CM ਮਾਨ ਦੇ 'ਘਰ' ਸੰਗਰੂਰ 'ਚ ਚੋਰਾਂ ਦੀ ਬੜ੍ਹਕ, ਰਿਸ਼ਤੇਦਾਰਾਂ ਦਾ 18 ਤੋਲੇ ਸੋਨਾ ਤੇ ਨਕਦੀ ਉਡਾਈ, CCTV ਆਈ ਸਾਹਮਣੇ

Sangrur News : ਸ਼ਾਤਰ ਅਪਰਾਧੀਆਂ ਵੱਲੋਂ ਵੱਡੀ ਮਾਤਰਾ ਵਿੱਚ ਸੋਨਾ ਅਤੇ ਲੱਖਾਂ ਰੁਪਏ ਦੀ ਨਕਦੀ 'ਤੇ ਹੱਥ ਸਾਫ ਕਰ ਲਿਆ। ਮਾਮਲੇ 'ਚ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਛੇਤੀ ਹੀ ਚੋਰਾਂ ਨੂੰ ਫੜਨ ਬਾਰੇ ਕਿਹਾ ਜਾ ਰਿਹਾ ਹੈ।

By  KRISHAN KUMAR SHARMA August 11th 2024 05:24 PM -- Updated: August 11th 2024 05:41 PM

CM Mann News : ਮੁੱਖ ਮੰਤਰੀ ਭਗਵੰਤ ਮਾਨ ਦੇ 'ਘਰ' ਕਹੇ ਜਾਣ ਵਾਲੇ ਸੰਗਰੂਰ ਜ਼ਿਲ੍ਹੇ ਵਿੱਚ ਉਨ੍ਹਾਂ ਦੇ ਆਪਣੇ ਰਿਸ਼ਤੇਦਾਰ ਹੀ ਸੁਰੱਖਿਅਤ ਨਜ਼ਰ ਨਹੀਂ ਆ ਰਹੇ। ਇਸ ਗੱਲ ਦੀ ਗਵਾਹੀ ਉਨ੍ਹਾਂ ਦੇ ਰਿਸ਼ਤੇਦਾਰਾਂ (ਨਾਨਕੇ ਘਰ) ਦੇ ਪਿੰਡ ਖਡਿਆਲ ਸਥਿਤ ਘਰ ਵਿੱਚ ਚੋਰਾਂ ਵੱਲੋਂ ਦਿੱਤੀ ਦਸਤਕ ਤੋਂ ਮਿਲਦੀ ਹੈ, ਜਿਥੋਂ ਸ਼ਾਤਰ ਅਪਰਾਧੀਆਂ ਵੱਲੋਂ ਵੱਡੀ ਮਾਤਰਾ ਵਿੱਚ ਸੋਨਾ ਅਤੇ ਲੱਖਾਂ ਰੁਪਏ ਦੀ ਨਕਦੀ 'ਤੇ ਹੱਥ ਸਾਫ ਕਰ ਲਿਆ। ਮਾਮਲੇ 'ਚ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਛੇਤੀ ਹੀ ਚੋਰਾਂ ਨੂੰ ਫੜਨ ਬਾਰੇ ਕਿਹਾ ਜਾ ਰਿਹਾ ਹੈ।

ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ਿਲ੍ਹੇ ਦੇ ਪਿੰਡ ਖੜਿਆਲ ਰੋਡ ਵਿਖੇ ਰਿਸ਼ਤੇਦਾਰਾਂ ਦੇ ਘਰ ਚੋਰੀ ਦਾ ਹੈ। ਜਾਣਕਾਰੀ ਅਨੁਸਰ ਘਟਨਾ ਬੀਤੀ ਦੇਰ ਰਾਤ ਵਾਪਰੀ, ਜਿਸ ਦੌਰਾਨ ਚੋਰਾਂ ਵੱਲੋਂ ਘਰ ਵਿਚੋਂ 18 ਤੋਲੇ ਦੇ ਕਰੀਬ ਸੋਨਾ ਅਤੇ ਲੱਖ ਰੁਪਏ ਦੀ ਨਗਦੀ ਲੈ ਕੇ ਰਫੂ-ਚੱਕਰ ਹੋਣ ਦੀ ਗੱਲ ਸਾਹਮਣੇ ਆਈ ਹੈ।

ਮਕਾਨ ਮਾਲਕ ਦੇ ਦੱਸਣ ਅਨੁਸਾਰ ਉਹ ਘਰ ਦੇ ਵਿੱਚ ਸੁੱਤੇ ਪਏ ਸਨ, ਜਿਸ ਦੌਰਾਨ ਰਾਤ ਨੂੰ ਚੋਰਾਂ ਵੱਲੋਂ ਦੇ ਰਸਤੇ ਗੇਟ ਨੂੰ ਤੋੜ ਕੇ ਘਰ 'ਚ ਘੁਸਪੈਠ ਕੀਤੀ ਗਈ। ਚੋਰ ਸਿੱਧਾ‌ ਘਰ 'ਚ ਬਣੇ ਸਟੋਰ ਦੇ ਵਿੱਚ ਗਏ ਅਤੇ ਉਥੋਂ 18 ਤੋਲੇ ਦੇ ਕਰੀਬ ਸੋਨਾ ਅਤੇ ਇਕ ਲੱਖ ਰੁਪਏ ਦੀ ਨਗਦੀ ਲੈ ਕੇ‌ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਘਰ 'ਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਤਿੰਨ ਚੋਰ ਘਰ 'ਚ ਵੜਦੇ ਨਜ਼ਰ ਆ ਰਹੇ ਹਨ।

ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ ਉਪਰ ਪਹੁੰਚੇ ਥਾਣਾ ਮੁਖੀ ਪ੍ਰਤੀਕ ਜਿੰਦਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਮਾਮਲੇ ਜਾਂਚ ਕਰ ਕੀਤੀ ਜਾ ਰਹੀ ਹੈ, ਸੀਸੀਟੀਵੀ ਕੈਮਰਿਆਂ ਨੂੰ ਕਬਜ਼ੇ 'ਚ ਲੈ ਲਿਆ ਅਤੇ ਛੇਤੀ ਹੀ ਚੋਰ ਉਨ੍ਹਾਂ ਦੀ ਗ੍ਰਿਫ਼ਤ ਵਿੱਚ ਹੋਣਗੇ।

Related Post