Malerkotla News : ਉਦਘਾਟਨ ਤੋਂ ਪਹਿਲਾਂ ਹੀ ਅੰਗਹੀਣ ਪਤੀ-ਪਤਨੀ ਦੀ ਦੁਕਾਨ ਚ ਹੋਈ ਚੋਰੀ, ਘਟਨਾ ਸੀਸੀਟੀਵੀ ਚ ਕੈਦ

Malerkotla News : ਅੰਗਹੀਣ ਜੋੜੇ ਨੇ ਕਿਹਾ ਕਿ ਅਸੀਂ ਮਿਹਨਤ ਕਰਕੇ ਆਪਣੇ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸਣ ਕਰਨ ਵਾਲੇ ਹਾਂ, ਨਾ ਕਿ ਭੀਖ ਮੰਗਣ ਵਾਲੇ ਪਰ ਪੁਲਿਸ ਨੇ ਅਜੇ ਤੱਕ ਕੋਈ ਸੁਣਵਾਈ ਨਹੀਂ ਕੀਤੀ ਹੈ ਅਤੇ ਚੋਰਾਂ ਬਾਰੇ ਕੋਈ ਥਹੁ ਪਤਾ ਨਹੀਂ ਲਗਾਇਆ।

By  KRISHAN KUMAR SHARMA January 27th 2025 08:00 PM -- Updated: January 27th 2025 08:05 PM
Malerkotla News : ਉਦਘਾਟਨ ਤੋਂ ਪਹਿਲਾਂ ਹੀ ਅੰਗਹੀਣ ਪਤੀ-ਪਤਨੀ ਦੀ ਦੁਕਾਨ ਚ ਹੋਈ ਚੋਰੀ, ਘਟਨਾ ਸੀਸੀਟੀਵੀ ਚ ਕੈਦ

Malerkotla News : ਮਲੇਰਕੋਟਲਾ ਦੇ ਸਰਕਾਰੀ ਹਸਪਤਾਲ ਦੇ ਸਾਹਮਣੇ ਇੱਕ ਅੰਗਹੀਣ ਮੀਆਂ-ਬੀਬੀ ਵੱਲੋਂ ਭੀਖ ਨਾ ਮੰਗ ਕੇ ਆਪਣੀ ਰੋਜ਼ੀ-ਰੋਟੀ ਕਮਾਉਣ ਦੇ ਲਈ ਕੱਪੜੇ ਦੀ ਅਤੇ ਸਿਲਾਈ ਦੀ ਦੁਕਾਨ ਅਜੇ ਸ਼ੁਰੂ ਕਰਨੀ ਸੀ ਪਰ ਉਸ ਦੇ ਉਦਘਾਟਨ ਤੋਂ ਪਹਿਲਾਂ ਹੀ ਵੇਚਣ ਲਈ ਲਿਆਂਦੇ ਕੱਪੜੇ ਚੋਰੀ ਕਰ ਲਏ ਜਾਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਕੁੱਝ ਔਰਤਾਂ ਵੱਲੋਂ ਦੁਕਾਨ ਦਾ ਸ਼ਟਰ ਚੁੱਕ ਕੇ ਇਹ ਕੱਪੜੇ ਚੋਰੀ ਕਰ ਲਏ ਗਏ।

ਇਹ ਸਾਰੀ ਘਟਨਾ ਸੀਸੀਟੀ ਕੈਮਰਿਆਂ ਦੇ ਵਿੱਚ ਵੀ ਕੈਦ ਹੋ ਗਈ। ਇਸ ਨੂੰ ਲੈ ਕੇ ਅੰਗਹੀਣ ਜੋੜੇ ਪੀੜਤ ਇਮਰਾਨ ਅਤੇ ਉਸ ਦੀ ਪਤਨੀ ਸੁਲਤਾਨਾ ਨੇ ਕਿਹਾ ਕਿ ਉਨ੍ਹਾਂ ਨੇ ਇਸ ਚੋਰੀ ਦੀ ਘਟਨਾ ਥਾਣਾ ਮਲੇਰਕੋਟਲਾ ਵਿਖੇ ਰਿਪੋਰਟ ਵੀ ਦਰਜ ਕਰਵਾਈ ਹੈ, ਪਰ ਪੁਲਿਸ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਮੀਡੀਆ ਦੇ ਰੂਬਰੂ ਹੁੰਦਿਆਂ ਕਿਹਾ ਕਿ ਉਹ ਪੁਲਿਸ ਤੋਂ ਮੰਗ ਕਰਦੇ ਹਨ ਕਿ ਜਲਦ ਤੋਂ ਜਲਦ ਸਾਨੂੰ ਸਾਡਾ ਕੱਪੜਾ ਦਵਾਇਆ ਜਾਵੇ ਤਾਂ ਜੋ ਅਸੀਂ ਆਪਣਾ ਕੰਮਾਂ ਵਧੀਆ ਤਰੀਕੇ ਨਾਲ ਕਰ ਸਕੀਏ।

ਅੰਗਹੀਣ ਜੋੜੇ ਨੇ ਕਿਹਾ ਕਿ ਅਸੀਂ ਮਿਹਨਤ ਕਰਕੇ ਆਪਣੇ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸਣ ਕਰਨ ਵਾਲੇ ਹਾਂ, ਨਾ ਕਿ ਭੀਖ ਮੰਗਣ ਵਾਲੇ ਪਰ ਪੁਲਿਸ ਨੇ ਅਜੇ ਤੱਕ ਕੋਈ ਸੁਣਵਾਈ ਨਹੀਂ ਕੀਤੀ ਹੈ ਅਤੇ ਚੋਰਾਂ ਬਾਰੇ ਕੋਈ ਥਹੁ ਪਤਾ ਨਹੀਂ ਲਗਾਇਆ। ਜਦੋਂ ਕਿ ਸਾਫ-ਸਾਫ ਕੈਮਰੇ 'ਚ ਨਜ਼ਰ ਆਉਂਦਾ ਹੈ ਕਿ ਇਹ ਔਰਤਾਂ ਨੇ ਕੱਪੜਾ ਚੋਰੀ ਕੀਤਾ ਹੈ।

ਉਧਰ, ਅੰਗਹੀਣ ਜੋੜੇ ਦੇ ਹੱਕ ਵਿੱਚ ਅੰਗਹੀਣ ਯੂਨੀਅਨ ਪੰਜਾਬ ਨੇ ਸੰਘਰਸ਼ ਦਾ ਫੈਸਲਾ ਕੀਤਾ ਹੈ। ਯੂਨੀਅਨ ਦੇ ਪ੍ਰਧਾਨ ਮਹਿਮੂਦ ਥਿੰਦ ਨੇ ਕਿਹਾ ਕਿ ਉਹ ਜੋੜੇ ਨੂੰ ਇਨਸਾਫ਼ ਦਿਵਾ ਕੇ ਰਹਿਣਗੇ।

Related Post