Farmer Sukhjit Singh Hardo Jhande ਦੇ ਮਰਨ ਵਰਤ ਦਾ ਤੀਜਾ ਦਿਨ; ਸੰਘਰਸ਼ ਲਈ ਹੌਂਸਲੇ ਬੁਲੰਦ, 'ਚਾਪਲੂਸੀ ਕਰਨ ਵਾਲੇ ਕਿਸਾਨਾਂ ਤੋਂ ਬਚੋਂ'

ਅੱਜ ਉਨ੍ਹਾਂ ਦੇ ਮਰਨ ਵਰਤ ’ਤੇ ਬੈਠੇ ਹੋਣ ਦਾ ਤੀਜਾ ਦਿਨ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸਾਡਾ ਮਰਨ ਵਰਤ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨਦੀ ਹੈ। ਇਸ ਲਈ ਅਸੀਂ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਲਈ ਵੀ ਤਿਆਰ ਹਾਂ।

By  Aarti November 28th 2024 12:18 PM -- Updated: November 28th 2024 01:23 PM

Farmer Sukhjit Singh Hadro Jhande : ਪਿਛਲੇ 10 ਮਹੀਨਿਆਂ ਤੋਂ ਕਿਸਾਨ ਆਪਣੀ ਮੰਗ ਨੂੰ ਲਾਗੂ ਕਰਵਾਉਣ ਲਈ ਹਰਿਆਣਾ ਅਤੇ ਪੰਜਾਬ ਦੇ ਖਨੋਰੀ ਬਾਰਡਰ 'ਤੇ ਧਰਨੇ 'ਤੇ ਬੈਠੇ ਹਨ। ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ 26 ਨਵੰਬਰ ਨੂੰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਮਰਨ ਵਰਤ ’ਤੇ ਬੈਠਣ ਦਾ ਐਲਾਨ ਕੀਤਾ ਸੀ ਪਰ ਪੁਲਿਸ ਨੇ ਉਨ੍ਹਾਂ ਨੂੰ ਧਰਨੇ ’ਤੇ ਬੈਠਣ ਤੋਂ ਪਹਿਲਾਂ ਹੀ ਹਿਰਾਸਤ ’ਚ ਲੈ ਲਿਆ ਅਤੇ ਹਸਪਤਾਲ ਭਰਤੀ ਕੀਤਾ ਹੋਇਆ ਹੈ। ਉੱਥੇ ਹੀ ਹੁਣ ਉਨ੍ਹਾਂ ਦੀ ਥਾਂ ਕਿਸਾਨ ਆਗੂ ਸੁਖਜੀਤ ਸਿੰਘ ਹਦਰੋਝੰਡੇ ਵੱਲੋਂ ਮਰਨ ਵਰਤ ’ਤੇ ਬੈਠੇ ਹੋਏ ਹਨ। 

ਅੱਜ ਉਨ੍ਹਾਂ ਦੇ ਮਰਨ ਵਰਤ ’ਤੇ ਬੈਠੇ ਹੋਣ ਦਾ ਤੀਜਾ ਦਿਨ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸਾਡਾ ਮਰਨ ਵਰਤ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨਦੀ ਹੈ। ਇਸ ਲਈ ਅਸੀਂ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਲਈ ਵੀ ਤਿਆਰ ਹਾਂ।

ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਸੁਖਜੀਤ ਸਿੰਘ ਨੇ ਕਿਹਾ ਕਿ ਕੁਝ ਵੱਡੇ ਕਿਸਾਨ ਆਗੂ ਸਰਕਾਰ ਦੀ ਚਾਪਲੁਸੀ ਕਰਦੇ ਹਨ ਅਤੇ ਆਪਣੇ ਫਾਇਦੇ ਦੇ ਲਈ ਸਰਕਾਰ ਉਨ੍ਹਾਂ ਨੇਤਾਵਾਂ ਨੂੰ ਹੀ ਦਿੱਲੀ ਜਾਣ ਦਿੰਦੀ ਹੈ ਪਰ ਦੂਜੇ ਕਿਸਾਨਾਂ ਨੂੰ ਨਹੀਂ। ਅਜਿਹੇ ਆਗੂਆਂ ਦੇ ਬਾਰੇ ’ਚ ਕਿਸਾਨਾਂ ਨੂੰ ਸਮਝਣ ਦੀ ਲੋੜ ਹੈ। 

ਉਨ੍ਹਾਂ ਨੇ ਅੱਗੇ ਕਿਹਾ ਕਿ ਕਾਂਗਰਸ ਪ੍ਰਧਾਨ ਮੱਲਿਕਾ ਖੜਗੇ ਜੋ ਈਵੀਐਮ 'ਤੇ ਸਵਾਲ ਉਠਾ ਰਹੇ ਹਨ, ਉਹ ਸਹੀ ਹੈ, ਚੋਣਾਂ 'ਚ ਹਰ ਜਗ੍ਹਾ ਸਰਕਾਰ ਪਹਿਲਾਂ ਹੀ ਤੈਅ ਕਰ ਲੈਂਦੀ ਹੈ ਕਿ ਕੌਣ ਕਿੱਥੋਂ ਜਿੱਤੇਗਾ।

ਖਿਡਾਰੀ ਬਜਰੰਗ ਪੂਨੀਆ ਜਿਸਨੂੰ ਐਨਏਡੀਏ ਨੇ 4 ਸਾਲ ਲਈ ਬੈਨ ਕੀਤਾ ਹੈ, ਕਿਸਾਨਾਂ ਦਾ ਸਮਰਥਨ ਕਰਨ ਅਤੇ ਦਿੱਲੀ ਦੇ ਅੰਦਰ ਖਿਡਾਰੀਆਂ ਦੇ ਨਾਲ ਖੜੇ ਹੋਣ ਦੀ ਸਜ਼ਾ ਦਿੱਤੀ ਗਈ ਹੈ, ਸਰਕਾਰ ਦੇ ਖਿਲਾਫ ਬੋਲਣ ਵਾਲੇ ਨਾਲ ਵੀ ਅਜਿਹਾ ਹੀ ਹੋਵੇਗਾ।

ਇਹ ਵੀ ਪੜ੍ਹੋ : ਪੰਚਾਇਤਾਂ ਦੀ ਪਹਿਲੀ ਮੀਟਿੰਗ 1 ਦਸੰਬਰ ਤੋਂ ਪਹਿਲਾਂ ਹੋਵੇਗੀ, ਪੰਜਾਬ ਪੰਚਾਇਤ ਵਿਭਾਗ ਦੇ ਹੁਕਮ, ਚਾਰਜ ਲੈਣ ਵਿੱਚ ਦੇਰੀ ਹੋਈ ਤਾਂ ਡੀ.ਡੀ.ਪੀ.ਓ. ਹੋਵੇਗਾ ਜ਼ਿੰਮੇਵਾਰ

Related Post