ਦਿਲ ਦਾ ਦੌਰਾ ਪੈਣ ਤੋਂ 10 ਸਾਲ ਪਹਿਲਾਂ ਦਿਖਾਈ ਦੇਣਾ ਸ਼ੁਰੂ ਹੋ ਜਾਂਦਾ ਇਹ ਲੱਛਣ

By  Jasmeet Singh November 10th 2022 09:09 PM

ਜੀਵਨਸ਼ੈਲੀ/ਲਾਈਫਸਟਾਈਲ: ਦਿਲ ਦਾ ਦੌਰਾ ਅਚਾਨਕ ਮੌਤ ਦੇ ਸਭ ਤੋਂ ਵੱਡੇ ਕਾਰਨਾਂ ਵਿੱਚੋਂ ਇੱਕ ਹੈ। ਇਕ ਪਲ ਤੁਸੀਂ ਆਪਣੇ ਰੋਜ਼ਾਨਾ ਦੇ ਕੰਮ ਕਰ ਰਹੇ ਹੋ ਅਤੇ ਦੂਜੇ ਪਲ ਤੁਸੀਂ ਜ਼ਮੀਨ 'ਤੇ ਡਿੱਗ ਜਾਂਦੇ ਹੋ ਤੇ ਛਾਤੀ ਦੇ ਤੇਜ਼ ਦਰਦ ਕਾਰਨ ਹਿੱਲਣ ਤੋਂ ਅਸਮਰੱਥ ਹੋ ਜਾਂਦੇ ਹੋ। ਦਿਲ ਦੇ ਦੌਰਾ ਜਿਨ੍ਹਾਂ ਨੂੰ ਸਾਈਲੈਂਟ ਕਿਲਰ ਵੀ ਕਿਹਾ ਜਾਂਦਾ ਹੈ ਆਮ ਤੌਰ 'ਤੇ ਬਿਨਾਂ ਚਿਤਾਵਨੀ ਦੇ ਆਉਂਦਾ ਹੈ। 

ਇੱਕ ਤਾਜ਼ਾ ਅਧਿਐਨ ਅਨੁਸਾਰ ਇਸ ਸਥਿਤੀ ਨੂੰ Angina Pectoris ਕਿਹਾ ਜਾਂਦਾ ਹੈ, ਜੋ ਦਿਲ ਦੇ ਦੌਰੇ ਤੋਂ ਇੱਕ ਦਹਾਕਾ ਪਹਿਲਾਂ ਅਨੁਭਵ ਕੀਤਾ ਜਾਂਦਾ ਹੈ। 

ਕੀ ਹੈ Angina Pectoris?

ਮੇਓ ਕਲੀਨਿਕ ਦੇ ਅਨੁਸਾਰ ਐਨਜਾਈਨਾ ਪੈਕਟੋਰਿਸ ਕੋਰੋਨਰੀ ਆਰਟਰੀ ਬਿਮਾਰੀ ਦਾ ਇੱਕ ਲੱਛਣ ਹੈ ਜਿਸ ਵਿੱਚ ਅਕਸਰ ਚੂੰਡੀ, ਦਬਾਅ, ਭਾਰੀਪਨ, ਜਕੜਨ ਜਾਂ ਇੱਥੋਂ ਤੱਕ ਕਿ ਛਾਤੀ ਵਿੱਚ ਦਰਦ ਦੀ ਭਾਵਨਾ ਸ਼ਾਮਲ ਹੁੰਦੀ ਹੈ। ਅਮਰੀਕਨ ਹਾਰਟ ਐਸੋਸੀਏਸ਼ਨ ਦੇ ਅਨੁਸਾਰ ਐਨਜਾਈਨਾ ਪੈਕਟੋਰਿਸ ਦੀਆਂ ਚਾਰ ਕਿਸਮਾਂ ਹਨ। ਸਥਿਰ ਐਨਜਾਈਨਾ, ਅਸਥਿਰ ਐਨਜਾਈਨਾ, ਮਾਈਕ੍ਰੋਵੈਸਕੁਲਰ ਐਨਜਾਈਨਾ ਅਤੇ ਵੈਸੋਸਪੇਸਟਿਕ ਜਾਂ ਵੇਰੀਐਂਟ ਐਨਜਾਈਨਾ।

ਖੋਜ ਨੇ ਕੀ ਪ੍ਰਗਟ ਕੀਤਾ?

ਇਸ ਖੋਜ ਵਿੱਚ ਇਹ ਪਾਇਆ ਗਿਆ ਕਿ ਦਿਲ ਦੇ ਦੌਰੇ ਤੋਂ 10 ਸਾਲ ਪਹਿਲਾਂ ਮਰੀਜ਼ਾਂ ਨੂੰ ਐਨਜਾਈਨਾ ਪੈਕਟੋਰਿਸ ਦਾ ਅਨੁਭਵ ਹੁੰਦਾ ਹੈ। ਖੋਜ ਵਿੱਚ 5 ਲੱਖ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ ਜਿਨ੍ਹਾਂ ਨੂੰ ਛਾਤੀ ਵਿੱਚ ਦਰਦ ਜਾਂ ਦਿਲ ਦੀ ਬਿਮਾਰੀ ਦਾ ਕੋਈ ਪੁਰਾਣਾ ਇਤਿਹਾਸ ਨਹੀਂ ਸੀ। ਖੋਜਾਂ ਨੇ ਦਿਖਾਇਆ ਕਿ ਬਿਨਾਂ ਵਜ੍ਹਾ ਛਾਤੀ ਦੇ ਦਰਦ ਵਾਲੇ ਮਰੀਜ਼ਾਂ ਵਿੱਚ ਪਹਿਲੇ ਸਾਲ ਵਿੱਚ ਦਿਲ ਦੇ ਦੌਰੇ ਦਾ 15% ਵੱਧ ਜੋਖਮ ਹੁੰਦਾ ਹੈ, ਹਸਪਤਾਲ ਵਿੱਚ ਉਹਨਾਂ ਦੀ ਪਹਿਲੀ ਫੇਰੀ ਤੋਂ ਬਾਅਦ 10 ਸਾਲਾਂ ਵਿੱਚ ਇਹ ਜੋਖਮ ਲਗਾਤਾਰ ਵਧਦਾ ਹੈ। ਖੋਜਕਰਤਾਵਾਂ ਦੇ ਅਨੁਸਾਰ ਜੋ ਲੋਕ ਬਿਨਾਂ ਵਜ੍ਹਾ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਕਰਦੇ ਹਨ, ਉਨ੍ਹਾਂ ਨੂੰ ਡਾਕਟਰ ਨੂੰ ਮਿਲਣਾ ਜਾਰੀ ਰੱਖਣਾ ਚਾਹੀਦਾ ਹੈ ਤਾਂ ਜੋ ਭਵਿੱਖ ਵਿੱਚ ਦਿਲ ਦੇ ਦੌਰੇ ਦੇ ਜੋਖਮ ਨੂੰ ਘੱਟ ਕੀਤਾ ਜਾ ਸਕੇ।

ਛਾਤੀ ਵਿੱਚ ਦਰਦ ਤਾਂ ਡਾਕਟਰ ਨੂੰ ਜ਼ਰੂਰ ਮਿਲੋ

ਪ੍ਰੋਫ਼ੈਸਰ ਕੈਲਵਿਨ ਜੌਰਡਨ, ਪ੍ਰੋਜੈਕਟ ਲੀਡ ਅਤੇ ਕੀਲੇ ਯੂਨੀਵਰਸਿਟੀ ਦੇ ਸਕੂਲ ਆਫ਼ ਮੈਡੀਸਨ ਵਿੱਚ ਬਾਇਓਸਟੈਟਿਸਟਿਕਸ ਦੇ ਪ੍ਰੋਫੈਸਰ ਮੁਤਾਬਕ ਜੇਕਰ ਬਿਨਾਂ ਵਜ੍ਹਾ ਛਾਤੀ ਵਿੱਚ ਦਰਦ ਮਹਿਸੂਸ ਕਰਦੇ ਹੋ ਤਾਂ ਯਕੀਨੀ ਤੌਰ 'ਤੇ ਡਾਕਟਰ ਨੂੰ ਮਿਲਣਾ ਚਾਹੀਦਾ ਹੈ। ਛਾਤੀ ਦੇ ਦਰਦ ਦੇ ਕਈ ਕਾਰਨ ਹੋ ਸਕਦੇ ਹਨ ਅਤੇ ਆਮ ਤੌਰ 'ਤੇ ਮਰੀਜ਼ਾਂ ਦੀ ਬਿਮਾਰੀ ਦਾ ਪਤਾ ਨਹੀਂ ਚਲਦਾ। ਉਨ੍ਹਾਂ ਕਿਹਾ ਕਿ ਸਾਡੀ ਖੋਜ ਦੱਸਦੀ ਹੈ ਕਿ ਇਨ੍ਹਾਂ ਮਰੀਜ਼ਾਂ ਨੂੰ ਬਾਅਦ ਵਿੱਚ ਦਿਲ ਦੇ ਦੌਰੇ ਦਾ ਖ਼ਤਰਾ ਵੱਧ ਜਾਂਦਾ ਹੈ।

Related Post