ਇਹ ਅਦਾਕਾਰਾ ਨਿਭਾਏਗੀ 'ਡੌਨ 3' ਵਿੱਚ ਰਣਵੀਰ ਸਿੰਘ ਦੀ 'ਜੰਗਲੀ ਬਿੱਲੀ' ਦਾ ਕਿਰਦਾਰ

By  Jasmeet Singh August 17th 2023 05:56 PM -- Updated: August 17th 2023 05:58 PM

Don 3 News Update: ਲੰਬੇ ਇੰਤਜ਼ਾਰ ਤੋਂ ਬਾਅਦ ਆਖਰਕਾਰ ਫਰਹਾਨ ਅਖਤਰ ਦੁਆਰਾ ਨਿਰਦੇਸ਼ਿਤ ਫਿਲਮ 'ਡੌਨ 3' ਨੂੰ ਲੈ ਕੇ ਕਈ ਅਪਡੇਟਸ ਸਾਹਮਣੇ ਆਏ ਹਨ। ਹਾਲ ਹੀ 'ਚ ਫਿਲਮ ਦਾ ਟੀਜ਼ਰ ਰਿਲੀਜ਼ ਹੋਇਆ ਸੀ, ਜਿਸ 'ਚ ਨਵੇਂ ਡੌਨ ਦੀ ਝਲਕ ਦਿਖਾਈ ਗਈ ਸੀ। 

ਇਸ ਵਾਰ ਬਾਲੀਵੁੱਡ ਐਕਟਰ ਰਣਵੀਰ ਸਿੰਘ ਨਵਾਂ ਡੌਨ ਬਣ ਕੇ ਲੋਕਾਂ ਦੇ ਦਿਲਾਂ 'ਚ ਜਗ੍ਹਾ ਬਣਾਉਣਗੇ। ਹਾਲਾਂਕਿ ਅਜਿਹੇ 'ਚ ਕਈ ਲੋਕ ਹਨ ਜੋ ਰਣਵੀਰ ਨੂੰ ਡੌਨ ਦੇ ਰੂਪ ਵਿੱਚ ਬਿਲਕੁਲ ਵੀ ਨਹੀਂ ਦੇਖਣਾ ਚਾਹੁੰਦੇ ਹਨ। ਜਿਸ ਨੂੰ ਲੈ ਕੇ ਰਣਵੀਰ ਨੂੰ ਕਾਫੀ ਟ੍ਰੋਲ ਵੀ ਕੀਤਾ ਗਿਆ ਹੈ। ਦੂਜੇ ਪਾਸੇ ਫਿਲਮ ਦੀ ਲੀਡ ਅਦਾਕਾਰਾ ਨੂੰ ਲੈ ਕੇ ਚਰਚਾਵਾਂ ਤੇਜ਼ ਹੋ ਗਈਆਂ ਹਨ।

ਇਹ ਵੀ ਪੜ੍ਹੋ: 'ਬਾਹੂਬਲੀ' ਤੋਂ ਬਾਅਦ 'ਗਦਰ 2' ਦੂਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣੀ

ਹੁਣ ਜਦੋਂ ਕਿ ਰਣਵੀਰ ਸਿੰਘ ਨਵੇਂ ਡੌਨ ਬਣ ਚੁਕੇ ਨੇ ਤਾਂ ਨਿਰਮਾਤਾਵਾਂ ਲਈ 'ਰੋਮਾ' ਯਾਨੀ ਡੌਨ ਦੀ 'ਜੰਗਲੀ ਬਿੱਲੀ' ਉਸਦੀ ਹੀਰੋਇਨ ਦਾ ਕਿਰਦਾਰ ਨਿਭਾਉਣ ਲਈ ਕਿਸੇ ਅਭਿਨੇਤਰੀ ਦੀ ਚੋਣ ਕੀਤੀ ਗਈ ਹੈ, ਇਹ ਵੱਡਾ ਸਵਾਲ ਬਣ ਚੁਕਾ ਹੈ। 



ਫੀਮੇਲ ਲੀਡ ਲਈ ਬਹੁਤ ਸਾਰੇ ਨਾਮ ਸਾਹਮਣੇ ਆਏ ਹਨ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਕਿਆਰਾ ਅਡਵਾਨੀ ਇਸ ਭੂਮਿਕਾ ਵਿੱਚ ਫਿੱਟ ਹੋਵੇਗੀ। ਬੀ.ਬੀ.ਸੀ. ਏਸ਼ੀਅਨ ਨੈੱਟਵਰਕ ਨਾਲ ਗੱਲਬਾਤ ਕਰਦਿਆਂ ਫਰਹਾਨ ਨੇ ਉਨ੍ਹਾਂ ਨੂੰ ਦੱਸਿਆ ਕਿ ਫੀਮੇਲ ਲੀਡ ਦੀ ਚੋਣ 'ਤੇ ਕੰਮ ਚੱਲ ਰਿਹਾ ਹੈ।

ਫਰਹਾਨ ਨੇ ਕਿਹਾ ਕਿ ਉਹ ਇਸ ਤੋਂ ਅੱਗੇ ਜਾ ਕੇ ਕੁਝ ਨਹੀਂ ਕਹਿਣਾ ਚਾਹੁੰਦੇ, ਜਿਸ ਲਈ ਉਨ੍ਹਾਂ ਨੂੰ ਬਾਅਦ 'ਚ ਨਾਂਅ ਵਾਪਸ ਲੈਣਾ ਪਵੇ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਸਾਂਝਾ ਕੀਤਾ ਕਿ ਉਹ ਸਹੀ ਸਮਾਂ ਆਉਣ 'ਤੇ ਇਸ ਬਾਰੇ ਸਭ ਨੂੰ ਦੱਸਣਗੇ। 

ਇਹ ਵੀ ਪੜ੍ਹੋ: Gadar 2: 200 ਕਰੋੜ ਦਾ ਅੰਕੜਾ ਪਾਰ ਕਰਨ ਤੋਂ ਬਾਅਦ ਸੰਨੀ ਦਿਓਲ ਨੇ ਮਨਾਇਆ ਜਸ਼ਨ, ਦੇਖੋ ਵੀਡੀਓ


ਇਸ ਤੋਂ ਪਹਿਲਾਂ ਮੀਡੀਆ ਰਿਪੋਰਟਾਂ 'ਚ ਕਿਹਾ ਜਾ ਰਿਹਾ ਸੀ ਕਿ ਫਿਲਮ ਨਿਰਮਾਤਾ ਕਿਆਰਾ ਅਡਵਾਨੀ ਨਾਲ ਫੀਮੇਲ ਲੀਡ ਲਈ ਗੱਲਬਾਤ ਕਰ ਰਹੇ ਹਨ। ਹਾਲ ਹੀ 'ਚ ਅਦਾਕਾਰਾ ਨੂੰ ਐਕਸਲ ਐਂਟਰਟੇਨਮੈਂਟ ਦੇ ਦਫ਼ਤਰ 'ਚ ਵੀ ਦੇਖਿਆ ਗਿਆ ਸੀ।

ਦੱਸ ਦੇਈਏ ਕਿ ਜ਼ੀਨਤ ਅਮਾਨ ਨੇ ਅਮਿਤਾਭ ਬੱਚਨ ਦੀ ਡੌਨ ਵਿੱਚ 'ਰੋਮਾ' ਦਾ ਕਿਰਦਾਰ ਨਿਭਾਇਆ ਸੀ। ਪ੍ਰਿਯੰਕਾ ਚੋਪੜਾ ਨੂੰ ਸ਼ਾਹਰੁਖ ਖਾਨ ਦੇ ਦੋਹਾਂ ਭਾਗਾਂ ਵਿੱਚ 'ਰੋਮਾ' ਦੀ ਭੂਮਿਕਾ ਨਿਭਾਈ ਸੀ। ਹੁਣ ਜਦੋਂ 'ਡੌਨ' ਦੀ ਵਿਰਾਸਤ ਨੂੰ ਅੱਗੇ ਲਿਜਾਣ ਦੀ ਜ਼ਿੰਮੇਵਾਰੀ ਰਣਵੀਰ ਸਿੰਘ ਦੀ ਹੈ ਤਾਂ ਹੀਰੋਇਨ ਦੀ ਅਗਵਾਈ ਵੀ ਮਜ਼ਬੂਤ ​​ਹੋਣੀ ਚਾਹੀਦੀ ਹੈ। 

ਹੁਣ ਅਜਿਹੀ ਸਥਿਤੀ ਵਿੱਚ ਫੈਸਲਾ ਲੈਣ ਵਾਲਿਆਂ ਲਈ ਇਹ ਚੁਣੌਤੀਪੂਰਨ ਹੋਵੇਗਾ।

ਇਹ ਵੀ ਪੜ੍ਹੋ: ਜ਼ਰੀਨ ਖਾਨ ਦੀ ਵਿਗੜੀ ਸਿਹਤ, ਹਸਪਤਾਲ 'ਚ ਕਰਵਾਇਆ ਭਰਤੀ

Related Post