ਚੋਰਾਂ ਦੇ ਹੌਸਲੇ ਬੁਲੰਦ ਪ੍ਰਸ਼ਾਸਨ ਦੇ ਪਸਤ, ਲੱਖਾਂ ਦੀ ਚੋਰੀ

By  Ravinder Singh November 3rd 2022 11:41 AM -- Updated: November 3rd 2022 11:43 AM

ਹੁਸ਼ਿਆਰਪੁਰ : ਹੁਸ਼ਿਆਰਪੁਰ ਵਿਚ ਚੋਰਾਂ ਦੇ ਹੌਸਲੇ ਸਿਖਰਾਂ ਉਤੇ ਹਨ ਤੇ ਪ੍ਰਸ਼ਾਸਨ ਗੂੜੀ ਨੀਂਦ ਵਿਚ ਸੁੱਤ ਪਿਆ ਹੈ। ਹੁਸ਼ਿਆਰਪੁਰ ਫਗਵਾੜਾ ਮਾਰਗ ਉਤੇ ਸਥਿਤ ਬ੍ਰਦਰਜ਼ ਇਲੈਕਟ੍ਰੋਨਿਕ ਦੀ ਦੁਕਾਨ ਨੂੰ ਬੀਤੀ ਰਾਤ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਜਿਸ ਕਾਰਨ ਦੁਕਾਨ ਮਾਲਕ ਦਾ ਕਰੀਬ 1 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ।


ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਰਣਜੀਤ ਸਿੰਘ ਨੇ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਬੀਤੀ ਰਾਤ ਵੀ ਉਹ ਦੁਕਾਨ ਬੰਦ ਕਰਕੇ ਘਰ ਚਲਾ ਗਿਆ ਅਤੇ ਅੱਜ ਜਦੋਂ ਸਵੇਰੇ ਦੁਕਾਨ ਖੋਲ੍ਹੀ ਤਾਂ ਦੁਕਾਨ ਦੀ ਸਾਈਡ ਵਾਲੀ ਦੀਵਾਰ ਟੁੱਟੀ ਹੋਈ ਸੀ ਜਿਸ ਰਾਹੀਂ ਚੋਰ ਵੱਲੋਂ ਦੁਕਾਨ ਵਿਚ ਲੱਗਾ ਮਜ਼ਬੂਤ ਸ਼ੀਸ਼ੇ ਦਾ ਦਰਵਾਜ਼ਾ ਖੋਲ੍ਹਿਆ ਤੇ ਅੰਦਰ ਦਾਖ਼ਲ ਹੋ ਕੇ ਘਟਨਾ ਨੂੰ ਅੰਜਾਮ ਦਿੱਤਾ।


ਉਸ ਨੇ ਦੱਸਿਆ ਕਿ ਚੋਰ ਦੁਕਾਨ ਵਿਚੋਂ 60 ਕੁ ਹਜ਼ਾਰ ਦੇ ਕਰੀਬ ਦਾ ਸਾਮਾਨ ਲੈ ਗਏ ਤੇ ਗੱਲ੍ਹੇ ਵਿਚ ਪਈ ਕਰੀਬ 10 ਹਜ਼ਾਰ ਰੁਪਏ ਦੀ ਨਕਦੀ ਉਡਾ ਲੈ ਗਏ ਤੇ ਇਸ ਤੋਂ ਇਲਾਵਾ ਸ਼ੀਸ਼ੇ ਦਾ ਵੀ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ। ਦੁਕਾਨ ਮਾਲਕ ਨੇ ਦੱਸਿਆ ਕਿ ਪੁਰਹੀਰਾਂ ਪੁਲਿਸ ਚੌਕੀ ਨੂੰ ਸੂਚਨਾ ਦੇਣ ਦੇ ਬਾਵਜੂਦ ਵੀ ਮੌਕਾ ਦੇਖਣ ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਚੋਰਾਂ ਨੂੰ ਗ੍ਰਿਫ਼ਤਾਰ ਕਰਕੇ ਕਾਰਵਾਈ ਕੀਤੀ ਜਾਵੇ।

ਇਹ ਵੀ ਪੜ੍ਹੋ : ਸੀਆਈਏ ਸਟਾਫ਼ ਵੱਲੋਂ ਤਿੰਨ ਹਾਈ ਪ੍ਰੋਫਾਈਲ ਨਸ਼ਾ ਤਸਕਰ ਗ੍ਰਿਫ਼ਤਾਰ

Related Post