ਦਿੱਲੀ 'ਚ ਦੋ ਹਸਪਤਾਲਾਂ ਅਤੇ IGI ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ...Email ਰਾਹੀਂ ਮਿਲੀ ਧਮਕੀ

Delhi hospitals and IGI airport bomb threat: ਦਿੱਲੀ 'ਚ ਕੁੱਝ ਦਿਨ ਪਹਿਲਾਂ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀ ਭਰੀਆਂ ਈਮੇਲਾਂ ਤੋਂ ਬਾਅਦ ਹੁਣ ਦੋ ਹਸਪਤਾਲਾਂ ਅਤੇ ਇੰਦਰਾ ਗਾਂਧੀ ਹਵਾਈ ਅੱਡੇ ਨੂੰ ਉਡਾਣ ਦੀ ਧਮਕੀ ਮਿਲੀ ਹੈ।

By  KRISHAN KUMAR SHARMA May 12th 2024 08:05 PM -- Updated: May 12th 2024 08:12 PM

Delhi hospitals and IGI airport bomb threat: ਦਿੱਲੀ 'ਚ ਕੁੱਝ ਦਿਨ ਪਹਿਲਾਂ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀ ਭਰੀਆਂ ਈਮੇਲਾਂ ਤੋਂ ਬਾਅਦ ਹੁਣ ਦੋ ਹਸਪਤਾਲਾਂ ਅਤੇ ਇੰਦਰਾ ਗਾਂਧੀ ਹਵਾਈ ਅੱਡੇ ਨੂੰ ਉਡਾਣ ਦੀ ਧਮਕੀ ਮਿਲੀ ਹੈ। ਧਮਕੀ ਮਿਲਣ ਤੋਂ ਬਾਅਦ ਪੁਲਿਸ ਹਰਕਤ ਵਿੱਚ ਆ ਗਈ ਹੈ। ANI ਦੀ ਰਿਪੋਰਟ ਮੁਤਾਬਕ ਬੁਰਾੜੀ ਦੇ ਇੱਕ ਸਰਕਾਰੀ ਹਸਪਤਾਲ ਅਤੇ ਸੰਜੇ ਗਾਂਧੀ ਮੈਮੋਰੀਅਲ ਹਸਪਤਾਲ ਮੰਗੋਲਪੁਰੀ ਨੂੰ ਈਮੇਲ ਰਾਹੀਂ ਧਮਕੀਆਂ ਮਿਲੀਆਂ ਹਨ।

ਅਜੇ ਤੱਕ ਕੋਈ ਸ਼ੱਕੀ ਵਸਤੂ ਨਹੀਂ ਮਿਲੀ

ਦਿੱਲੀ ਪੁਲਿਸ ਨੇ ਇਸ ਮਾਮਲੇ ਵਿੱਚ ਫਾਇਰ ਵਿਭਾਗ ਨੂੰ ਵੀ ਸੂਚਨਾ ਦੇ ਦਿੱਤੀ ਹੈ। ਫਾਇਰ ਵਿਭਾਗ, ਬੰਬ ਅਤੇ ਡਾਗ ਸਕੁਐਡ ਦੀਆਂ ਟੀਮਾਂ ਹਸਪਤਾਲ ਪਹੁੰਚ ਗਈਆਂ ਹਨ। ਹਰ ਥਾਂ 'ਤੇ ਤਲਾਸ਼ੀ ਲਈ ਜਾ ਰਹੀ ਹੈ। ਪੁਲਿਸ ਨੇ ਕਿਹਾ ਕਿ ਇਹ ਹਾਲ ਹੀ ਵਿੱਚ ਦਿੱਲੀ ਦੇ ਸਕੂਲਾਂ ਨੂੰ ਭੇਜੀ ਗਈ ਇੱਕ ਸਾਜ਼ਿਸ਼ ਵਾਲੀ ਈਮੇਲ ਜਾਪਦੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਜੇ ਤੱਕ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ ਹੈ। ਪੁਲਿਸ ਨੇ ਦੱਸਿਆ ਕਿ ਬੁਰਾੜੀ ਹਸਪਤਾਲ ਨੂੰ ਉਡਾਉਣ ਦੀ ਧਮਕੀ ਈਮੇਲ ਰਾਹੀਂ ਭੇਜੀ ਗਈ ਸੀ। ਹਾਲਾਂਕਿ ਬੰਬ ਨਿਰੋਧਕ ਟੀਮ ਨੂੰ ਅਜੇ ਤੱਕ ਸ਼ੱਕੀ ਦਾ ਪਤਾ ਨਹੀਂ ਲੱਗਾ ਹੈ।

ਪਹਿਲਾਂ ਦਿੱਲੀ ਤੇ ਅਹਿਮਦਾਬਾਦ 'ਚ ਮਿਲੀਆਂ ਧਮਕੀਆਂ

ਦੱਸ ਦਈਏ ਕਿ ਪਿਛਲੇ ਦਿਨੀ ਦਿੱਲੀ ਦੇ ਲਗਭਗ 100 ਤੋਂ ਵੱਧ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀ ਭਰੀਆਂ ਈਮੇਲ ਪ੍ਰਾਪਤ ਹੋਈਆਂ ਸਨ, ਜਿਸ ਕਾਰਨ ਦਿੱਲੀ ਦੇ ਸਾਰੇ ਸਕੂਲਾਂ ਨੂੰ ਬੰਦ ਕਰਨਾ ਪਿਆ ਸੀ। ਭਾਵੇਂ ਕਿ ਤਲਾਸ਼ੀ ਦੌਰਾਨ ਕੁੱਝ ਨਹੀਂ ਮਿਲਿਆ ਸੀ।

ਇਸਤੋਂ ਇਲਾਵਾ ਗੁਜਰਾਤ ਦੇ ਅਹਿਮਦਾਬਾਦ ਵਿੱਚ ਵੀ ਇੱਕ ਘਟਨਾ ਦੇਖਣ ਨੂੰ ਮਿਲੀ ਸੀ, ਜਿੱਥੇ 6 ਮਈ ਨੂੰ 10 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੀ ਈਮੇਲ ਆਈ ਸੀ, ਪਰ ਪੁਲਿਸ ਨੇ ਸਾਰੇ ਸਕੂਲਾਂ ਦੀ ਤਲਾਸ਼ੀ ਲੈਣ ਤੋਂ ਬਾਅਦ ਇਸ ਨੂੰ ਫਰਜ਼ੀ ਕਰਾਰ ਦਿੱਤਾ।

Related Post