Onion Benefits : ਪਿਆਜ਼ ਖਾ ਕੇ ਠੀਕ ਹੋ ਜਾਂਦੀਆਂ ਹਨ ਇਹ ਬਿਮਾਰੀਆਂ, ਜਾਣੋ ਇਸਦੇ ਲਾਭ

ਪਿਆਜ਼ ਨਾ ਸਿਰਫ਼ ਖਾਣੇ ਦਾ ਸਵਾਦ ਵਧਾਉਂਦਾ ਹੈ ਸਗੋਂ ਕਈ ਬਿਮਾਰੀਆਂ ਤੋਂ ਬਚਣ 'ਚ ਵੀ ਮਦਦ ਕਰਦਾ ਹੈ। ਪੜ੍ਹੋ ਪੂਰੀ ਖ਼ਬਰ...

By  Dhalwinder Sandhu July 2nd 2024 04:32 PM

Onion Benefits: ਜ਼ਿਆਦਾਤਰ ਹਰ ਸਬਜ਼ੀ 'ਚ ਪਿਆਜ਼ ਦੀ ਵਰਤੋਂ ਕੀਤੀ ਜਾਂਦਾ ਹੈ। ਕਿਉਂਕਿ ਜਦੋਂ ਤੱਕ ਸਬਜ਼ੀ 'ਚ ਪਿਆਜ਼ ਨਾ ਹੋਵੇ, ਉਸ ਦਾ ਸਵਾਦ ਨਰਮ ਲੱਗਦਾ ਹੈ। ਦੱਸ ਦਈਏ ਕਿ ਪਿਆਜ਼ ਇੱਕ ਅਜਿਹੀ ਸਬਜ਼ੀ ਹੈ ਜੋ ਹੋਰ ਸਬਜ਼ੀਆਂ ਦੇ ਸਵਾਦ ਨੂੰ ਵਧਾਉਂਦੀ ਹੈ। ਅਸੀਂ ਪਿਆਜ਼ ਤੋਂ ਬਿਨਾਂ ਸਬਜ਼ੀ ਬਣਾਉਣ ਬਾਰੇ ਸੋਚ ਵੀ ਨਹੀਂ ਸਕਦੇ। ਪਿਆਜ਼ ਨਾ ਸਿਰਫ਼ ਖਾਣੇ ਦਾ ਸਵਾਦ ਵਧਾਉਂਦਾ ਹੈ ਸਗੋਂ ਕਈ ਬਿਮਾਰੀਆਂ ਤੋਂ ਬਚਣ 'ਚ ਵੀ ਮਦਦ ਕਰਦਾ ਹੈ।

ਮਾਹਿਰਾਂ ਮੁਤਾਬਕ ਇਹ ਵਾਲਾਂ, ਲੀਵਰ ਅਤੇ ਅੰਤੜੀਆਂ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦਾ ਹੈ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਬਾਇਓਐਕਟਿਵ ਗੁਣ ਪਾਏ ਜਾਣਦੇ ਹਨ, ਜੋ ਸਰੀਰ ਦੇ ਕੁਝ ਅੰਗਾਂ ਦੇ ਕੰਮਕਾਜ 'ਚ ਸੁਧਾਰ ਕਰਦੇ ਹਨ ਅਤੇ ਸੈੱਲਾਂ ਨੂੰ ਉਤਸ਼ਾਹਿਤ ਕਰਦੇ ਹਨ। ਇਸ ਤੋਂ ਇਲਾਵਾ ਪਿਆਜ਼ 'ਚ ਭਰਪੂਰ ਮਾਤਰਾ 'ਚ ਸਲਫਰ ਅਤੇ ਜ਼ਿੰਕ ਪਾਇਆ ਜਾਂਦਾ ਹੈ, ਜੋ ਕਈ ਸਿਹਤ ਸਮਸਿਆਵਾਂ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ। ਤਾਂ ਆਉ ਜਾਣਦੇ ਹਾਂ ਪਿਆਜ਼ ਦਾ ਸੇਵਨ ਕਰਕੇ ਕਿਹੜੀਆਂ-ਕਿਹੜੀਆਂ ਸਿਹਤ ਸਮਸਿਆਵਾਂ ਦੂਰ ਕੀਤੀਆਂ ਜਾ ਸਕਦੀਆਂ ਹਨ? 

ਲੀਵਰ ਨੂੰ ਸਿਹਤਮੰਦ ਰੱਖਣ 'ਚ ਮਦਦਗਾਰ 

ਮਾਹਿਰਾਂ ਮੁਤਾਬਕ ਪਿਆਜ਼ ਦਾ ਸੇਵਨ ਸਰੀਰ ਦੇ ਕਈ ਹਿੱਸਿਆਂ ਲਈ ਫਾਇਦੇਮੰਦ ਹੁੰਦਾ ਹੈ। ਦਸ ਦਈਏ ਕਿ ਇਸ ਨਾਲ ਲੀਵਰ ਫੰਕਸ਼ਨ 'ਚ ਸੁਧਾਰ ਹੁੰਦਾ ਹੈ। ਨਾਲ ਹੀ ਪਿਆਜ਼ ਦਾ ਸੇਵਨ ਲੀਵਰ ਲਈ ਚੰਗਾ ਹੁੰਦਾ ਹੈ ਅਤੇ ਲੀਵਰ ਦੇ ਸੈੱਲਾਂ ਦੇ ਕੰਮਕਾਜ ਨੂੰ ਤੇਜ਼ ਕਰਦਾ ਹੈ। ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਪਿਆਜ਼ ਇੱਕ ਗੰਧਕ ਨਾਲ ਭਰਪੂਰ ਸਬਜ਼ੀ ਹੈ, ਜੋ ਲੀਵਰ ਦੇ ਸੈੱਲਾਂ 'ਚ ਸੋਜਸ਼ ਨੂੰ ਘੱਟ ਕਰਨ 'ਚ ਮਦਦ ਕਰਦੀ ਹੈ। ਪਿਆਜ਼ ਖਾਣ ਨਾਲ ਲੀਵਰ ਦੇ ਕੰਮਕਾਜ 'ਚ ਸੁਧਾਰ ਕੀਤਾ ਜਾ ਸਕਦਾ ਹੈ। ਨਾਲ ਹੀ ਇਹ ਫੈਟੀ ਲਿਵਰ ਦੀ ਸਮੱਸਿਆ ਨੂੰ ਕੰਟਰੋਲ ਕਰਨ 'ਚ ਵੀ ਮਦਦ ਕਰਦਾ ਹੈ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਬਾਇਓਐਕਟਿਵ ਮਿਸ਼ਰਣ ਪਾਏ ਜਾਣਦੇ ਹਨ, ਜੋ ਚਰਬੀ ਦੇ ਲਿਪਿਡ ਨੂੰ ਘਟਾਉਣ ਦੇ ਨਾਲ-ਨਾਲ ਖਰਾਬ ਕੋਲੈਸਟ੍ਰੋਲ ਨੂੰ ਘਟਾਉਣ 'ਚ ਮਦਦ ਕਰਦੇ ਹਨ।

ਅੰਤੜੀਆਂ ਲਈ ਫਾਇਦੇਮੰਦ 

ਦੱਸ ਦਈਏ ਕਿ ਪਿਆਜ਼ ਦੀ ਵਰਤੋਂ ਛੋਟੀ ਅੰਤੜੀ ਨੂੰ ਸਿਹਤਮੰਦ ਰੱਖਣ ਅਤੇ ਅੰਤੜੀਆਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਕੀਤੀ ਜਾਂਦੀ ਹੈ। ਮਾਹਿਰਾਂ ਮੁਤਾਬਕ ਇਹ ਪ੍ਰੀਬਾਇਓਟਿਕਸ ਦੀ ਤਰ੍ਹਾਂ ਕੰਮ ਕਰਦਾ ਹੈ। ਇਹ ਉਹ ਭੋਜਨ ਹਨ ਜੋ ਪੇਟ ਦੇ ਮਾਈਕ੍ਰੋਫਲੋਰਾ ਲਈ ਭੋਜਨ ਵਜੋਂ ਕੰਮ ਕਰਦੇ ਹਨ। ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਛੋਟੀਆਂ ਅੰਤੜੀਆਂ 'ਚ ਚੰਗੇ ਬੈਕਟੀਰੀਆ ਨੂੰ ਉਤਸ਼ਾਹਿਤ ਕਰਨ ਲਈ ਪ੍ਰੀਬਾਇਓਟਿਕਸ ਦੀ ਵਰਤੋਂ ਕੀਤੀ ਜਾਂਦੀ ਹੈ। ਜਿਸ ਨਾਲ ਅੰਤੜੀਆਂ ਦੇ ਕੰਮ 'ਚ ਸੁਧਾਰ ਹੁੰਦਾ ਹੈ। ਜਦੋਂ ਤੁਸੀਂ ਆਲੂ ਖਾਂਦੇ ਹੋ, ਤਾਂ ਇਹ ਫਰਕਟਨ ਦੇ ਰੂਪ 'ਚ ਕੰਮ ਕਰਦਾ ਹੈ, ਜੋ ਅੰਤੜੀਆਂ ਦੇ ਕੰਮ ਨੂੰ ਤੇਜ਼ ਕਰਦਾ ਹੈ। ਇਸ ਲਈ ਤੁਹਾਨੂੰ ਆਪਣੀ ਖੁਰਾਕ 'ਚ ਪਿਆਜ਼ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।

( ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)

ਇਹ ਵੀ ਪੜ੍ਹੋ: Wedding Industry: ਹੈਰਾਨੀਜਨਕ ! ਪੜ੍ਹਾਈ ਤੋਂ ਜ਼ਿਆਦਾ ਵਿਆਹਾਂ 'ਤੇ ਖਰਚਾ ਕਰਦੇ ਹਨ ਲੋਕ ? ਜਾਣੋ

Related Post