ਸੂਬਾ ਸਰਕਾਰ ਸਿੱਖਿਆ ਦੇ ਵੱਡੇ ਪ੍ਰੋਜੈਕਟ 'ਸਕੂਲ ਆਫ਼ ਐਮੀਨੈਂਸ' ਦੀ ਅੱਜ ਕਰੇਗੀ ਸ਼ੁਰੂਆਤ
ਚੰਡੀਗੜ੍ਹ : ਅੱਜ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿਚ ਸਿੱਖਿਆ ਦਾ ਇਕ ਵੱਡਾ ਪ੍ਰੋਜੈਕਟ ਸ਼ੁਰੂ ਕਰਨ ਜਾ ਰਹੀ ਹੈ। ਪੰਜਾਬ ਵਿਚ ਸੂਬਾ ਸਰਕਾਰ ਅੱਜ ਤੋਂ ਆਪਣਾ ਪਹਿਲਾ ਵੱਡਾ ਸਿੱਖਿਆ ਪ੍ਰਾਜੈਕਟ “ਸਕੂਲਜ਼ ਆਫ਼ ਐਮੀਨੈਂਸ” ਸ਼ੁਰੂ ਕਰਨ ਜਾ ਰਹੀ ਹੈ। ਦਿੱਲੀ ਦੇ ਸਕੂਲਜ਼ ਆਫ਼ ਸਪੈਸ਼ਲਾਈਜ਼ਡ ਐਕਸੀਲੈਂਸ ਦੀ ਤਰਜ 'ਤੇ ਤਿਆਰ ਕੀਤੇ ਗਏ, ਪਹਿਲੇ ਪੜਾਅ ਵਿੱਚ, 117 ਮੌਜੂਦਾ ਸਰਕਾਰੀ ਸਕੂਲਾਂ ਨੂੰ ਸਕੂਲ ਆਫ਼ ਐਮੀਨੈਂਸ ਵਜੋਂ ਅਪਗ੍ਰੇਡ ਕੀਤਾ ਜਾਵੇਗਾ। ਜਿਸ 'ਚ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।
ਸਰਕਾਰ ਮੁਤਾਬਕ 'ਸਕੂਲ ਆਫ ਐਮੀਨੈਂਸ' ਦਾ ਮਕਸਦ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਨੂੰ ਮੁੜ ਸੁਰਜੀਤ ਕਰਨਾ ਅਤੇ ਉਨ੍ਹਾਂ ਨੂੰ ਜ਼ਿੰਮੇਵਾਰ ਨਾਗਰਿਕ ਬਣਨ ਲਈ ਤਿਆਰ ਕਰਨਾ ਹੈ। ਸਕੂਲਾਂ ਦਾ ਉਦੇਸ਼ ਉੱਚ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਨਾ ਹੈ ਤਾਂ ਜੋ ਇਹ ਮਾਪਿਆਂ ਲਈ ਸਭ ਤੋਂ ਆਕਰਸ਼ਕ ਬਦਲ ਬਣ ਸਕੇ।
ਸਕੂਲ ਆਫ਼ ਐਮੀਨੈਂਸ ਅਤਿ-ਆਧੁਨਿਕ ਸਹੂਲਤਾਂ ਦੇ ਨਾਲ ਟੈਕਨਾਲੋਜੀ ਆਧਾਰਿਤ ਹੋਣਗੇ।' ਇਨ੍ਹਾਂ ਸਕੂਲਾਂ ਵਿਚ 11ਵੀਂ ਤੇ 12ਵੀਂ ਦੇ ਵਿਦਿਆਰਥੀਆਂ ਨੂੰ ਖਾਸ ਤੌਰ ਉਤੇ ਨਾਨ-ਮੈਡੀਕਲ, ਮੈਡੀਕਲ, ਕਾਮਰਸ ਅਤੇ ਹਿਊਮੈਨਟੀਜ਼ ਵਿਸ਼ੇ ਪੜ੍ਹਾਏ ਜਾਣਗੇ।