Data Entry Clerk ਦੇ ਪੇਪਰ ’ਚ ਦੇਰੀ ਨਾਲ ਪਹੁੰਚਣ ਵਾਲੇ ਵਿਦਿਆਰਥੀਆਂ ਨੇ ਕੀਤਾ ਹੰਗਾਮਾ, ਰੱਖੀ ਇਹ ਮੰਗ

ਚੰਡੀਗੜ੍ਹ ਵਿੱਚ PSSSB ਕਲਰਕ ਕਮ ਡਾਟਾ ਐਂਟਰੀ ਆਪਰੇਟਰ ਦਾ ਪੇਪਰ ਦੇਣ ਪਹੁੰਚੇ ਵਿਦਿਆਰਥੀਆਂ ਨੇ ਹੰਗਾਮਾ ਕੀਤਾ। ਇਸ ਦੌਰਾਨ ਵਿਦਿਆਰਥੀਆਂ ਨੇ ਸਰਕਾਰ ਅੱਗੇ ਨੇੜੇ ਸੈਂਟਰ ਬਣਾਉਣ ਦੀ ਮੰਗ ਰੱਖੀ ਹੈ।

By  Dhalwinder Sandhu September 14th 2024 12:07 PM -- Updated: September 14th 2024 04:05 PM

Data Entry Clerk Exam : ਚੰਡੀਗੜ੍ਹ ਵਿੱਚ PSSSB ਕਲਰਕ ਕਮ ਡਾਟਾ ਐਂਟਰੀ ਆਪਰੇਟਰ ਦਾ ਪੇਪਰ ਦੇਣ ਪਹੁੰਚੇ ਵਿਦਿਆਰਥੀਆਂ ਨੇ ਹੰਗਾਮਾ ਕੀਤਾ। ਦਰਾਅਸਰ ਇਹ ਵਿਦਿਆਰਥੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆ ਤੋਂ ਚੰਡੀਗੜ੍ਹ ਦੇ ਸੈਕਟਰ 21-ਏ ਸਥਿਤੀ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੇਪਰ ਦੇਣ ਲਈ ਪਹੁੰਚੇ ਸਨ, ਪਰ ਇਹ ਪ੍ਰੀਖਿਆ ਕੇਂਦਰ ਵਿੱਚ ਦੇਰੀ ਨਾਲ ਪਹੁੰਚੇ, ਜਿਸ ਕਾਰਨ ਇਹਨਾਂ ਨੂੰ ਪੇਪਰ ਦੇਣ ਲਈ ਐਂਟਰੀ ਨਹੀਂ ਮਿਲੀ ਤੇ ਇਹਨਾਂ ਨੇ ਪ੍ਰੀਖਿਆ ਕੇਂਦਰ ਦੇ ਗੇਟ ਉੱਤੇ ਹੰਗਾਮਾ ਕਰ ਦਿੱਤਾ।

ਵਿਦਿਆਰਥੀਆਂ ਨੇ ਲਾਏ ਇਲਜ਼ਾਮ

ਵਿਦਿਆਰਥੀਆਂ ਨੇ ਇਲਜ਼ਾਮ ਲਗਾਏ ਹਨ ਕਿ ਉਹ PSSSB ਕਲਰਕ ਕਮ ਡਾਟਾ ਐਂਟਰੀ ਆਪਰੇਟਰ (PSSSB Clerk Cum Data Entry Operator) ਦਾ ਪੇਪਰ ਦੇਣ ਲਈ ਦੂਰੋਂ ਚੱਲ ਕੇ ਆਏ ਹਨ, ਪਰ ਟ੍ਰੈਫਿਕ ਹੋਣ ਕਾਰਨ ਉਹ ਸਮੇਂ ਉੱਤੇ ਨਹੀਂ ਪੁੱਜ ਸਕੇ, ਜਿਸ ਕਾਰਨ ਉਹਨਾਂ ਨੂੰ ਬਾਹਰ ਗੇਟ ਉੱਤੇ ਹੀ ਰੋਕ ਲਿਆ ਗਿਆ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਜੋ ਵਿਦਿਆਰਥੀ ਉਹਨਾਂ ਤੋਂ ਵੀ ਲੇਟ ਆਏ ਸਨ, ਉਹਨਾਂ ਵਿੱਚੋਂ ਇੱਕ ਲੜਕੇ ਤੇ ਇੱਕ ਲੜਕੀ ਨੂੰ ਅੰਦਰ ਜਾਣ ਦੀ ਇਜ਼ਾਜਤ ਦੇ ਦਿੱਤੀ ਗਈ ਹੈ, ਪਰ ਸਾਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। 


ਵਿਦਿਆਰਥੀਆਂ ਨੇ ਰੱਖੀ ਇਹ ਮੰਗ

ਵਿਦਿਆਰਥੀਆਂ ਨੇ ਕਿਹਾ ਕਿ ਅਸੀਂ ਬਹੁਤ ਲੰਬੇ ਸਮੇਂ ਤੋਂ ਇਸ ਪੇਪਰ ਦੀ ਤਿਆਰੀ ਕਰ ਰਹੇ ਹਾਂ ਤੇ ਖਰਚਾ ਕਰਕੇ ਅੱਜ ਪੇਪਰ ਦੇਣ ਲਈ ਵੀ ਪਹੁੰਚੇ ਹਾਂ, ਪਰ ਫਿਰ ਵੀ ਸਾਨੂੰ ਗੇਟ ਉੱਤੇ ਹੀ ਰੋਕ ਲਿਆ ਗਿਆ ਹੈ। ਉਹਨਾਂ ਨੇ ਮੰਗ ਰੱਖੀ ਹੈ ਕਿ ਵਿਦਿਆਰਥੀਆਂ ਦੇ ਹਿਸਾਬ ਨਾਲ ਉਹਨਾਂ ਦਾ ਪ੍ਰੀਖਿਆ ਕੇਂਦਰ ਨੇੜੇ ਹੀ ਹੋਣਾ ਚਾਹੀਦਾ ਹੈ ਤਾਂ ਜੋ ਹਰ ਵਿਦਿਆਰਥੀ ਸਮੇਂ ਉੱਤੇ ਪਹੁੰਚ ਸਕੇ।

ਪ੍ਰੀਖਿਆ ਕੇਂਦਰ ਦੇ ਇੰਚਾਰਜ ਦੇ ਵਿਦਿਆਰਥੀਆਂ ਨੂੰ ਦਿੱਤਾ ਸਪੱਸ਼ਟੀਕਰਨ

ਇਸ ਦੌਰਾਨ ਪ੍ਰੀਖਿਆ ਕੇਂਦਰ ਦੀ ਇੰਚਾਰਜ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਇਸ ਪੇਪਰ ਦੀ ਪੂਰੀ ਵੀਡੀਓ ਗ੍ਰਾਫੀ ਹੋ ਰਹੀ ਹੈ ਤੇ ਅਸੀਂ ਸਮਾਂ ਵਧੇਰੇ ਹੋਣ ਤੋਂ ਬਾਅਦ ਕਿਸੇ ਨੂੰ ਵੀ ਐਂਟਰੀ ਨਹੀਂ ਦੇ ਸਕਦੇ ਹਾਂ, ਕਿਉਂਕਿ ਇਸ ਤਰ੍ਹਾਂ ਕਰਨ ਨਾਲ ਉਹਨਾਂ ਉੱਤੇ ਕਾਰਵਾਈ ਹੋ ਸਕਦੀ ਹੈ। ਉਹਨਾਂ ਨੇ ਦੱਸਿਆ ਕਿ ਪਿਛਲੇ ਪੇਪਰ ਦੌਰਾਨ ਉਹਨਾਂ ਨੇ ਕੁਝ ਵਿਦਿਆਰਥੀਆਂ ਨੂੰ ਗੇਟ ਬੰਦ ਹੋਣ ਤੋਂ ਬਾਅਦ ਵੀ ਅੰਦਰ ਐਂਟਰੀ ਦੇ ਦਿੱਤੀ ਸੀ, ਪਰ ਪ੍ਰਸ਼ਾਸਨ ਨੇ ਉਹਨਾਂ ਨੂੰ ਇਸ ਵਾਰ ਸਖ਼ਤ ਆਦੇਸ਼ ਦਿੱਤੇ ਹਨ, ਜਿਸ ਕਾਰਨ ਉਹ ਮਜ਼ਬੂਰ ਹੈ।

ਇਹ ਵੀ ਪੜ੍ਹੋ : Bank Holiday : ਅੱਜ ਤੋਂ ਲਗਾਤਾਰ ਕਈ ਦਿਨ ਬੈਂਕਾਂ 'ਚ ਹੋਵੇਗੀ ਛੁੱਟੀ, ਜਾਣੋ ਕਿਵੇਂ

Related Post