Red Foods : ਐਨਕਾਂ ਤੋਂ ਛੁਟਕਾਰਾ ਦਵਾ ਦੇਣਗੇ ਇਹ 5 ਲਾਲ ਭੋਜਨ, ਹਰ ਉਮਰ ਦੇ ਲੋਕਾਂ ਲਈ ਹਨ ਫਾਇਦੇਮੰਦ !

ਜੇਕਰ ਤੁਹਾਡੀ ਨਜ਼ਰ ਵੀ ਕਮਜ਼ੋਰ ਹੋ ਗਈ ਹੈ ਤਾਂ ਇਹ ਲੇਖ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਲਾਲ ਭੋਜਨਾਂ ਬਾਰੇ ਦੱਸਾਂਗੇ ਜੋ ਤੁਹਾਡੇ ਲਈ ਲਾਹੇਵੰਦ ਹਨ...

By  Dhalwinder Sandhu August 21st 2024 06:00 PM

Red Foods For Eye : ਅੱਜਕਲ੍ਹ ਜ਼ਿਆਦਾਤਰ ਹਰ ਕੋਈ ਆਪਣੇ ਦਿਨ ਦਾ ਜ਼ਿਆਦਾਤਰ ਸਮਾਂ ਸਕ੍ਰੀਨ ਨੂੰ ਦੇਖਦੇ ਹੋਏ ਬਿਤਾਉਂਦਾ ਹੈ। ਅਜਿਹੇ 'ਚ ਨਜ਼ਰ ਦਾ ਕਮਜ਼ੋਰ ਹੋਣਾ ਕੋਈ ਇਤਫ਼ਾਕ ਨਹੀਂ ਹੈ। ਜੋ ਲੋਕ ਆਪਣੀਆਂ ਅੱਖਾਂ 'ਤੇ ਜ਼ਿਆਦਾ ਤਣਾਅ ਪਾਉਂਦੇ ਹਨ, ਉਹ ਅਕਸਰ ਮੋਟੀਆਂ ਐਨਕਾਂ ਪਾਉਂਦੇ ਹਨ। ਅਜਿਹੇ ਲੋਕਾਂ 'ਚ ਨੌਜਵਾਨਾਂ ਤੋਂ ਲੈ ਕੇ ਬੁੱਢੇ ਤੱਕ ਹਰ ਉਮਰ ਦੇ ਲੋਕ ਸ਼ਾਮਲ ਹੁੰਦੇ ਹਨ। ਅਜਿਹੇ 'ਚ ਜੇਕਰ ਤੁਹਾਡੀ ਨਜ਼ਰ ਵੀ ਕਮਜ਼ੋਰ ਹੋ ਗਈ ਹੈ ਤਾਂ ਇਹ ਲੇਖ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ। ਕਿਉਂਕਿ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਲਾਲ ਭੋਜਨਾਂ ਬਾਰੇ ਦਸਾਂਗੇ, ਜਿੰਨ੍ਹਾਂ ਦਾ ਸੇਵਨ ਕਰਕੇ ਤੁਸੀਂ ਬੋਰਿੰਗ ਐਨਕਾਂ ਤੋਂ ਛੁਟਕਾਰਾ ਪਾ ਸਕੋਗੇ। ਤਾਂ ਆਓ ਜਾਣਦੇ ਹਾਂ ਉਨ੍ਹਾਂ ਭੋਜਨਾਂ ਬਾਰੇ।

ਟਮਾਟਰ (Tomato)

ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਟਮਾਟਰ 'ਚ ਭਰਪੂਰ ਮਾਤਰਾ 'ਚ ਲਾਈਕੋਪੀਨ ਪਾਇਆ ਜਾਂਦਾ ਹੈ, ਜੋ ਇੱਕ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਗੁਣ ਹੈ। ਦਸ ਦਈਏ ਕਿ ਲਾਇਕੋਪੀਨ ਅੱਖਾਂ ਦੀ ਸਿਹਤ ਨੂੰ ਬਿਹਤਰ ਬਣਾਉਣ ਅਤੇ ਮੋਤੀਆਬਿੰਦ ਅਤੇ ਉਮਰ-ਸਬੰਧਤ ਮੈਕੁਲਰ ਡੀਜਨਰੇਸ਼ਨ (AMD) ਦੇ ਜੋਖਮ ਨੂੰ ਘਟਾਉਣ 'ਚ ਮਦਦ ਕਰਦਾ ਹੈ। ਨਾਲ ਹੀ ਇਸ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਸੀ ਪਾਇਆ ਜਾਂਦਾ ਹੈ, ਜੋ ਅੱਖਾਂ ਦੀ ਸੋਜ ਨੂੰ ਘੱਟ ਕਰਨ ਅਤੇ ਨਜ਼ਰ ਬਣਾਈ ਰੱਖਣ 'ਚ ਮਦਦਗਾਰ ਹੁੰਦਾ ਹੈ।

ਲਾਲ ਸ਼ਿਮਲਾ ਮਿਰਚ (Red capsicum)

ਲਾਲ ਸ਼ਿਮਲਾ ਮਿਰਚ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਸੀ ਅਤੇ ਕੈਰੋਟੀਨੋਇਡ ਜਿਵੇਂ ਕਿ ਲੂਟੀਨ ਅਤੇ ਜ਼ੈਕਸਨਥਿਨ ਪਾਇਆ ਜਾਂਦਾ ਹੈ। ਮਾਹਿਰਾਂ ਮੁਤਾਬਕ ਵਿਟਾਮਿਨ ਸੀ ਅੱਖਾਂ ਦੀ ਇਮਿਊਨ ਸਿਸਟਮ ਨੂੰ ਮਜ਼ਬੂਤ ​​ਕਰਦਾ ਹੈ ਅਤੇ ਲੂਟੀਨ ਅਤੇ ਜ਼ੈਕਸੈਂਥਿਨ ਅੱਖਾਂ ਦੇ ਸੈੱਲਾਂ ਨੂੰ ਨੁਕਸਾਨਦੇਹ ਯੂਵੀ ਕਿਰਨਾਂ ਤੋਂ ਬਚਾਉਂਦਾ ਹੈ। ਦਸ ਦਈਏ ਕਿ ਇਹ ਤੱਤ ਨਜ਼ਰ ਨੂੰ ਸੁਧਾਰਨ ਅਤੇ ਉਮਰ ਸੰਬੰਧੀ ਅੱਖਾਂ ਦੀਆਂ ਸਮੱਸਿਆਵਾਂ ਨੂੰ ਘੱਟ ਕਰਨ 'ਚ ਮਦਦਗਾਰ ਹੁੰਦੇ ਹਨ।

ਸਟ੍ਰਾਬੈਰੀ (strawberry)

ਸਟ੍ਰਾਬੇਰੀ ਨੂੰ ਵਿਟਾਮਿਨ ਸੀ ਦਾ ਇੱਕ ਵਧੀਆ ਸਰੋਤ ਮੰਨਿਆ ਜਾਂਦਾ ਹੈ, ਜੋ ਅੱਖਾਂ ਦੀ ਸਿਹਤ ਲਈ ਮਹੱਤਵਪੂਰਨ ਹੈ। ਮਾਹਿਰਾਂ ਮੁਤਾਬਕ ਵਿਟਾਮਿਨ ਸੀ ਅੱਖਾਂ ਦੇ ਸੈੱਲਾਂ ਨੂੰ ਨੁਕਸਾਨ ਤੋਂ ਬਚਾਉਂਦਾ ਹੈ ਅਤੇ ਨਜ਼ਰ ਨੂੰ ਬਣਾਈ ਰੱਖਣ 'ਚ ਮਦਦ ਕਰਦਾ ਹੈ। ਨਾਲ ਹੀ ਇਸ 'ਚ ਭਰਪੂਰ ਮਾਤਰਾ 'ਚ ਐਂਟੀਆਕਸੀਡੈਂਟ ਗੁਣ ਪਾਏ ਜਾਣਦੇ ਹਨ, ਜੋ ਅੱਖਾਂ ਦੀ ਸੋਜ ਨੂੰ ਘੱਟ ਕਰਦੇ ਹਨ ਅਤੇ ਨਜ਼ਰ ਨੂੰ ਸਿਹਤਮੰਦ ਰੱਖਦੇ ਹਨ।

ਲਾਲ ਅੰਗੂਰ 

ਮਾਹਿਰਾਂ ਮੁਤਾਬਕ ਲਾਲ ਅੰਗੂਰ 'ਚ ਰੇਸਵੇਰਾਟ੍ਰੋਲ ਅਤੇ ਐਂਟੀਆਕਸੀਡੈਂਟ ਗੁਣ ਹੁੰਦੇ ਹਨ, ਜੋ ਅੱਖਾਂ ਦੀ ਸਿਹਤ ਨੂੰ ਬਣਾਈ ਰੱਖਣ 'ਚ ਮਦਦ ਕਰਦੇ ਹਨ। ਦਸ ਦਈਏ ਕਿ ਰੇਸਵੇਰਾਟ੍ਰੋਲ ਅੱਖਾਂ ਦੇ ਸੈੱਲਾਂ ਨੂੰ ਫ੍ਰੀ ਰੈਡੀਕਲਸ ਤੋਂ ਬਚਾਉਂਦਾ ਹੈ ਅਤੇ ਨਜ਼ਰ ਨੂੰ ਬਿਹਤਰ ਬਣਾਉਂਦਾ ਹੈ। ਅੰਗੂਰ ਦਾ ਨਿਯਮਤ ਸੇਵਨ ਅੱਖਾਂ ਦੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ।

ਲਾਲ ਸੇਬ (red apple)

ਲਾਲ ਸੇਬ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਏ, ਸੀ ਅਤੇ ਕਈ ਤਰ੍ਹਾਂ ਦੇ ਐਂਟੀਆਕਸੀਡੈਂਟ ਗੁਣ ਪਾਏ ਜਾਣਦੇ ਹਨ, ਜੋ ਅੱਖਾਂ ਦੀ ਸਿਹਤ ਨੂੰ ਬਿਹਤਰ ਬਣਾਉਣ 'ਚ ਮਦਦਗਾਰ ਹੁੰਦੇ ਹਨ। ਮਾਹਿਰਾਂ ਮੁਤਾਬਕ ਵਿਟਾਮਿਨ ਏ ਰੈਟੀਨਾ ਦੀ ਸਿਹਤਮੰਦ ਸਥਿਤੀ ਨੂੰ ਬਣਾਈ ਰੱਖਣ ਲਈ ਮਹੱਤਵਪੂਰਨ ਹੁੰਦਾ ਹੈ, ਜਦੋਂ ਕਿ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟ ਅੱਖਾਂ ਦੀ ਸੋਜ ਨੂੰ ਘਟਾਉਣ ਅਤੇ ਨਜ਼ਰ ਨੂੰ ਸੁਧਾਰਨ 'ਚ ਮਦਦ ਕਰਦੇ ਹਨ।

( ਡਿਸਕਲੇਮਰ :  ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। )

ਇਹ ਵੀ ਪੜ੍ਹੋ : ਪੰਜਾਬ 'ਚ ਵਿਕ ਰਿਹਾ ਦੁੱਧ ਤੇ ਘਿਓ ਸ਼ੁੱਧ ਨਹੀਂ, ਸਰਕਾਰ ਦੀ ਜਾਂਚ 'ਚ ਹੋਇਆ ਖੁਲਾਸਾ

Related Post