Three people drowned: ਬਟਾਲਾ ’ਚ ਸਰਪੰਚ ਸਣੇ ਤਿੰਨ ਵਿਅਕਤੀ ਨਹਿਰ ’ਚ ਰੁੜ੍ਹੇ, ਨਹਾਉਂਦੇ ਸਮੇਂ ਵਾਪਰਿਆ ਹਾਦਸਾ

ਬਟਾਲਾ ਦੇ ਨਜਦੀਕ ਪਿੰਡ ਅਲੀਵਾਲ ਵਿਖੇ ਦੇਰ ਸ਼ਾਮ ਅਪਰਬਾਰੀ ਦੁਆਬ ਨਹਿਰ ’ਚ ਨਹਾ ਰਹੇ ਤਿੰਨ ਲੋਕਾ ਦੇ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਸਰਪੰਚ ਨੂੰ ਬਚਾਉਂਦੇ ਹੋਏ ਦੋ ਵਿਅਕਤੀ ਵੀ ਪਾਣੀ ’ਚ ਰੁੜ੍ਹ ਗਏ।

By  Aarti July 20th 2024 08:31 AM -- Updated: July 20th 2024 10:17 AM

Batala Three Persons Drowned: ਬਟਾਲਾ ਦੇ ਨਜਦੀਕ ਪਿੰਡ ਅਲੀਵਾਲ ਵਿਖੇ ਦੇਰ ਸ਼ਾਮ ਅਪਰਬਾਰੀ ਦੁਆਬ ਨਹਿਰ ’ਚ ਨਹਾ ਰਹੇ ਤਿੰਨ ਲੋਕਾ ਦੇ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਸਰਪੰਚ ਨੂੰ ਬਚਾਉਂਦੇ ਹੋਏ ਦੋ ਵਿਅਕਤੀ ਵੀ ਪਾਣੀ ’ਚ ਰੁੜ੍ਹ ਗਏ।  

ਹੁਣ ਤੱਕ ਮਿਲੀ ਜਾਣਕਾਰੀ ਮੁਤਾਬਿਕ ਤਿੰਨ ਵਿਅਕਤੀਆਂ ਚੋਂ ਇੱਕ ਵਿਅਕਤੀ ਦੀ ਲਾਸ਼ ਨੂੰ ਬਰਾਮਦ ਕਰ ਲਿਆ ਗਿਆ ਹੈ ਜਦਕਿ ਬਾਕੀ ਦੋ ਦੀ ਭਾਲ ਕੀਤੀ ਜਾ ਰਹੀ ਹੈ। 

ਇਸ ਸਬੰਧੀ ਸਰਪੰਚ ਰਣਬੀਰ ਸਿੰਘ ਦੇ ਭਰਾ ਨੇ ਕਿਹਾ ਕਿ ਸਾਨੂੰ 7 ਕੁ ਵਜੇ ਸ਼ਾਮ ਨੂੰ ਪਤਾ ਲੱਗਾ ਅਸੀਂ ਉਸੇ ਵੇਲੇ ਮੌਕੇ ’ਤੇ ਪਹੁੰਚੇ। ਉਨ੍ਹਾਂ ਨੇ ਦੱਸਿਆ ਕਿ ਮੱਖਣ ਸਿੰਘ ਤੇ ਕਰਤਾਰ ਸਿੰਘ ਸਰਪੰਚ ਰਣਬੀਰ ਸਿੰਘ ਬਚਾਉਣ ਲੱਗੇ ਸੀ ਉਹ ਵੀ ਰੁੜ ਗਏ ਜਦਕਿ ਚੌਥੇ ਨੂੰ  ਪੱਗ ਸੁੱਟ ਕੇ ਬਚਾ ਲਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਅਸੀਂ ਨਹਿਰੀ ਵਿਭਾਗ ਦੇ ਐਸਡੀਓ ਨੂੰ ਸੂਚਿਤ ਕਰ ਦਿੱਤਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਦ ਕਰਦੇ ਹੋਏ ਕਿਹਾ ਕਿ ਨਹਿਰ ਵਿੱਚ ਪੌੜੀਆਂ ਬਣਾਈਆਂ ਜਾਣ ਨਾਲ ਕੁੰਡੇ ਵੀ ਬਣਾਏ ਜਾਣ ਤਾਂ ਜੋ ਕਦੇ ਐਮਰਜੈਂਸੀ ਦੀ ਲੋੜ ਪੈ ਜਾਵੇ ਤਾਂ ਬੰਦਿਆਂ ਨੂੰ ਬਚਾਇਆ ਜਾ ਸਕੇ। 

Related Post