Himachal Weather: ਹਿਮਾਚਲ ਵਿੱਚ ਹੋ ਰਹੀ ਬਰਾਸਤ ਬਣੀ ਮੁਸੀਬਤ; ਸੜਕਾਂ ਬੰਦ, 3 ਲੋਕਾਂ ਦੀ ਮੌਤ, 8 ਲਾਪਤਾ
Himachal Weather: ਹਿਮਾਚਲ ਪ੍ਰਦੇਸ਼ ਵਿੱਚ ਇੱਕ ਵਾਰ ਫਿਰ ਭਾਰੀ ਮੀਂਹ ਨੇ ਕਹਿਰ ਮਚਾ ਦਿੱਤਾ । ਹੁਣ ਤੱਕ ਵੱਖ-ਵੱਖ ਥਾਵਾਂ 'ਤੇ 3 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 8 ਲਾਪਤਾ ਦੱਸੇ ਜਾ ਰਹੇ ਹਨ। ਸ਼ਿਮਲਾ ਸਮੇਤ ਸੂਬੇ ਦੀਆਂ 530 ਸੜਕਾਂ ਜਾਮ ਹੋ ਗਈਆਂ ਹਨ। ਸੂਬੇ 'ਚ ਅੱਜ ਅਤੇ ਭਲਕੇ ਭਾਰੀ ਮੀਂਹ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ । ਸੋਲਨ, ਸ਼ਿਮਲਾ, ਮੰਡੀ ਅਤੇ ਹਮੀਰਪੁਰ ਜ਼ਿਲ੍ਹਿਆਂ ਵਿੱਚ ਬਿਜਲੀ ਸੰਕਟ ਡੂੰਘਾ ਹੋ ਗਿਆ ਹੈ। ਸੂਬੇ ਵਿੱਚ ਭਾਰੀ ਮੀਂਹ ਕਾਰਨ ਕੁੱਲ 2897 ਬਿਜਲੀ ਟਰਾਂਸਫਾਰਮ ਠੱਪ ਹੋ ਗਏ ਹਨ। ਸ਼ਿਮਲਾ ਦੇ ਪਿੰਡ ਸ਼ੋਲ (ਬਲਦੇਯਾਨ) ਵਿੱਚ ਜ਼ਮੀਨ ਖਿਸਕਣ ਕਾਰਨ ਇੱਕ ਪ੍ਰਵਾਸੀ ਜੋੜੇ ਦੀ ਮੌਤ ਹੋ ਗਈ ਹੈ।
ਮੌਸਮ ਵਿਭਾਗ ਦੀ ਪੇਸ਼ੀਨਗੋਈ ਮੁਤਾਬਕ 27 ਅਗਸਤ ਤੱਕ ਪਹਾੜੀ ਖੇਤਰ ਵਿੱਚ ਮੌਸਮ ਖ਼ਰਾਬ ਰਹੇਗਾ। ਸ਼ਿਮਲਾ-ਚੰਡੀਗੜ੍ਹ, ਕੁੱਲੂ-ਮਨਾਲੀ ਅਤੇ ਮੰਡੀ-ਪਠਾਨਕੋਟ NH ਦੇ ਬੰਦ ਹੋਣ ਕਾਰਨ ਕਈ ਇਲਾਕਿਆਂ ਦਾ ਸੰਪਰਕ ਟੁੱਟ ਗਿਆ ਹੈ।
ਸ਼ਿਮਲਾ ਦੇ ਪਿੰਡ ਸ਼ੋਲ (ਬਲਦੇਯਾਨ) ਵਿੱਚ ਇੱਕ ਪ੍ਰਵਾਸੀ ਜੋੜਾ ਜ਼ਮੀਨ ਖਿਸਕਣ ਕਾਰਨ ਦੱਬ ਗਿਆ। ਸੂਚਨਾ ਮਿਲਦੇ ਹੀ ਐੱਸ.ਐੱਚ.ਓ ਧਾਲੀ, ਇੰਚਾਰਜ ਪੀਪੀ ਮਸ਼ੋਬਰਾ ਅਤੇ ਪੁਲਿਸ ਟੀਮ ਮੌਕੇ ’ਤੇ ਪਹੁੰਚੀ, ਜਿੱਥੇ ਪਿੰਡ ਦੇ ਲੈਂਡ ਸਲਾਈਡ ਪੁਆਇੰਟ ਨੇੜੇ ਪਤੀ-ਪਤਨੀ ਦੀਆਂ ਲਾਸ਼ਾਂ ਮਿਲੀਆਂ। ਇਹ ਜੋੜਾ ਠੇਕੇਦਾਰ ਹਰੀਓਮ ਸ਼ਰਮਾ ਦੀ ਉਸਾਰੀ ਵਾਲੀ ਥਾਂ 'ਤੇ ਮਜ਼ਦੂਰ ਵਜੋਂ ਕੰਮ ਕਰ ਰਿਹਾ ਸੀ।