ਸਰਹੱਦੀ ਇਲਾਕਿਆਂ ਦਾ ਦੌਰਾ ਕਰਨਗੇ ਪੰਜਾਬ ਦੇ ਨਵੇਂ ਰਾਜਪਾਲ ਗੁਲਾਬ ਚੰਦ ਕਟਾਰੀਆ

Punjab News: ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਪੰਜਾਬ ਦੇ ਬਾਰਡਰ ਜ਼ਿਲ੍ਹਿਆਂ ਦਾ ਦੌਰਾ ਕਰਨਗੇ।

By  Amritpal Singh September 6th 2024 11:35 AM

Punjab News: ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਪੰਜਾਬ ਦੇ ਬਾਰਡਰ ਜ਼ਿਲ੍ਹਿਆਂ ਦਾ ਦੌਰਾ ਕਰਨਗੇ।  ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਲਾਬ ਚੰਦ ਕਟਾਰੀਆ 25 ਸਤੰਬਰ ਤੋਂ 28 ਸਤੰਬਰ ਤੱਕ ਬਾਰਡਰ ਜ਼ਿਲ੍ਹਿਆਂ 'ਚ ਜਾਣਗੇ। 4 ਦਿਨਾਂ ਦੇ ਦੌਰੇ ਦੌਰਾਨ ਗੁਲਾਬ ਚੰਦ ਕਟਾਰੀਆ ਪੰਜਾਬ ਦੇ  6 ਜਿਲ੍ਹਿਆਂ ਅੰਮ੍ਰਿਤਸਰ , ਗੁਰਦਾਸਪੁਰ , ਪਠਾਨਕੋਟ , ਫਿਰੋਜ਼ਪੁਰ , ਫਾਜ਼ਲਕਾ, ਤਰਨਤਾਰਨ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਨਗੇ।

ਕੁਝ ਦਿਨ ਪਹਿਲਾਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਸ਼ਨੀਵਾਰ ਨੂੰ ਅੰਮ੍ਰਿਤਸਰ ਪਹੁੰਚੇ ਸੀ। ਇਹ ਉਨ੍ਹਾਂ ਦੀ ਪਹਿਲੀ ਅੰਮ੍ਰਿਤਸਰ ਫੇਰੀ ਸੀ, ਜਿੱਥੇ ਉਨ੍ਹਾਂ ਦੇ ਨਾਲ ਸੀਐਮ ਭਗਵੰਤ ਮਾਨ ਵੀ ਸਨ। ਰਾਜਪਾਲ ਕਟਾਰੀਆ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਧਰਮ ਪਤਨੀ ਡਾ: ਗੁਰਪ੍ਰੀਤ ਕੌਰ ਵੀ ਹਨ। ਉਹ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਸੀ।

ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਆਪਣੀ ਪਤਨੀ ਅਨੀਤਾ ਕਟਾਰੀਆ ਨਾਲ ਪ੍ਰਵਾਧਿਰਾਜ ਤਿਉਹਾਰ ਪਰਯੂਸ਼ਨ ਮਹਾਪਰਵ ਦੇ ਚੌਥੇ ਦਿਨ ਜ਼ਿਲ੍ਹਾ ਮੁਹਾਲੀ ’ਚ ਡੇਰਾਬੱਸੀ ਨੇੜੇ ਮੁਬਾਰਕਪੁਰ ਵਿਖੇ ਜਪਯੋਗੀ, ਤਪਯੋਗੀ ਪੂਜਯ ਗੁਰੂਦੇਵ ਸ਼੍ਰੀ ਜਿਨੇਸ਼ ਮੁਨੀ ਜੀ ਮਹਾਰਾਜ ਅਤੇ ਜਿੰਨਸ਼ਾਸ਼ਨ ਚੰਦਰਿਕਾ ਮਹਾਸਾਧਵੀ ਸ਼੍ਰੀ ਮਹਕ ਜੀ ਮਹਾਰਾਜ, ਤਪੱਸਵੀਨੀ ਪੂਜਯ ਸ਼੍ਰੀ ਸਮਨਵਯ ਜੀ ਮਹਾਰਾਜ (ਥਾਨੇ 4) ਦਾ ਆਸ਼ੀਰਵਾਦ ਲੈਣ ਲਈ ਪੁੱਜੇ ਸੀ।


Related Post