Punjab Weather News: ਪੰਜਾਬ ਦੇ 19 ਜ਼ਿਲ੍ਹਿਆਂ 'ਚ ਮੀਂਹ ਦਾ ਖ਼ਦਸ਼ਾ, ਮੌਸਮ ਵਿਭਾਗ ਵਲ੍ਹੋਂ ਯੈੱਲੋ ਅਲਰਟ ਜਾਰੀ

ਪੰਜਾਬ 'ਚ ਅੱਜ ਵੀ ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ ਹੈ। ਪਰ ਅੱਜ ਪੂਰੇ ਪੰਜਾਬ ਵਿੱਚ ਕੁਝ ਕੁ ਜ਼ਿਲ੍ਹਿਆਂ ਵਿੱਚ ਹੀ ਮੀਂਹ ਪੈਣ ਦੀ ਸੰਭਾਵਨਾ ਹੈ, ਉਹ ਵੀ ਆਮ ਵਾਂਗ ਰਹੇਗੀ।

By  Shameela Khan August 6th 2023 08:58 AM -- Updated: August 6th 2023 09:09 AM

Punjab Weather News: ਪੰਜਾਬ 'ਚ ਅੱਜ ਵੀ ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ ਹੈ। ਪਰ ਅੱਜ ਪੂਰੇ ਪੰਜਾਬ ਵਿੱਚ ਕੁਝ ਕੁ ਜ਼ਿਲ੍ਹਿਆਂ ਵਿੱਚ ਹੀ ਮੀਂਹ ਪੈਣ ਦੀ ਸੰਭਾਵਨਾ ਹੈ, ਉਹ ਵੀ ਆਮ ਵਾਂਗ ਰਹੇਗੀ। ਮਾਝੇ ਦੇ ਪਠਾਨਕੋਟ, ਗੁਰਦਾਸਪੁਰ ਅਤੇ ਅੰਮ੍ਰਿਤਸਰ ਵਿੱਚ ਮੀਂਹ ਦੀ ਸੰਭਾਵਨਾ ਹੈ। ਬੀਤੇ ਦਿਨ ਅੰਮ੍ਰਿਤਸਰ ਵਿੱਚ 1.6, ਪਠਾਨਕੋਟ ਵਿੱਚ 18.2 ਅਤੇ ਗੁਰਦਾਸਪੁਰ ਵਿੱਚ 24.2 ਮਿਲੀਮੀਟਰ ਮੀਂਹ ਪਿਆ ਹੈ। ਇਸ ਤੋਂ ਇਲਾਵਾ ਪਿਛਲੇ 24 ਘੰਟਿਆਂ ਵਿੱਚ ਹੁਸ਼ਿਆਰਪੁਰ ਵਿੱਚ 3 ਐਮ.ਐਮ, ਐਸਬੀਐਸ.ਨਗਰ ਵਿੱਚ 1.5 ਮਿਲੀਮੀਟਰ ਮੀਂਹ ਪਿਆ ਹੈ।

ਆਮ ਨਾਲੋਂ ਘੱਟ ਮੀਂਹ ਪੈਣ ਦੀ ਹੈ ਸੰਭਾਵਨਾ:

ਅਗਲੇ ਹਫ਼ਤੇ ਵੀ ਪੰਜਾਬ ਵਿੱਚ ਆਮ ਨਾਲੋਂ ਘੱਟ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਪੰਜਾਬ ਦੇ ਸ਼ਹਿਰਾਂ ਦਾ ਘੱਟੋ-ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਆਮ ਵਾਂਗ ਰਹਿਣ ਦਾ ਅੰਦਾਜ਼ਾ ਲਗਾ ਰਿਹਾ ਹੈ। ਮੌਸਮ ਵਿਭਾਗ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪਠਾਨਕੋਟ, ਹੁਸ਼ਿਆਰਪੁਰ, ਐਸ.ਏ.ਐਸ.ਨਗਰ, ਨਵਾਂ ਸ਼ਹਿਰ, ਮੁਹਾਲੀ ਵਿੱਚ 5 ਤੋਂ 10 ਐਮਐਮ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਦੂਜੇ ਪਾਸੇ ਪੂਰੇ ਰਾਜ ਵਿੱਚ 1 ਤੋਂ 5 ਐਮਐਮ ਤੱਕ ਹੀ ਮੀਂਹ ਪੈ ਸਕਦਾ ਹੈ।





Related Post