ਚੋਰਾਂ ਨੇ ਗੁਰਦੁਆਰਾ ਸਾਹਿਬ ਤੇ ਮੰਦਿਰ ਨੂੰ ਬਣਾਇਆ ਨਿਸ਼ਾਨਾ, ਇਕ ਘਰ 'ਚੋਂ ਭਗਵਾਨ ਦੀਆਂ ਮੂਰਤੀਆਂ ਚੋਰੀ

By  Ravinder Singh February 12th 2023 10:57 AM

ਚੰਡੀਗੜ੍ਹ : ਪੰਜਾਬ ਵਿਚ ਚੋਰੀਆਂ ਦੀ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਲੁਧਿਆਣਾ 'ਚ ਚੋਰਾਂ ਨੇ ਗੁਰਦੁਆਰਾ ਸਾਹਿਬ ਤੇ ਇਕ ਡਾਕਟਰ ਦੇ ਘਰ ਨੂੰ ਨਿਸ਼ਾਨਾ ਬਣਾਇਆ। ਇਸ ਤੋਂ ਇਲਾਵਾ ਅੰਮ੍ਰਿਤਸਰ ਵਿਚ ਮੰਦਰ ਵਿਚ ਲੱਖਾਂ ਰੁਪਏ ਦੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।



ਜਾਣਕਾਰੀ ਅਨੁਸਾਰ ਥਾਣਾ ਜੋਧੇਵਾਲ ਅਧੀਨ ਪੈਂਦੇ ਪਿੰਡ ਕਾਕੋਵਾਲ ਦੇ ਗੁਰਦੁਆਰਾ ਸਾਹਿਬ ਵਿਖੇ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਚੋਰ ਗੁਰਦੁਆਰਾ ਸਾਹਿਬ ਦੇ ਮੁੱਖ ਗੇਟ ਦਾ ਤਾਲਾ ਕੱਟ ਕੇ ਅੰਦਰ ਦਾਖਲ ਹੋਏ। ਸ਼ਰਾਰਤੀ ਅਨਸਰਾਂ ਨੇ ਬਿਨਾਂ ਕਿਸੇ ਡਰ ਦੇ ਰਾਤ ਸਮੇਂ ਗੁਰਦੁਆਰਾ ਸਾਹਿਬ ਤੋਂ ਗੋਲਕ ਚੋਰੀ ਕਰ ਲਈ ਤੇ ਫਰਾਰ ਹੋ ਗਏ। ਸੀਸੀਟੀਵੀ ਰਾਹੀਂ ਚੋਰ ਦੀ ਪਛਾਣ ਹੋ ਗਈ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ।


ਦੂਜੀ ਵਾਰਦਾਤ ਥਾਣਾ ਡਿਵੀਜ਼ਨ ਨੰਬਰ 7 ਦੇ ਸੈਕਟਰ-32 ਦੇ ਪਾਸ਼ ਇਲਾਕੇ ਵਾਪਰੀ। ਇਲਾਕੇ 'ਚ ਰਹਿਣ ਵਾਲੇ ਡਾਕਟਰ ਦੇ ਘਰ 'ਚ ਚੋਰੀ ਦੀ ਘਟਨਾ ਵਾਪਰੀ। ਡਾਕਟਰ ਆਪਣੇ ਬੇਟੇ ਨੂੰ ਮਿਲਣ ਪਰਿਵਾਰ ਸਮੇਤ ਰਾਜਸਥਾਨ ਗਿਆ ਹੋਇਆ ਸੀ। ਜਦੋਂ ਉਹ ਤਿੰਨ ਦਿਨਾਂ ਬਾਅਦ ਘਰ ਪਰਤਿਆ ਤਾਂ ਉਹ ਹੈਰਾਨ ਰਹਿ ਗਿਆ। ਘਰ ਦੇ ਅੰਦਰ ਦਾ ਲੱਕੜ ਦਾ ਦਰਵਾਜ਼ਾ ਟੁੱਟਿਆ ਹੋਇਆ ਸੀ।

ਚੋਰ ਕਮਰਿਆਂ 'ਚੋਂ ਐਲ.ਈ.ਡੀ., ਸੋਨੇ ਦੇ ਗਹਿਣੇ, ਘਰ 'ਚ ਬਣੇ ਮੰਦਰ 'ਚ ਰੱਖੀਆਂ ਭਗਵਾਨ ਦੀਆਂ ਮੂਰਤੀਆਂ ਵੀ ਚੋਰੀ ਕਰਕੇ ਲੈ ਗਏ। ਇਸ ਦੇ ਨਾਲ ਹੀ ਪਰਿਵਾਰ ਵੱਲੋਂ ਘਰ 'ਚ ਕੁਝ ਨਕਦੀ ਵੀ ਰੱਖੀ ਹੋਈ ਸੀ ਜੋ ਕਿ ਸ਼ਰਾਰਤੀ ਅਨਸਰਾਂ ਵੱਲੋਂ ਚੋਰੀ ਕਰ ਲਈ ਗਈ। ਪੁਲਿਸ ਨੇ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਤੋਂ ਇਲਾਵਾ ਗੁਰੂ ਨਗਰੀ ਅੰਮ੍ਰਿਤਸਰ ਦੇ ਛੇਹਰਟਾ ਵਿਖੇ ਸਥਿਤ ਸਨਾਤਨ ਧਰਮ ਮੰਦਿਰ ਵਿਚ ਹੋਈ ਲੱਖਾਂ ਰੁਪਏ ਦੀ ਚੋਰੀ। ਇਥੇ ਹੈਰਾਨਗੀ ਵਾਲੀ ਗੱਲ ਇਹ ਹੈ ਕਿ ਮੰਦਰ ਤੋਂ ਸਿਰਫ਼ 100 ਗਜ ਦੂਰੀ ਉਤੇ ਪੁਲਿਸ ਚੌਕੀ ਸਥਿਤ ਹੈ। ਮੰਦਰ ਵਿਚ ਲਗਾਤਾਰ ਤੀਜੀ ਵਾਰ ਚੋਰੀ ਹੋਈ ਹੈ। ਤਾਲੇ ਤੋੜ ਮੰਦਰ ਵਿਚ ਦਾਖ਼ਲ ਚੋਰਾਂ ਨੇ ਚਾਂਦੀ ਦੀ ਗਾਗਰ, ਤ੍ਰਿਸ਼ੂਲ, ਨਾਦ ਭਗਵਾਨ ਕ੍ਰਿਸ਼ਨ ਦੀ ਚਾਂਦੀ ਦੀ ਬੰਸਰੀ ਤੇ ਹੋਰ ਕੀਮਤੀ ਸਾਮਾਨ ਚੋਰੀ ਹੋਈਆਂ ਹਨ।

ਇਹ ਵੀ ਪੜ੍ਹੋ : ਤੁਰਕੀ ’ਚ ਭੂਚਾਲ ਦੀ ਤਬਾਹੀ ਵਿਚਾਲੇ ਵਧੀਆਂ ਲੁੱਟਖੋਹ ਦੀਆਂ ਘਟਨਾਵਾਂ, 48 ਲੋਕ ਗ੍ਰਿਫਤਾਰ

ਗੋਲਕਾਂ ਤੋੜ ਕੇ ਪੈਸੇ ਕੱਢ ਕੇ ਫ਼ਰਾਰ ਹੋ ਗਏ। ਸੀਸੀਟੀਵੀ ਵਿਚ ਸਾਰੀ ਵਾਰਦਾਤ ਕੈਦ ਹੋ ਗਈ ਹੈ। ਬੂਟ ਤੇ ਚੱਪਲਾਂ ਪਾ ਕੇ ਮੰਦਰ ਵਿਚ ਦਾਖ਼ਲ ਹੋਏ ਚੋਰਾਂ ਨੇ ਬੇਅਦਬੀ ਵੀ ਕੀਤੀ, ਜਿਸ ਦੀ ਲੋਕ ਕਾਫੀ ਨਿਖੇਧੀ ਕਰ ਰਹੇ ਹਨ। ਮੰਦਰ ਕਮੇਟੀ ਨੇ ਚੋਰ ਫੜਨ ਤੇ ਚੋਰੀ ਦਾ ਸਮਾਨ ਬਰਾਮਦ ਕਰਨਨ ਲਈ ਮੰਗਲਵਾਰ ਤੱਕ ਦਾ ਅਲਟੀਮੇਟਮ ਦਿੱਤਾ ਹੈ। ਜੇਕਰ ਚੋਰ ਨੇ ਫੜੇ ਗਏ ਤਾਂ ਕਮੇਟ ਨੇ ਧਰਨੇ ਦੀ ਚਿਤਾਵਨੀ ਦਿੱਤੀ ਹੈ।

Related Post