Punjabi youth Death : ਕੈਨੇਡਾ 'ਚ ਸੜਕ ਹਾਦਸੇ ਦੇ ਪੀੜਤ ਪੰਜਾਬੀ ਨੌਜਵਾਨ ਦੀ ਮੌਤ, ਲਾਸ਼ ਭਾਰਤ ਭੇਜਣ ਲਈ ਫੰਡ ਇਕੱਠਾ ਕਰ ਰਹੇ ਹਨ ਦੋਸਤ

ਕੈਨੇਡਾ 'ਚ ਇੱਕ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਕਾਰਨ ਹਸਪਤਾਲ 'ਚ 6 ਦਿਨਾਂ ਦੇ ਇਲਾਜ ਤੋਂ ਬਾਅਦ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕੰਵਰਪਾਲ ਸਿੰਘ ਵਾਸੀ ਸਮਾਣਾ, ਪਟਿਆਲਾ ਵਜੋਂ ਹੋਈ ਹੈ।

By  Dhalwinder Sandhu August 28th 2024 09:37 AM

Punjabi youth died in Canada : ਕੈਨੇਡਾ 'ਚ ਸੜਕ ਹਾਦਸੇ ਦਾ ਸ਼ਿਕਾਰ ਹੋਏ ਪੰਜਾਬੀ ਨੌਜਵਾਨ ਦੀ 6 ਦਿਨਾਂ ਬਾਅਦ ਹਸਪਤਾਲ 'ਚ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਕੰਵਰਪਾਲ ਸਿੰਘ ਵਾਸੀ ਸਮਾਣਾ, ਪਟਿਆਲਾ ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ ਸਟੱਡੀ ਵੀਜ਼ੇ 'ਤੇ ਕੈਨੇਡਾ ਗਿਆ ਸੀ। ਨੌਜਵਾਨ ਨੂੰ 4 ਮਹੀਨੇ ਪਹਿਲਾਂ ਹੀ ਵਰਕ ਪਰਮਿਟ ਮਿਲਿਆ ਸੀ। ਕਾਰ 'ਚ ਕੰਮ 'ਤੇ ਗਏ ਨੌਜਵਾਨ ਦਾ ਟਰਾਲੀ ਨਾਲ ਹਾਦਸਾ ਵਾਪਰ ਗਿਆ। 

ਹਾਦਸੇ ਦੇ 6 ਦਿਨਾਂ ਬਾਅਦ ਹਸਪਤਾਲ 'ਚ ਹੋਈ ਮੌਤ

ਮ੍ਰਿਤਕ ਦੇ ਚਚੇਰੇ ਭਰਾ ਨੇ ਦੱਸਿਆ ਕਿ ਕੰਵਰਪਾਲ ਸਿੰਘ 2 ਸਾਲ ਪਹਿਲਾਂ ਕੈਨੇਡਾ ਆਇਆ ਸੀ। ਹਾਲ ਹੀ ਵਿੱਚ ਉਸ ਨੂੰ ਵਰਕ ਪਰਮਿਟ ਮਿਲਿਆ ਹੈ। 20 ਅਗਸਤ, 2024 ਨੂੰ, ਉਹ ਕੈਨੇਡਾ ਦੇ ਗੁਏਲਫ ਵਿੱਚ ਇੱਕ ਵੱਡੇ ਕਾਰ ਹਾਦਸੇ ਦਾ ਸ਼ਿਕਾਰ ਹੋਇਆ। ਜਿਸ ਵਿੱਚ ਉਸ ਦੇ ਗੰਭੀਰ ਸੱਟਾਂ ਲੱਗੀਆਂ। ਹਾਦਸੇ ਕਾਰਨ ਦਿਮਾਗ 'ਤੇ ਸੱਟ ਲੱਗ ਗਈ ਅਤੇ ਉਸ ਦੇ ਫੇਫੜੇ ਪੰਕਚਰ ਹੋ ਗਏ। ਉਸ ਦੀ ਇੱਕ ਲੱਤ ਦੀ ਹੱਡੀ ਵੀ ਟੁੱਟ ਗਈ ਸੀ। ਉਹ 6 ਦਿਨ ਹਸਪਤਾਲ ਵਿਚ ਆਪਣੀ ਜ਼ਿੰਦਗੀ ਲਈ ਲੜਦਾ ਰਿਹਾ ਅਤੇ 26 ਅਗਸਤ 2024 ਨੂੰ ਉਸ ਦੀ ਮੌਤ ਹੋ ਗਈ। 

2022 ਵਿੱਚ ਗਿਆ ਸੀ ਕੈਨੇਡਾ 

ਮ੍ਰਿਤਕ ਕੰਵਰਪਾਲ ਸਿੰਘ ਦੇ ਪਿਤਾ ਗੁਰਜੀਤ ਸਿੰਘ ਨੇ ਦੱਸਿਆ ਕਿ ਉਹ 25 ਅਗਸਤ 2022 ਨੂੰ ਸਟੱਡੀ ਵੀਜ਼ੇ 'ਤੇ ਕੈਨੇਡਾ ਗਿਆ ਸੀ। ਉਸ ਦੀ ਪੜ੍ਹਾਈ ਪੂਰੀ ਹੋ ਗਈ ਅਤੇ ਉਸ ਨੇ ਆਪਣੀ ਡਿਗਰੀ ਤੋਂ ਬਾਅਦ ਕੰਮ ਕਰਨਾ ਸ਼ੁਰੂ ਕਰ ਦਿੱਤਾ। ਕੱਲ੍ਹ ਉਨ੍ਹਾਂ ਨੂੰ ਕੈਨੇਡਾ ਤੋਂ ਫ਼ੋਨ ਆਇਆ ਕਿ ਕੰਵਰਪਾਲ ਦੀ ਮੌਤ ਹੋ ਗਈ ਹੈ। ਜਿਸ ਤੋਂ ਬਾਅਦ ਪਰਿਵਾਰ 'ਤੇ ਦੁੱਖ ਦਾ ਪਹਾੜ ਡਿੱਗ ਪਿਆ ਹੈ।

ਫੰਡ ਇਕੱਠਾ ਕਰ ਰਹੇ ਹਨ ਦੋਸਤ 

ਕੰਵਰਪਾਲ ਦੀ ਲਾਸ਼ ਭਾਰਤ ਆ ਸਕਦੀ ਹੈ। ਇਸ ਦੇ ਲਈ ਕੈਨੇਡਾ ਵਿੱਚ ਉਸਦਾ ਦੋਸਤ ਅਤੇ ਚਚੇਰਾ ਭਰਾ ਜਗਦੀਪ ਸਿੰਘ ਫੰਡ ਇਕੱਠਾ ਕਰ ਰਿਹਾ ਹੈ। ਜਗਦੀਪ ਸਿੰਘ ਨੇ ਦੱਸਿਆ ਕਿ ਕੰਵਰਪਾਲ ਸਿੰਘ ਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਣ ਲਈ 40 ਹਜ਼ਾਰ ਡਾਲਰ ਦੇ ਫੰਡ ਦੀ ਲੋੜ ਹੈ। ਹੁਣ ਤੱਕ ਉਹ ਲਗਭਗ 27 ਹਜ਼ਾਰ ਡਾਲਰ ਇਕੱਠੇ ਕਰ ਚੁੱਕੇ ਹਨ।

ਜਗਦੀਪ ਨੇ ਦੱਸਿਆ ਕਿ ਕੰਵਰਪਾਲ ਦਾ ਪਰਿਵਾਰ ਆਰਥਿਕ ਤੌਰ 'ਤੇ ਸਥਿਰ ਨਹੀਂ ਹੈ। ਕੰਵਰਪਾਲ ਉਸ ਦਾ ਇਕਲੌਤਾ ਪੁੱਤਰ ਸੀ ਅਤੇ ਉਹ ਮੁੱਖ ਕਮਾਊ ਵੀ ਸੀ। ਉਹ ਫੰਡ ਇਕੱਠਾ ਕਰ ਰਹੇ ਹਨ ਤਾਂ ਜੋ ਕੰਵਰਪਾਲ ਦੇ ਪਰਿਵਾਰ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ ਜਾ ਸਕੇ।

ਇਹ ਵੀ ਪੜ੍ਹੋ : Gujarat Flood : ਗੁਜਰਾਤ 'ਚ ਭਾਰੀ ਮੀਂਹ ਦੀ ਐਮਰਜੈਂਸੀ ! 15 ਦੀ ਮੌਤ, 11 ਹਜ਼ਾਰ ਤੋਂ ਵੱਧ ਲੋਕਾਂ ਨੂੰ ਕੀਤਾ ਸ਼ਿਫਟ

Related Post