ਮੂੰਹ 'ਤੇ ਰੁਮਾਲ ਬੰਨ੍ਹ ਕੇ ਸ਼ਖ਼ਸ ਨੇ ਰੱਸੀ ਉਪਰ ਪਾਏ ਸੁੱਕਣੇ ਪਾਏ ਕੱਪੜੇ ਕੀਤੇ ਚੋਰੀ
ਲੁਧਿਆਣਾ : ਲੁਧਿਆਣਾ ਸ਼ਹਿਰ ਵਿਚ ਇਕ ਅਨੋਖੀ ਚੋਰੀ ਹੋਈ। ਮੂੰਹ ਉਪਰ ਰੁਮਾਲ ਬੰਨ੍ਹ ਕੇ ਇਕ ਵਿਅਕਤੀ ਘਰ ਦੇ ਬਾਹਰ ਰੱਸੀ 'ਤੇ ਸੁੱਕਣੇ ਪਾਏ ਕੱਪੜੇ ਉਤਾਰ ਕੇ ਇਕ-ਇਕ ਕਰਕੇ ਬੰਡਲ ਬਣਾ ਕੇ ਫ਼ਰਾਰ ਹੋ ਗਿਆ। ਘਰੋਂ ਨਿਕਲਣ ਤੋਂ ਬਾਅਦ ਵਿਅਕਤੀ ਨੇ ਕੱਪੜਿਆਂ ਦਾ ਬੰਡਲ ਕਾਰ ਦੇ ਪਿੱਛੇ ਲੁਕਾ ਦਿੱਤਾ।
ਵਿਅਕਤੀ ਦੇ ਕੱਪੜੇ ਚੋਰੀ ਕਰਨ ਦੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹੁਣ ਲੋਕ ਆਪਣੇ ਕੱਪੜੇ ਬਾਹਰ ਸੁਕਾਉਣ ਤੋਂ ਡਰਦੇ ਹਨ ਕਿ ਕਿਤੇ ਚੋਰ ਉਨ੍ਹਾਂ ਦੇ ਕੱਪੜੇ ਵੀ ਲੈ ਨਾ ਜਾਣ। ਮਾਡਲ ਗ੍ਰਾਮ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਉਕਤ ਵਿਅਕਤੀ ਸ਼ੱਕੀ ਹੈ।
ਇਹ ਵੀ ਪੜ੍ਹੋ: ਸੰਗਤ ਨੂੰ ਗੋਲਕਾਂ ’ਚ ਪੈਸੇ ਪਾਉਣ ਤੋਂ ਰੋਕਣ ਦਾ ਬਿਆਨ ਦੇ ਕੇ CM ਨੇ ਬੌਧਿਕ ਕੰਗਾਲੀ ਦਾ ਕੀਤਾ ਪ੍ਰਗਟਾਵਾ : ਗਰੇਵਾਲ
ਉਸ ਨੂੰ ਇੱਥੇ ਪਹਿਲਾਂ ਕਦੇ ਨਹੀਂ ਦੇਖਿਆ। ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਇਹ ਵਿਅਕਤੀ ਪੁਰਾਣੇ ਕੱਪੜੇ ਵੇਚਣ ਦਾ ਕੰਮ ਕਰਦਾ ਹੈ। ਲੋਕਾਂ ਨੇ ਪੁਲਿਸ ਨੂੰ ਅਪੀਲ ਕੀਤੀ ਹੈ ਕਿ ਇਲਾਕੇ 'ਚ ਗਸ਼ਤ ਵਧਾਈ ਜਾਵੇ ਤਾਂ ਜੋ ਅਜਿਹੇ ਲੋਕਾਂ 'ਤੇ ਕਾਬੂ ਪਾਇਆ ਜਾ ਸਕੇ ਅਤੇ ਚੋਰੀ ਦੀਆਂ ਘਟਨਾਵਾਂ 'ਤੇ ਵੀ ਕਾਬੂ ਪਾਇਆ ਜਾ ਸਕੇ।