Jalandhar News : ਰਾਹ ਜਾਂਦੀ ਲੜਕੀ ਤੋਂ ਲੁੱਟ, 400 ਮੀਟਰ ਤੱਕ ਘਸੀਟ ਕੇ ਲੈ ਗਏ ਲੁਟੇਰੇ, ਦੇਖੋ ਵੀਡੀਓ

ਜਲੰਧਰ ਵਿੱਚ ਬੀਤੇ ਵੀਰਵਾਰ ਲੁਟੇਰਿਆਂ ਨੇ ਇੱਕ ਲੜਕੀ ਨੂੰ ਲੁੱਟ ਲਿਆ ਅਤੇ ਉਸ ਨੂੰ ਕਰੀਬ 400 ਮੀਟਰ ਤੱਕ ਬੇਰਹਿਮੀ ਨਾਲ ਘਸੀਟ ਕੇ ਲੈ ਗਏ। ਪੜ੍ਹੋ ਪੂਰੀ ਖਬਰ...

By  Dhalwinder Sandhu September 8th 2024 10:02 AM

Jalandhar News : ਜਲੰਧਰ ਵਿੱਚ ਬੀਤੇ ਵੀਰਵਾਰ ਲੁਟੇਰਿਆਂ ਨੇ ਇੱਕ ਲੜਕੀ ਨੂੰ ਲੁੱਟ ਲਿਆ ਅਤੇ ਉਸ ਨੂੰ ਕਰੀਬ 400 ਮੀਟਰ ਤੱਕ ਬੇਰਹਿਮੀ ਨਾਲ ਘਸੀਟ ਕੇ ਲੈ ਗਏ। ਇਸ ਦਾ ਸੀਸੀਟੀਵੀ ਹੁਣ ਸਾਹਮਣੇ ਆਇਆ ਹੈ, ਜਿਸ ਵਿੱਚ ਲੜਕੀ ਨੂੰ ਬੁਰੀ ਤਰ੍ਹਾਂ ਨਾਲ ਖਿੱਚਿਆ ਜਾ ਰਿਹਾ ਹੈ। ਸ਼ਨੀਵਾਰ ਦੇਰ ਸ਼ਾਮ 12ਵੀਂ ਜਮਾਤ 'ਚ ਪੜ੍ਹਦੀ 18 ਸਾਲਾ ਵਿਦਿਆਰਥਣ ਲਕਸ਼ਮੀ 'ਤੇ ਲੁਟੇਰਿਆਂ ਵੱਲੋਂ ਹਮਲਾ ਕੀਤੇ ਜਾਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਲੱਗੀ, ਜਿਸ ਤੋਂ ਬਾਅਦ ਪੁਲਿਸ ਹਰਕਤ 'ਚ ਆਈ।

ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਲੁੱਟ ਤੋਂ ਬਾਅਦ ਪਰਿਵਾਰ ਵਾਲਿਆਂ ਵੱਲੋਂ ਮੁਲਜ਼ਮਾਂ ਦਾ ਪਿੱਛਾ ਕੀਤਾ ਗਿਆ, ਪਰ ਕੁਝ ਨਹੀਂ ਮਿਲਿਆ। ਦੱਸ ਦੇਈਏ ਕਿ ਇਹ ਘਟਨਾ ਦੁਪਹਿਰ 1.30 ਵਜੇ ਵਾਪਰੀ। ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


ਉੱਤਰ ਪ੍ਰਦੇਸ਼ ਦੇ ਗੋਂਡਾ ਦੀ ਰਹਿਣ ਵਾਲੀ ਹੈ ਪੀੜਤਾ 

18 ਸਾਲਾ ਲਕਸ਼ਮੀ ਮੂਲ ਰੂਪ ਤੋਂ ਗੋਂਡਾ, ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਹੈ। ਜੋ ਆਪਣੇ ਪਰਿਵਾਰ ਨਾਲ ਗ੍ਰੀਨ ਮਾਡਲ ਟਾਊਨ ਜਲੰਧਰ 'ਚ ਰਹਿੰਦੀ ਹੈ। ਸਾਰਾ ਪਰਿਵਾਰ ਮਜ਼ਦੂਰ ਵਰਗ ਹੈ, ਉਹ ਕਿਸੇ ਨਾ ਕਿਸੇ ਤਰ੍ਹਾਂ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦੇ ਹਨ। ਕੱਲ੍ਹ ਉਹ ਆਪਣੀ ਭਰਜਾਈ ਨੂੰ ਮਿਲ ਕੇ ਘਰ ਪਰਤ ਰਿਹਾ ਸੀ। ਇਸ ਦੌਰਾਨ ਬਾਈਕ 'ਤੇ ਸਵਾਰ ਤਿੰਨ ਲੁਟੇਰੇ ਆਏ ਅਤੇ ਲਕਸ਼ਮੀ ਦਾ ਮੋਬਾਇਲ ਖੋਹਣ ਦੀ ਕੋਸ਼ਿਸ਼ ਕੀਤੀ। ਮੁਲਜ਼ਮਾਂ ਵਿੱਚ ਇੱਕ ਨੌਜਵਾਨ ਸਰਦਾਰ ਸੀ ਅਤੇ ਪਿੱਛੇ ਬੈਠੇ ਨੌਜਵਾਨ ਨੇ ਮੂੰਹ ’ਤੇ ਰੁਮਾਲ ਬੰਨ੍ਹਿਆ ਹੋਇਆ ਸੀ।

ਜਦੋਂ ਮੁਲਜ਼ਮ ਨੇ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਪੀੜਤਾ ਨੇ ਆਪਣਾ ਫ਼ੋਨ ਨਹੀਂ ਛੱਡਿਆ। ਮੁਲਜ਼ਮ ਪੀੜਤਾ ਨੂੰ ਨਾਲ ਖਿੱਚਣ ਲੱਗੇ। ਪੀੜਤਾ ਰੌਲਾ ਪਾਉਂਦੀ ਰਹੀ ਪਰ ਲੁਟੇਰੇ ਉਸ ਨੂੰ ਕਰੀਬ 400 ਮੀਟਰ ਤੱਕ ਆਪਣੇ ਨਾਲ ਖਿੱਚ ਕੇ ਲੈ ਗਏ। ਜਿਸ ਤੋਂ ਬਾਅਦ ਇਲਾਕੇ ਦੇ ਲੋਕਾਂ ਨੇ ਲੁਟੇਰਿਆਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਘਟਨਾ 'ਚ ਲਕਸ਼ਮੀ ਦੇ ਕੱਪੜੇ ਵੀ ਫਟ ਗਏ। ਪੀੜਤਾ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਲੁਟੇਰੇ ਫੋਨ ਲੁੱਟ ਕੇ ਫਰਾਰ ਹੋ ਗਏ। 

Related Post