Three Dead Bodies Found: ਘਰ 'ਚੋਂ ਮਿਲੀਆਂ ਤਿੰਨ ਲਾਸ਼ਾਂ, ਪਾਲਤੂ ਕੁੱਤੇ ਨੂੰ ਵੀ ਮਾਰੀ ਗੋਲ਼ੀ, ਜਾਣੋ ਮਾਮਲਾ

ਬਰਨਾਲਾ ਦੇ ਸੰਘੇੜਾ ਰੋਡ ਠੀਕਰੀ ਵਾਲਾ ਚੌਕ ਨੇੜੇ ਰਾਮ ਰਾਜ ਕਲੋਨੀ ਦੀ ਇੱਕ ਕੋਠੀ ਵਿੱਚੋਂ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਅਤੇ ਇੱਕ ਕੁੱਤੇ ਦੀਆਂ ਲਾਸ਼ਾਂ ਮਿਲੀਆਂ ਹਨ। ਇਸ ਘਟਨਾ ਕਾਰਨ ਪੂਰੇ ਇਲਾਕੇ 'ਚ ਡਰ ਅਤੇ ਸਹਿਮ ਦਾ ਮਾਹੌਲ ਹੈ। ਪੜ੍ਹੋ ਪੂਰੀ ਖਬਰ...

By  Dhalwinder Sandhu June 23rd 2024 09:43 AM

Three Dead Bodies Found in Barnala: ਬਰਨਾਲਾ ਦੇ ਸੰਘੇੜਾ ਰੋਡ ਠੀਕਰੀ ਵਾਲਾ ਚੌਕ ਨੇੜੇ ਰਾਮ ਰਾਜ ਕਲੋਨੀ ਦੀ ਕੋਠੀ ਨੰਬਰ 353 ਵਿੱਚੋਂ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਅਤੇ ਇੱਕ ਕੁੱਤੇ ਦੀਆਂ ਲਾਸ਼ਾਂ ਮਿਲੀਆਂ ਹਨ। ਇਸ ਘਟਨਾ ਨਾਲ ਪੂਰੇ ਇਲਾਕੇ ਵਿਚ ਡਰ ਦਾ ਮਾਹੌਲ ਬਣ ਗਿਆ ਹੈ। ਇਸ ਘਟਨਾ ਕਾਰਨ ਪੂਰੀ ਕਲੋਨੀ ਵਿੱਚ ਸੋਗ ਦੀ ਲਹਿਰ ਹੈ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ ਕਿ ਇਹਨਾਂ ਦਾ ਕਤਲ ਕੀਤਾ ਗਿਆ ਹੈ ਜਾਂ ਇਹਨਾਂ ਨੇ ਆਤਮ ਹੱਤਿਆਂ ਕੀਤੀ ਹੈ।

4 ਲਾਸ਼ਾਂ ਹੋਈਆਂ ਬਰਾਮਦ

ਬਰਾਮਦ ਹੋਈਆਂ ਲਾਸ਼ਾਂ ਵਿੱਚ ਇੱਕ ਮਰਦ, ਉਸਦੀ ਮਾਂ ਅਤੇ ਉਸਦੀ ਧੀ ਦੀ ਹੈ, ਜਦਕਿ ਚੌਥੀ ਲਾਸ਼ ਇੱਕ ਕੁੱਤੇ ਦੀ ਹੈ।  ਮ੍ਰਿਤਕ ਦੀ ਪਛਾਣ ਕੁਲਬੀਰ ਸਿੰਘ, ਲੜਕੀ ਨਿਮਰਤ ਕੌਰ ਅਤੇ ਕੁਲਬੀਰ ਸਿੰਘ ਦੀ ਮਾਤਾ ਬਲਵੰਤ ਕੌਰ ਵਜੋਂ ਹੋਈ ਹੈ। ਘਟਨਾ ਵਾਲੀ ਥਾਂ ਤੋਂ ਹਥਿਆਰ ਬਰਾਮਦ ਹੋਇਆ ਹੈ।


ਦੱਸ ਦੇਈਏ ਕਿ ਕੁਲਬੀਰ ਸਿੰਘ ਦੀ ਪਤਨੀ ਦੁੱਧ ਖਰੀਦਣ ਲਈ ਬਾਜ਼ਾਰ ਗਈ ਸੀ। ਜਦੋਂ ਉਹ ਦੁੱਧ ਲੈ ਕੇ ਘਰ ਪਰਤੀ ਤਾਂ ਘਰ ਦਾ ਗੇਟ ਅੰਦਰੋਂ ਬੰਦ ਸੀ। ਉਸ ਨੇ ਕਲੋਨੀ ਦੇ ਚੌਕੀਦਾਰ ਨੂੰ ਬੁਲਾਇਆ ਅਤੇ ਕੰਧ ਟੱਪ ਕੇ ਗੇਟ ਖੋਲ੍ਹ ਕੇ ਅੰਦਰ ਜਾ ਕੇ ਦੇਖਿਆ ਤਾਂ ਇੱਕ ਕਮਰੇ ਵਿੱਚ ਕੁਲਬੀਰ ਸਿੰਘ ਅਤੇ ਉਸ ਦੀ ਧੀ ਨਿਮਰਤ ਕੌਰ ਦੀਆਂ ਲਾਸ਼ਾਂ ਪਈਆਂ ਸਨ ਅਤੇ ਦੂਜੇ ਕਮਰੇ ਵਿੱਚ ਉਸ ਦੀ ਮਾਂ ਅਤੇ ਪਾਲਤੂ ਕੁੱਤੇ ਦੀਆਂ ਲਾਸ਼ਾਂ ਪਈਆਂ ਸਨ। ਜਾਣਕਾਰੀ ਅਨੁਸਾਰ ਲੜਕੀ ਕੈਨੇਡਾ ਰਹਿੰਦੀ ਸੀ ਅਤੇ ਛੁੱਟੀਆਂ ਦੌਰਾਨ ਆਪਣੇ ਘਰ ਪੰਜਾਬ ਆਈ ਹੋਈ ਸੀ। ਪਰਿਵਾਰ ਵਿੱਚ ਸਿਰਫ਼ ਚਾਰ ਮੈਂਬਰ ਹੀ ਸਨ। 

ਡੀਐਸਪੀ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕੁਲਬੀਰ ਸਿੰਘ ਕਾਫ਼ੀ ਸਮੇਂ ਤੋਂ ਮਾਨਸਿਕ ਤੌਰ ’ਤੇ ਬਿਮਾਰ ਸੀ। ਉਸਨੇ ਆਪਣੀ ਮਾਂ, ਬਾਅਦ ਵਿੱਚ ਆਪਣੇ ਕੁੱਤੇ ਅਤੇ ਧੀ ਨੂੰ ਅਤੇ ਫਿਰ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਰਖਵਾਇਆ ਗਿਆ ਹੈ।

ਇਹ ਵੀ ਪੜ੍ਹੋ: ਲੇਖਕ ਚਰਨਜੀਤ ਆਲਮਗੀਰ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਕੀਤਾ ਹਵਾਲੇ, ਮਰਨ ਤੋਂ ਪਹਿਲਾਂ ਆਪਣਾ ਸਰੀਰ ਕੀਤਾ ਸੀ ਦਾਨ

Related Post