Mustard Oil Adulteration Case : ਪੰਜਾਬ 'ਚ ਵਿਕ ਰਿਹੈ ਮਿਲਾਵਟੀ ਸਰ੍ਹੋਂ ਦਾ ਤੇਲ ! ਹਾਈਕੋਰਟ ਨੇ ਲਿਆ ਸਖ਼ਤ ਐਕਸ਼ਨ

ਹਾਈ ਕੋਰਟ ਨੇ ਸਰ੍ਹੋਂ ਦੇ ਤੇਲ ਵਿੱਚ ਮਿਲਾਵਟ ਉੱਤੇ ਐਕਸ਼ਨ ਲੈਂਦੇ ਹੋਏ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਰਜਿਸਟਰਾਰ ਜਨਰਲ ਨੂੰ ਜਾਂਚ ਦੇ ਹੁਕਮ ਦਿੱਤੇ ਹਨ।

By  Dhalwinder Sandhu October 19th 2024 02:19 PM

Mustard Oil Adulteration Case  : ਪੰਜਾਬ ਦੀਆਂ ਮੰਡੀਆਂ 'ਚ ਵੇਲੇ ਜੋ ਸਰ੍ਹੋਂ ਦਾ ਤੇਲ ਵਿਕ ਰਿਹਾ ਹੈ, ਉਹ ਜ਼ਿਆਦਾਤਰ ਮਿਲਾਵਟੀ ਵਿਕ ਰਿਹਾ ਹੈ। ਹਾਈ ਕੋਰਟ ਨੇ ਇਸ ਉੱਤੇ ਐਕਸ਼ਨ ਲੈਂਦੇ ਹੋਏ ਹਾਈਕੋਰਟ ਦੇ ਰਜਿਸਟਰਾਰ ਜਨਰਲ ਨੂੰ ਜਾਂਚ ਦੇ ਹੁਕਮ ਦਿੱਤੇ ਹਨ।

ਲੈਬ ਤੋਂ ਟੈਸਟ ਕਰਵਾਓ ਤੇਲ

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਹਾਈਕੋਰਟ ਦੇ ਰਜਿਸਟਰਾਰ ਜਨਰਲ ਨੂੰ ਕਿਹਾ ਕਿ ਬਜ਼ਾਰ ਵਿੱਚੋਂ ਤਿੰਨ ਵੱਡੇ ਬਰਾਂਡਾਂ ਵਿੱਚੋਂ ਇੱਕ-ਇੱਕ ਕਿਲੋ ਸਰ੍ਹੋਂ ਦਾ ਤੇਲ ਖਰੀਦੋ ਅਤੇ ਉਨ੍ਹਾਂ ਦੇ ਸੈਂਪਲ ਅੰਮ੍ਰਿਤਸਰ ਦੀ ਲੈਬ ਤੋਂ ਟੈਸਟ ਕਰਵਾਓ। ਹਾਈ ਕੋਰਟ ਦੇ ਚੀਫ਼ ਜਸਟਿਸ ਦੀ ਬੈਂਚ ਨੇ ਇੱਕ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਰਜਿਸਟਰਾਰ ਜਨਰਲ ਨੂੰ ਇਹ ਹੁਕਮ ਦਿੱਤੇ ਹਨ।

9 ਸਾਲ ਪਹਿਲਾ ਪਾਈ ਗਈ ਪਟੀਸ਼ਨ ’ਤੇ ਹੋਈ ਸੁਣਵਾਈ

ਸਰ੍ਹੋਂ ਦੇ ਤੇਲ ਦੀ ਬੋਤਲ 'ਤੇ ਕੱਚੀ ਘਣੀ ਲਿਖੀ ਹੁੰਦੀ ਹੈ, ਪਰ ਜੇ ਤੁਸੀਂ ਪਿਛਲੇ ਪਾਸੇ ਦੇ ਲੇਬਲ ਨੂੰ ਧਿਆਨ ਨਾਲ ਪੜ੍ਹੋ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਇਸ ਵਿੱਚ ਸਿਰਫ 30 ਪ੍ਰਤੀਸ਼ਤ ਸਰ੍ਹੋਂ ਦਾ ਤੇਲ ਹੈ, ਬਾਕੀ 70 ਪ੍ਰਤੀਸ਼ਤ ਹੋਰ ਤੇਲ ਹੈ। ਹਾਈਕੋਰਟ ਨੇ ਇਹ ਹੁਕਮ 9 ਸਾਲ ਪਹਿਲਾਂ ਦਾਇਰ ਪਟੀਸ਼ਨ 'ਤੇ ਦਿੱਤੇ ਹਨ ਤੇ ਪੁੱਛਿਆ ਕਿ 9 ਸਾਲਾਂ ਵਿੱਚ ਮਿਲਾਵਟੀ ਤੇਲ ਵੇਚਣ ਵਾਲਿਆਂ ਖ਼ਿਲਾਫ਼ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ ? ਜਾਂ ਤਾਂ ਸਰਕਾਰਾਂ ਲਾਪਰਵਾਹ ਹਨ ਜਾਂ ਕਾਨੂੰਨ ਦੀ ਘਾਟ ਹੈ।

ਹਾਈ ਕੋਰਟ ਨੇ ਆਪਣੇ ਹੀ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਨੂੰ ਬਜ਼ਾਰ ਵਿੱਚ ਵਿਕ ਰਹੇ ਸਰੋਂ ਦੇ ਤੇਲ ਦੇ ਤਿੰਨ ਵੱਡੇ ਬਰਾਂਡਾਂ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ ਅਤੇ ਮਾਮਲੇ ਦੀ ਅਗਲੀ ਸੁਣਵਾਈ 13 ਨਵੰਬਰ ਨੂੰ ਆਪਣੀ ਜਾਂਚ ਰਿਪੋਰਟ ਪੇਸ਼ ਕਰਨ ਦੇ ਵੀ ਹੁਕਮ ਦਿੱਤੇ ਹਨ।

ਕਪੂਰਥਲਾ ਦੇ ਰਾਜੇਸ਼ ਗੁਪਤਾ ਇਸ ਮਾਮਲੇ ਨੂੰ ਲੈ ਕੇ ਹਾਈਕੋਰਟ ਪਹੁੰਚੇ ਸਨ। ਉਹਨਾਂ ਨੇ ਦੱਸਿਆ ਸੀ ਕਿ ਪੰਜਾਬ ਦੀ ਮੰਡੀ ਵਿੱਚ ਵਿਕ ਰਿਹਾ ਸਰ੍ਹੋਂ ਦਾ ਤੇਲ ਮਿਲਾਵਟੀ ਹੈ। ਕੱਚੀ ਘਣੀ ਸਰ੍ਹੋਂ ਦੇ ਤੇਲ ਵਜੋਂ ਵੇਚੀ ਜਾ ਰਹੀ ਬੋਤਲ ਦੇ ਪਿਛਲੇ ਪਾਸੇ ਲਿਖਿਆ ਹੋਇਆ ਸੀ ਕਿ ਇਸ ਵਿੱਚ ਸਿਰਫ਼ 30 ਫ਼ੀਸਦੀ ਸਰ੍ਹੋਂ ਦਾ ਤੇਲ ਹੈ ਅਤੇ ਬਾਕੀ ਹੋਰ ਤੇਲ ਹੈ। ਇਹ ਸੇਫਟੀ ਐਂਡ ਸਟੈਂਡਰਡ ਐਕਟ-2006 ਦੀ ਸਿੱਧੀ ਉਲੰਘਣਾ ਹੈ। ਜੇਕਰ ਹੋਰ ਤੇਲ ਵਿੱਚ ਮਿਲਾਵਟ ਕੀਤੀ ਜਾਂਦੀ ਹੈ ਤਾਂ ਇਜਾਜ਼ਤ ਲੈਣੀ ਚਾਹੀਦੀ ਹੈ ਅਤੇ ਬੋਤਲ 'ਤੇ ਲਿਖਿਆ ਜਾਣਾ ਚਾਹੀਦਾ ਹੈ ਕਿ ਇਸ ਵਿੱਚ ਕਿਹੜਾ ਤੇਲ ਹੈ ਅਤੇ ਕਿੰਨੀ ਮਾਤਰਾ ਵਿੱਚ ਹੈ।

Related Post