ਵਿਦਿਆ ਦੇ ਮੰਦਰਾਂ 'ਚ ਹੋਇਆ ਹਨੇਰਾ, ਪਾਵਰਕਾਮ ਨੇ ਕੱਟੇ ਕੁਨੈਕਸ਼ਨ

By  Ravinder Singh December 6th 2022 12:26 PM -- Updated: December 6th 2022 12:27 PM

ਜਲੰਧਰ : ਸਿੱਖਿਆ ਤੇ ਸਿਹਤ ਦੇ ਏਜੰਡਿਆਂ ਨੂੰ ਲੈ ਕੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਡੇ-ਵੱਡੇ ਦਾਅਵਿਆਂ ਦੀ ਹਵਾ ਨਿਕਲਦੀ ਨਜ਼ਰ ਆ ਰਹੀ ਹੈ। ਪੰਜਾਬ ਵਿਚ 5 ਸਰਕਾਰੀ ਸਕੂਲਾਂ ਵਿਚ ਹਨੇਰਾ ਛਾ ਗਿਆ ਹੈ। ਜਾਣਕਾਰੀ ਅਨੁਸਾਰ ਬਿਜਲੀ ਦੇ ਬਿੱਲ ਨਾ ਭਰਨ ਕਾਰਨ ਜਲੰਧਰ ਜ਼ਿਲ੍ਹੇ ਦੇ ਹਲਕਾ ਸ਼ਾਹਕੋਟ ਅਧੀਨ ਪੈਂਦੇ 5 ਸਕੂਲਾਂ ਦੇ ਕੁਨੈਕਸ਼ਨ ਕੱਟ ਦਿੱਤੇ ਗਏ ਹਨ। ਇਨ੍ਹਾਂ ਵਿਚੋਂ ਇਕ ਸਮਾਰਟ ਸਕੂਲ ਦੱਸਿਆ ਜਾ ਰਿਹਾ ਹੈ।


ਪਾਵਰਕਾਮ ਅਨੁਸਾਰ ਪਿੰਡ ਬੱਗਾ, ਭੋਈਪੁਰ, ਬੁੱਢਨਵਾਲ, ਲੰਗੇਵਾਲ ਤੇ ਸੈਦਪੁਰ ਦੇ ਸਕੂਲਾਂ ਵੱਲੋਂ ਲਗਭਗ ਡੇਢ ਸਾਲ ਤੋਂ ਬਿਜਲੀ ਦੇ ਬਿੱਲ ਨਹੀਂ ਭਰੇ ਗਏ। ਪਾਵਰਕਾਮ ਦੇ ਇਨ੍ਹਾਂ ਸਕੂਲਾਂ ਵੱਲ ਲਗਭਗ 40 ਤੋਂ 50 ਹਜ਼ਾਰ ਰੁਪਏ ਖੜ੍ਹੇ ਸਨ। ਇਸ ਤੋਂ ਬਾਅਦ ਪਾਰਵਕਾਮ ਨੇ ਕਾਰਵਾਈ ਕਰਦੇ ਹੋਏ ਸਕੂਲਾਂ ਦੀ ਬਿਜਲੀ ਕੱਟ ਦਿੱਤੀ। ਇਸ ਕਾਰਨ ਸਕੂਲ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ : ਸਰਹੱਦ 'ਤੇ ਮੁੜ ਡਰੋਨ ਦੀ ਹਲਚਲ ਨਜ਼ਰ ਆਈ, ਤਲਾਸ਼ੀ ਦੌਰਾਨ 2.470 ਗ੍ਰਾਮ ਹੈਰੋਇਨ ਬਰਾਮਦ

ਬਲਾਕ ਪ੍ਰਾਇਮਰੀ ਐਜੂਕੇਸ਼ਨ ਅਫਸਰ ਨੇ ਦੱਸਿਆ ਕਿ 5 ਤੋਂ 7 ਦਿਨ ਵਿਚ ਬਿਜਲੀ ਬਹਾਲ ਕੀਤੀ ਜਾਵੇਗੀ। ਉਨ੍ਹਾਂ ਨੇ ਫੋਨ ਉਤੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਕੂਲਾਂ ਕੋਲੋਂ ਬਿਜਲੀ ਦੇ ਬਿੱਲ ਮੰਗਵਾਏ ਜਾ ਰਹੇ ਹਨ ਤੇ ਬਾਅਦ ਵਿਚ ਖਜ਼ਾਨੇ ਨੂੰ ਬਿੱਲ ਭੇਜੇ ਜਾਣਗੇ। ਇਸ ਪ੍ਰਕਿਰਿਆ ਮਗਰੋਂ ਬਿੱਲ ਉਤਾਰੇ ਜਾਣਗੇ। ਉਨਾ ਸਮਾਂ ਸਕੂਲਾਂ ਨੂੰ ਬਿਜਲੀ ਤੋਂ ਬਿਨਾਂ ਹੀ ਸਾਰਨਾ ਪਵੇਗਾ।

ਰਿਪੋਰਟ-ਪਤਰਸ ਮਸੀਹ

Related Post