'ਵਿਕਰਮ' ਸ਼ਬਦ 'ਤੇ ਖਰਾ ਉੱਤਰਨ ਵਾਲੇ ਭਾਰਤ ਦੇ ਜਾਂਬਾਜ਼ ਫੌਜੀ 'ਵਿਕਰਮ ਬੱਤਰਾ' ਦੀ ਅਨੌਖੀ ਦਾਸਤਾਨ

ਇੱਕ ਰਾਸ਼ਟਰੀ ਨਾਇਕ ਜੋ ਆਪਣੇ ਆਦਮੀ ਦੀ ਜਾਨ ਬਚਾਉਂਦੇ ਮਹਿਜ਼ 24 ਸਾਲ ਦੀ ਉਮਰ ਵਿੱਚ ਸ਼ਹੀਦ ਹੋ ਗਏ।

By  Shameela Khan July 25th 2023 11:00 PM -- Updated: July 25th 2023 06:50 PM

Captain Vikram Batra:  1947 ਵਿੱਚ ਭਾਰਤ ਦੇ ਆਜ਼ਾਦ ਹੋਣ ਤੋਂ ਬਾਅਦ ਦੇਸ਼ ਲਈ ਹੋਈਆਂ ਜੰਗਾ ਵਿੱਚ ਅਸੀਂ ਸੈਂਕੜੇ ਫੌਜੀਆਂ ਨੂੰ ਗੁਆ ਦਿੱਤਾ ਹੈ ਕੁੱਝ ਕਹਾਣੀਆਂ ਹਨ ਜੋ ਡੂੰਘਾਈ ਕਾਰਨ ਰਾਸ਼ਟਰੀ ਚੇਤਨਾ ਵਿੱਚ ਉੱਕਰੀਆਂ ਜਾਂਦੀਆਂ ਹਨ। ਅਜਿਹੀ ਹੀ ਇੱਕ ਕਹਾਣੀ ਕੈਪਟਨ ਵਿਕਰਮ ਬੱਤਰਾ  ਦੀ ਹੈ  ਇੱਕ ਰਾਸ਼ਟਰੀ ਨਾਇਕ ਜੋ ਆਪਣੇ ਆਦਮੀ ਦੀ ਜਾਨ ਬਚਾਉਂਦੇ ਮਹਿਜ਼ 24 ਸਾਲ ਦੀ ਉਮਰ ਵਿੱਚ ਸ਼ਹੀਦ ਹੋ ਗਏ।ਭਾਰਤੀ ਫੌਜ ਵਿੱਚ ਪਰਮਵੀਰ ਚੱਕਰ ਮਿਲਣਾ ਬਹੁਤ ਹੀ ਮਾਣ ਵਾਲੀ ਗੱਲ ਹੈ। ਬਹੁਤ ਘੱਟ ਯੋਧੇ ਅਜਿਹੇ ਹੋਏ ਹਨ ਜਿਨ੍ਹਾਂ ਨੂੰ ਜੰਗ ਵਿੱਚ ਅਦੁੱਤੀ ਸ਼ਹਾਦਤ ਦਾ ਇਹ ਸਰਵਉੱਚ ਸਨਮਾਨ ਮਿਲਿਆ ਹੈ। ਕੈਪਟਨ ਵਿਕਰਮ ਬੱਤਰਾ ਉਰਫ਼ ਸ਼ੇਰ ਸ਼ਾਹ ਅਜਿਹੇ ਹੀਰੋ ਸਨ, ਜਿਨ੍ਹਾਂ ਨੂੰ ਕਾਰਗਿਲ ਜੰਗ ਵਿੱਚ ਸਿਰਫ਼ 24 ਸਾਲ ਦੀ ਉਮਰ ਵਿੱਚ ਕੁਰਬਾਨ ਹੋਣ ਉਪਰੰਤ ਇਹ ਮਾਣ ਪ੍ਰਾਪਤ ਹੋਇਆ ਸੀ। ਇਸ ਜੰਗ ਵਿੱਚ ਕੈਪਟਨ ਬੱਤਰਾ ਨੇ ਬਹਾਦਰੀ ਨਾਲ ਸ਼ਾਨਦਾਰ ਜੰਗੀ ਹੁਨਰ ਦਾ ਪ੍ਰਦਰਸ਼ਨ ਕੀਤਾ। 

ਦੇਸ਼ ਦੀ ਸੇਵਾ ਨੂੰ ਤਵਜੋਹ: 

ਵਿਕਰਮ ਬੱਤਰਾ ਨੇ ਡੀ.ਏ.ਵੀ. ਪਾਲਮਪੁਰ, ਹਿਮਾਚਲ ਪ੍ਰਦੇਸ਼ ਵਿੱਚ ਆਪਣੀ ਸਕੂਲੀ ਸਿੱਖਿਆ ਹਾਸਿਲ ਕੀਤੀ ਅਤੇ ਆਪਣੀ ਗ੍ਰੈਜੂਏਸ਼ਨ ਚੰਡੀਗੜ੍ਹ ਵਿੱਚ ਕੀਤੀ। ਇਸ ਦੌਰਾਨ ਉਨ੍ਹਾਂ ਨੂੰ ਐਨ.ਸੀ.ਸੀ-ਸੀ ਸਰਟੀਫਿਕੇਟ ਵੀ ਮਿਲਿਆ ਅਤੇ ਦਿੱਲੀ ਵਿੱਚ ਗਣਤੰਤਰ ਦਿਵਸ ਪਰੇਡ ਵਿੱਚ ਵੀ ਹਿੱਸਾ ਲਿਆ, ਜਿਸ ਤੋਂ ਬਾਅਦ ਬੱਤਰਾ ਨੇ ਫੌਜ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ। ਆਪਣੀ ਪੜ੍ਹਾਈ ਦੌਰਾਨ ਬੱਤਰਾ ਨੂੰ  ਇੱਕ ਕੰਪਨੀ ਵਿੱਚ ਮਰਚੈਂਟ ਨੇਵੀ ਲਈ ਚੁਣਿਆ ਗਿਆ, ਪਰ ਉਨ੍ਹਾਂ ਨੇ ਚੰਗੀ ਨੌਕਰੀ ਦੀ ਬਜਾਏ ਦੇਸ਼ ਦੀ ਸੇਵਾ ਨੂੰ ਤਰਜੀਹ ਦਿੱਤੀ।

'ਵਿਕਰਮ'  ਸ਼ਬਦ ਦੇ ਸਹੀ ਮਾਇਣਿਆਂ 'ਤੇ ਰਹੇ ਕਾਇਮ:  

ਕੈਪਟਨ ਵਿਕਰਮ ਬੱਤਰਾ ਬਹੁਤ ਹਿੰਮਤ ਵਾਲੇ ਅਤੇ ਬੁਲੰਦ ਹੌਸਲੇ ਵਾਲੇ ਵਿਅਕਤੀ ਸਨ ਜਿਨ੍ਹਾਂ ਨੇ ਕਦੇ ਵੀ ਚੁਣੌਤੀ ਲੈਣ ਤੋਂ ਪਿੱਛੇ ਨਹੀਂ ਦੇਖਿਆ। ਫੌਜੀ ਛਾਉਣੀਆਂ ਦੀਆਂ ਕਈ ਇਮਾਰਤਾਂ ਬਹਾਦਰ ਯੋਧਿਆਂ ਦੇ ਨਾਂ 'ਤੇ ਰੱਖੀਆਂ ਗਈਆਂ ਹਨ ਅਤੇ ਅੱਜ ਵੀ ਆਈ.ਏ.ਐੱਸ ਪ੍ਰੀਖਿਆਵਾਂ ਵਿੱਚ ਵਿਕਰਮ ਬੱਤਰਾ ਨੇ ਹਾਸਲ ਕੀਤੀ ਬੁਲੰਦੀਆਂ ਸਬੰਧਤ ਸਵਾਲ ਪੁੱਛੇ ਜਾਂਦੇ ਹਨ। ਉਹ ਬਹੁਤ ਸਾਰੇ ਨੌਜਵਾਨਾਂ ਲਈ ਇੱਕ ਮਿਸਾਲ ਛੱਡ ਕੇ ਗਏ ਹਨ। ਜੋ ਭਾਰਤੀ ਫੌਜ ਵਿੱਚ ਸ਼ਾਮਲ ਹੋਏ ਅਤੇ ਭਾਰਤ ਮਾਤਾ ਦੇ ਇਸ ਬਹਾਦਰ ਪੁੱਤਰ ਨੂੰ ਸਲਾਮ ਕਰਦੇ ਹਾਂ ਜੋ ਆਪਣੇ ਨਾਮ 'ਵਿਕਰਮ ' ਦੇ ਸਹੀ ਮਾਇਣੇ ਕਾਇਮ ਕਰ ਗਏ ਅਤੇ ਆਪਣੀ ਵੀਰਤਾ ਨਾਲ ਲੜਾਈ ਲੜਦਿਆਂ ਕੁਰਬਾਨ ਹੋ ਗਏ।

'ਯੇ ਦਿਲ ਮਾਂਗੇ ਮੋਰ ' ਕੈਪਟਨ ਰਘੂਨਾਥ ਨੇ ਕੀਤੀ ਕਾਰਗਿਲ ਜੰਗ ਦੇ ਕੈਪਟਨ ਵਿਕਰਮ ਬੱਤਰਾ ਦੀ ਯਾਦ ਤਾਜ਼ਾ


























Related Post