Punjab Floods: ਹੜ੍ਹਾਂ ਨੇ ਡਰਾਏ ਲੋਕ, ਹੁਣ ਪਹਿਲਾਂ ਹੀ ਕੋਠੇ ’ਤੇ ਚੜਾਉਣ ਲੱਗੇ ਸਮਾਨ !

ਪਟਿਆਲਾ ਦੀ ਵੱਡੀ ਨਦੀ ਦੇ ਨਾਲ ਪੈਂਦੇ ਇਲਾਕਿਆਂ ਦੇ ਲੋਕ ਹੜ੍ਹ ਦੇ ਡਰੋਂ ਆਪਣਾ ਸਮਾਨ ਕੋਠੇ ਉੱਤੇ ਚੜ੍ਹਾ ਰਹੇ ਹਨ।

By  Dhalwinder Sandhu July 4th 2024 01:40 PM

Punjab Floods: ਪੰਜਾਬ ਵਿੱਚ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ ਤੇ ਕਈ ਜ਼ਿਲ੍ਹਿਆ ਵਿੱਚ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਮੀਂਹ ਕਾਰਨ ਕਈ ਸ਼ਹਿਰਾਂ ਵਿੱਚ ਪਾਣੀ ਵੀ ਭਰ ਗਿਆ ਤੇ ਲੋਕਾਂ ਨੂੰ ਡਰ ਹੈ ਕਿ ਕੀਤੇ ਪਿਛਲੇ ਸਾਲ ਵਾਂਗ ਇਸ ਸਾਲ ਵੀ ਹੜ੍ਹ ਨਾ ਜਾਣ। ਹੜ੍ਹਾਂ ਦੇ ਡਰੋਂ ਲੋਕਾਂ ਨੇ ਆਪਣਾ ਸਮਾਨ ਘਰਾਂ ਦੀਆਂ ਛੱਤਾਂ ਉੱਤੇ ਚੜ੍ਹਾਉਣਾ ਸ਼ੁਰੂ ਕਰ ਦਿੱਤਾ ਹੈ।


ਪਟਿਆਲਾ ਵਿੱਚ ਸਹਿਮੇ ਲੋਕ

ਦੱਸ ਦਈਏ ਕਿ ਪਟਿਆਲਾ ਦੀ ਵੱਡੀ ਨਦੀ ਦੇ ਨਾਲ ਪੈਂਦੇ ਇਲਾਕਿਆਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ, ਜਿਸ ਕਾਰਨ ਕੁਝ ਲੋਕਾਂ ਨੇ ਆਪਣਾ ਸਮਾਨ ਕੋਠੇ ਉੱਤੇ ਧਰ ਲਿਆ ਹੈ, ਲੋਕਾਂ ਨੂੰ ਡਰ ਹੈ ਕਿ ਕੀਤੇ ਪਿਛਲੇ ਸਾਲ ਵਾਂਗ ਇਸ ਸਾਲ ਵੀ ਹੜ੍ਹ ਨਾ ਆ ਜਾਣ। ਇਸ ਲੋਕਾਂ ਸਥਾਨਕ ਲੋਕਾਂ ਨੇ ਦੱਸਿਆ ਕਿ ਪਿਛਲੇ ਸਾਲ ਉਹਨਾਂ ਦੇ ਘਰਾਂ ਵਿੱਚ ਪਾਣੀ ਵੜ੍ਹ ਗਿਆ ਸੀ ਤੇ ਘਰ ਦਾ ਬਹੁਤ ਸਾਰਾ ਸਮਾਨ ਖ਼ਰਾਬ ਹੋ ਗਿਆ ਸੀ, ਪਰ ਇਸ ਸਾਲ ਉਹ ਆਪਣਾ ਪ੍ਰਬੰਧ ਪਹਿਲਾਂ ਹੀ ਘਰ ਰਹੇ ਹਨ। ਲੋਕਾਂ ਨੇ ਕਿਹਾ ਕਿ ਪਿਛਲੇ ਸਾਲ ਉਹਨਾਂ ਨੂੰ ਕਰੀਬ ਇੱਕ ਮਹੀਨਾ ਕੋਠੇ ਉੱਤੇ ਹੀ ਰਹਿਣਾ ਪਿਆ ਸੀ, ਪਰ ਇਸ ਵਾਲ ਅਸੀਂ ਆਪਣਾ ਪਹਿਲਾਂ ਦੀ ਪ੍ਰਬੰਧ ਕਰ ਰਹੇ ਹਾਂ ਤਾਂ ਜੋ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ।

ਪਿਛਲੇ ਸਾਲ ਹੜ੍ਹਾਂ ਨੇ ਮਚਾਈ ਸੀ ਤਬਾਹੀ

ਦੱਸ ਦਈਏ ਕਿ ਪਿਛਲੇ ਸਾਲ ਪੰਜਾਬ ਵਿੱਚ ਹੜ੍ਹਾਂ ਕਾਰਨ ਕਾਫੀ ਨੁਕਸਾਨ ਹੋਇਆ ਸੀ ਤੇ ਕਈ ਇਲਾਕੇ ਖਾਲੀ ਕਰਵਾ ਦਿੱਤੇ ਸਨ, ਕਿਉਂਕਿ ਬਹੁਤ ਸਾਰੇ ਇਲਾਕਿਆਂ ਵਿੱਚ 20-20 ਫੁੱਟ ਪਾਣੀ ਚੜ੍ਹ ਗਿਆ ਸੀ ਤੇ ਲੋਕਾਂ ਦੇ ਘਰ ਵੀ ਡੁੱਬ ਗਏ ਹਨ। ਬਹੁਤ ਸਾਰੇ ਲੋਕਾਂ ਦਾ ਬਹੁਤ ਜਿਆਦਾ ਨੁਕਸਾਨ ਹੋਇਆ ਸੀ, ਜਿਸ ਕਾਰਨ ਇਸ ਸਾਲ ਲੋਕ ਪਹਿਲਾਂ ਹੀ ਅਲਰਟ ਹਨ ਤੇ ਆਪਣਾ ਪ੍ਰਬੰਧ ਕਰ ਰਹੇ ਹਨ।

ਇਹ ਵੀ ਪੜ੍ਹੋ: 


Related Post