ਦਿੱਲੀ ਆਬਕਾਰੀ ਨੀਤੀ ਮਾਮਲੇ 'ਚ ਸੀਐਮ ਕੇਸੀਆਰ ਦੀ ਧੀ ਦਾ ਨਾਂ ਆਇਆ ਸਾਹਮਣੇ

By  Ravinder Singh December 1st 2022 05:00 PM

ਹੈਦਰਾਬਾਦ: ਦਿੱਲੀ ਸ਼ਰਾਬ ਨੀਤੀ ਦੇ ਮਾਮਲੇ 'ਚ ਹੁਣ ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ (ਕੇਸੀਆਰ) ਦੀ ਬੇਟੀ ਤੇ ਵਿਧਾਇਕ ਕੇ. ਕਵਿਤਾ (ਕੇ ਕਵਿਤਾ) ਦਾ ਨਾਂ ਵੀ ਸ਼ਾਮਲ ਕੀਤਾ ਗਿਆ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅਦਾਲਤ 'ਚ ਜਾਂਚ ਸਬੰਧੀ ਕੁਝ ਦਸਤਾਵੇਜ਼ ਪੇਸ਼ ਕੀਤੇ ਗਏ। ਇਸ ਵਿੱਚ ਕਵਿਤਾ ਦਾ ਨਾਂ ਵੀ ਹੈ। ਇਸ ਮਾਮਲੇ 'ਚ ਈਡੀ ਨੇ ਬੁੱਧਵਾਰ ਨੂੰ ਗੁਰੂਗ੍ਰਾਮ ਤੋਂ ਕਾਰੋਬਾਰੀ ਅਮਿਤ ਅਰੋੜਾ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੇ ਬਿਆਨਾਂ ਦਾ ਹਵਾਲਾ ਦਿੰਦੇ ਹੋਏ ਕੇਂਦਰੀ ਏਜੰਸੀ ਨੇ ਦਾਅਵਾ ਕੀਤਾ ਕਿ ਕੇਸੀਆਰ ਦੀ ਬੇਟੀ ਕੇ.ਕੇ. ਕਵਿਤਾ "ਸਾਊਥ ਗਰੁੱਪ" ਦੀ ਪ੍ਰਮੁੱਖ ਮੈਂਬਰ ਸੀ। ਉਸ ਨੇ ਇਕ ਹੋਰ ਗ੍ਰਿਫ਼ਤਾਰ ਕਾਰੋਬਾਰੀ ਵਿਜੇ ਨਾਇਰ ਰਾਹੀਂ ਦਿੱਲੀ ਦੀ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਦੇ ਆਗੂਆਂ ਨੂੰ ਘੱਟੋ-ਘੱਟ 100 ਕਰੋੜ ਰੁਪਏ ਅਦਾ ਕੀਤੇ।


ਈਡੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਅਮਿਤ ਅਰੋੜਾ ਨੇ ਆਪਣੇ ਬਿਆਨਾਂ ਵਿੱਚ ਇਹ ਖ਼ੁਲਾਸਾ ਕੀਤਾ ਹੈ। ਈਡੀ ਨੇ ਕਿਹਾ, "ਹੁਣ ਤੱਕ ਕੀਤੀ ਗਈ ਜਾਂਚ ਅਨੁਸਾਰ ਵਿਜੇ ਨਾਇਰ ਨੇ 'ਆਪ' ਨੇਤਾਵਾਂ ਵੱਲੋਂ ਸਾਊਥ ਗਰੁੱਪ (ਸਰਤ ਰੈਡੀ, ਕੇ. ਕਵਿਤਾ ਕੰਟਰੋਲ) ਨਾਮਕ ਸਮੂਹ ਤੋਂ ਘੱਟੋ-ਘੱਟ 100 ਕਰੋੜ ਰੁਪਏ ਦੀ ਰਿਸ਼ਵਤ ਹਾਸਿਲ ਕੀਤੀ ਹੈ। ਕਵਿਤਾ ਜਾਂ ਉਨ੍ਹਾਂ ਦੀ ਪਾਰਟੀ ਤਿਲੰਗਾਨਾ ਰਾਸ਼ਟਰ ਕਮੇਟੀ (ਟੀਆਰਐਸ) ਨੇ ਅਜੇ ਤੱਕ ਇਸ ਦੋਸ਼ ਉਤੇ ਕੋਈ ਟਿੱਪਣੀ ਨਹੀਂ ਕੀਤੀ। ਆਪਣੀ ਫਾਈਲਿੰਗ 'ਚ ਏਜੰਸੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ 'ਆਪ' ਨੇਤਾਵਾਂ, ਜਿਨ੍ਹਾਂ ਵਿੱਚੋਂ ਕੁਝ ਸਰਕਾਰ ਦਾ ਹਿੱਸਾ ਹਨ, ਨੇ ਦਿੱਲੀ ਦੀ ਆਬਕਾਰੀ ਨੀਤੀ ਨੂੰ ਸਰਕਾਰੀ ਖਜ਼ਾਨੇ ਦੀ ਕੀਮਤ 'ਤੇ ਗੈਰ-ਕਾਨੂੰਨੀ ਪੈਸਾ ਕਮਾਉਣ ਦਾ ਇਕ "ਟੂਲ" ਮੰਨਿਆ।

ਦਿੱਲੀ ਸ਼ਰਾਬ ਨੀਤੀ ਘੁਟਾਲੇ 'ਚ ਸੀਬੀਆਈ ਨੇ 25 ਨਵੰਬਰ ਨੂੰ 7 ਮੁਲਜ਼ਮਾਂ ਖ਼ਿਲਾਫ਼ 10,000 ਪੰਨਿਆਂ ਦੀ ਚਾਰਜਸ਼ੀਟ ਦਾਖ਼ਲ ਕੀਤੀ ਹੈ। ਇਸ 'ਚ ਦਿੱਲੀ ਦੇ ਡਿਪਟੀ ਸੀਐਮ ਸਿਸੋਦੀਆ ਦਾ ਨਾਮ ਨਹੀਂ ਹੈ। ਸੀਬੀਆਈ ਨੇ ਇਹ ਚਾਰਜਸ਼ੀਟ ਦਿੱਲੀ ਦੀ ਰਾਉਸ ਐਵੇਨਿਊ ਅਦਾਲਤ 'ਚ ਦਾਖ਼ਲ ਕੀਤੀ ਹੈ। ਮਾਮਲੇ ਦੀ ਅਗਲੀ ਸੁਣਵਾਈ 30 ਨਵੰਬਰ ਨੂੰ ਹੋਵੇਗੀ। ਸਿਸੋਦੀਆ ਦਾ ਨਾਂ ਚਾਰਜਸ਼ੀਟ 'ਚ ਨਾ ਆਉਣ 'ਤੇ ਆਮ ਆਦਮੀ ਪਾਰਟੀ (ਆਪ) ਨੇ ਭਾਜਪਾ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਨੇ ਕਿਹਾ ਕਿ ਸੀਬੀਆਈ ਦੀ ਚਾਰਜਸ਼ੀਟ ਵਿੱਚ ਕਿਹਾ ਗਿਆ ਹੈ ਕਿ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵਿਰੁੱਧ ਸਾਰੇ ਦੋਸ਼ ਫਰਜ਼ੀ ਤੇ ਮਨਘੜਤ ਸਨ।

ਇਹ ਵੀ ਪੜ੍ਹੋ : 500 ਕਰੋੜ ਦੀ ਪੰਚਾਇਤੀ ਜ਼ਮੀਨ ਰੀਅਲ ਅਸਟੇਟ ਨੇ ਹੜੱਪੀ !

ਭਾਜਪਾ ਨੂੰ ਇਸ ਲਈ ਦੇਸ਼ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਸੀਬੀਆਈ ਦੀ ਚਾਰਜਸ਼ੀਟ 'ਚ ਦੋ ਗ੍ਰਿਫ਼ਤਾਰ ਕਾਰੋਬਾਰੀ, ਇਕ ਨਿਊਜ਼ ਚੈਨਲ ਦਾ ਮੁਖੀ, ਹੈਦਰਾਬਾਦ ਦਾ ਇਕ ਸ਼ਰਾਬ ਕਾਰੋਬਾਰੀ, ਦਿੱਲੀ ਦਾ ਇਕ ਸ਼ਰਾਬ ਵੰਡਣ ਵਾਲਾ ਕਾਰੋਬਾਰੀ ਤੇ ਆਬਕਾਰੀ ਵਿਭਾਗ ਦੇ ਦੋ ਅਧਿਕਾਰੀ ਸ਼ਾਮਲ ਹਨ। ਵਿਜੇ ਨਾਇਰ, ਅਭਿਸ਼ੇਕ ਬੋਇਨਪੱਲੀ, ਅਰੁਣ ਪਿੱਲੈ, ਸਮੀਰ ਮਹਿੰਦਰੂ, ਗੌਤਮ ਮੂਥਾ, ਕੁਲਦੀਪ ਸਿੰਘ ਅਤੇ ਨਰਿੰਦਰ ਸਿੰਘ ਨੂੰ ਚਾਰਜਸ਼ੀਟ 'ਚ ਨਾਮਜ਼ਦ ਕੀਤਾ ਗਿਆ ਹੈ।

Related Post