂ ਸਨ। ਪੁਲਿਸ ਨੇ ਇਨ੍ਹਾਂ ਔਰਤਾਂ ਤੋਂ ਲੁੱਟੇ ਹੋਏ ਗਹਿਣੇ ਅਤੇ ਨਕਦੀ ਵੀ ਬਰਾਮਦ ਕਰ ਲਈ ਹੈ।

ਟਡਿਆਵਾਂ ਥਾਣਾ ਖੇਤਰ ਦੇ ਭਦਿਆਲ ਦੇ ਰਹਿਣ ਵਾਲੇ ਕੁਲਦੀਪ ਅਤੇ ਪ੍ਰਦੀਪ ਕੁਮਾਰ ਵੀ ਇਨ੍ਹਾਂ ਲੁਟੇਰੀਆਂ ਲਾੜੀਆਂ ਦਾ ਸ਼ਿਕਾਰ ਹੋ ਚੁੱਕੇ ਹਨ। ਉਨ੍ਹਾਂ ਦਾ ਵਿਆਹ 22 ਨਵੰਬਰ 2023 ਨੂੰ ਦੋ ਕਥਿਤ 2 ਸਕੀਆਂ ਭੈਣਾਂ ਨਾਲ ਹੋਇਆ ਸੀ, ਜਿਨ੍ਹਾਂ ਨੇ ਆਪਣੇ ਨਾਮ ਪੂਜਾ ਅਤੇ ਆਰਤੀ ਰੱਖੇ ਸਨ। ਸੀਓ ਸਿਟੀ ਅੰਕਿਤ ਮਿਸ਼ਰਾ ਨੇ ਕਿਹਾ ਕਿ ਜਦੋਂ ਪ੍ਰਦੀਪ ਅਤੇ ਕੁਲਦੀਪ ਆਉਣਗੇ ਤਾਂ ਉਨ੍ਹਾਂ ਨੂੰ ਲੁਟੇਰੇ ਦੁਲਹਨਾਂ ਦੀਆਂ ਤਸਵੀਰਾਂ ਦਿਖਾਈਆਂ ਜਾਣਗੀਆਂ। ਜੇਕਰ ਉਹ ਉਨ੍ਹਾਂ ਦੀ ਪਛਾਣ ਕਰ ਲੈਂਦੇ ਹਨ ਤਾਂ ਮੁਲਜ਼ਮਾਂ ਵਿਰੁੱਧ ਇੱਕ ਹੋਰ ਮਾਮਲਾ ਦਰਜ ਕੀਤਾ ਜਾਵੇਗਾ।

ਸੀਓ ਸਿਟੀ ਅੰਕਿਤ ਮਿਸ਼ਰਾ ਨੇ ਕਿਹਾ ਕਿ ਪੂਰੇ ਮਾਮਲੇ ਵਿੱਚ ਆਰੋਪੀ ਲਾੜੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਹੁਣ ਤੱਕ ਪੁੱਛਗਿੱਛ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਉਨ੍ਹਾਂ ਦਾ ਨੈੱਟਵਰਕ ਹਿੰਦੀ ਪੱਟੀ ਦੇ ਕਈ ਰਾਜਾਂ ਵਿੱਚ ਫੈਲਿਆ ਹੋਇਆ ਸੀ। ਮਾਮਲੇ ਦੀ ਜਾਂਚ ਜਾਰੀ ਹੈ। ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।


Related Post