Driving License : RC ਜਾਂ ਡਰਾਈਵਿੰਗ ਲਾਇਸੈਂਸ ਕਰਨ ਜਾ ਰਹੇ ਹੋ ਅਪਲਾਈ ਤਾਂ ਪੜੋ ਇਹ ਖਬਰ

ਜੇਕਰ ਤੁਸੀਂ ਵੀ ਕਿਸੇ ਵਾਹਨ ਦੀ RC ਜਾਂ ਡਰਾਈਵਿੰਗ ਲਾਇਸੈਂਸ ਅਪਲਾਈ ਕਰਨ ਜਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਪੜੋ ਪੂਰੀ ਜਾਣਕਾਰੀ...

By  Dhalwinder Sandhu June 13th 2024 06:31 PM

ਅੰਮ੍ਰਿਤਸਰ : ਵਾਹਨਾਂ ਦੀ RC ਜਾਂ ਡਰਾਈਵਿੰਗ ਲਾਇਸੈਂਸ ਅਪਲਾਈ ਕਰਨ ਵਾਲਿਆਂ ਇੱਕ ਇੱਕ ਜ਼ਰੂਰੀ ਜਾਣਕਾਰੀ ਸਾਹਮਣੇ ਆਈ ਹੈ। ਅੰਮ੍ਰਿਤਸਰ ਰਿਜਨਲ ਟਰਾਂਸਪੋਰਟ ਅਫ਼ਸਰ ਅਰਸ਼ਦੀਪ ਸਿੰਘ ਨੇ ਦੱਸਿਆ ਕਿ ਵਿੱਤ ਵਿਭਾਗ ਵੱਲੋਂ ਵਾਹਨ ਅਤੇ ਡਰਾਈਵਿੰਗ ਲਾਇਸੈਂਸ ਸਬੰਧੀ ਸੇਵਾਵਾਂ ਲਈ ਫੀਸ, ਟੈਕਸ ਭਰਨ ਵਾਲਾ ਆਨਲਾਈਨ ਪੋਰਟਲ ਮੇਨਟੀਨੈਂਸ ਕਾਰਨ 14 ਤੋਂ 18 ਜੂਨ ਤੱਕ ਬੰਦ ਰਹੇਗਾ।

ਇਸ ਸਬੰਧੀ ਟਰਾਂਸਪੋਰਟ ਕਮਿਸ਼ਨਰ ਪੰਜਾਬ ਵੱਲੋਂ ਪੱਤਰ ਜਾਰੀ ਕਰਕੇ ਇਹ ਦੱਸਿਆ ਗਿਆ ਹੈ ਕਿ ਜਿਨ੍ਹਾਂ ਵਾਹਨਾਂ ਦੇ ਦਸਤਾਵੇਜ਼ ਜਾਂ ਡਰਾਈਵਿੰਗ ਲਾਇਸੈਂਸ ਇਨ੍ਹਾਂ ਚਾਰ ਦਿਨਾਂ ਵਿੱਚ ਖ਼ਤਮ ਹੋ ਰਹੇ ਹਨ, ਤਾਂ ਆਮ ਜਨਤਾ ਦੀ ਸੁਵਿਧਾ ਲਈ ਉਨ੍ਹਾਂ ਦਸਤਾਵੇਜਾਂ ਦੀ ਮਿਆਦ ਪੰਜ ਦਿਨ ਦੇ ਲਈ ਹੋਰ ਵਧਾਈ ਗਈ ਹੈ, ਤਾਂ ਜੋ ਉਨ੍ਹਾਂ ਨੂੰ ਲੇਟ ਫੀਸ ਜਾਂ ਜ਼ੁਰਮਾਨਾਂ ਨਾ ਭਰਨਾ ਪਵੇ।

ਰਿਜਨਲ ਟਰਾਂਸਪੋਰਟ ਅਫ਼ਸਰ ਨੇ ਦੱਸਿਆ ਕਿ 14 ਤੋਂ 18 ਜੂਨ 2024 ਤੱਕ ਆਈ.ਐਫ.ਐਮ.ਐਸ ਪੋਰਟਲ ਬੰਦ ਰਹੇਗਾ ਅਤੇ ਕੋਈ ਵੀ ਵਾਹਨ ਜਾਂ ਸਾਰਥੀ ਭੁਗਤਾਨ ਨਹੀਂ ਹੋਵੇਗਾ। ਆਰ.ਸੀ, ਲਾਇਸੈਂਸ, ਪਰਮਿਟ ਅਤੇ ਹੋਰ ਸੇਵਾਵਾਂ ਬੰਦ ਰਹਿਣਗੀਆਂ, ਪਰ ਇਨ੍ਹਾਂ ਦਿਨਾਂ ਵਿੱਚ ਜਿਨ੍ਹਾਂ ਦਸਤਾਵੇਜਾਂ ਦੀ ਮਿਆਦ ਖਤਮ ਹੋ ਰਹੀ ਹੈ, ਉਨ੍ਹਾਂ ’ਤੇ 24 ਜੂਨ 2024 ਤੱਕ ਕੋਈ ਵੀ ਜ਼ੁਰਮਾਨਾ ਨਹੀਂ ਲੱਗੇਗਾ।

ਇਹ ਵੀ ਪੜੋ: Aadhaar card update: ਮੁਫ਼ਤ ਆਧਾਰ ਅਪਡੇਟ ਦੀ ਵਧੀ ਮਿਆਦ, ਹੁਣ 14 ਸਤੰਬਰ ਤੱਕ ਨਹੀਂ ਲੱਗੇਗਾ ਕੋਈ ਪੈਸਾ

Related Post