Kulhad Pizza Couple News : ਕੁੱਲੜ੍ਹ ਪੀਜ਼ਾ ਕਪਲ ਦੀ ਪਟੀਸ਼ਨ ’ਤੇ ਹਾਈਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ, ਨਾਲ ਦਿੱਤੇ ਇਹ ਹੁਕਮ

ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਕੁੱਲੜ੍ਹ ਪੀਜ਼ਾ ਕਪਲ ਨੂੰ ਸੁਰੱਖਿਆ ਦਿੱਤੀ ਹੈ। ਜੀ ਹਾਂ ਗੁਰਪ੍ਰੀਤ ਕੌਰ ਅਤੇ ਸਹਿਜ ਅਰੋੜਾ ਨੂੰ ਨੂੰ ਉਨ੍ਹਾਂ ਦੀ ਜਾਨ ਨੂੰ ਖਤਰਾ ਦੇਖਦੇ ਹੋਏ ਹਾਈਕੋਰਟ ਨੇ ਸੁਰੱਖਿਆ ਦੇਣ ਦੇ ਨਿਰਦੇਸ਼ ਦਿੱਤੇ ਹਨ।

By  Aarti October 19th 2024 03:19 PM -- Updated: October 21st 2024 01:09 PM

Kulhad Pizza Couple News : ਪੰਜਾਬ ਦਾ ਮਸ਼ਹੂਰ ਵਾਇਰਲ 'ਕੁੱਲੜ੍ਹ ਪੀਜ਼ਾ ਕਪਲ' ਸਹਿਜ ਅਰੋੜਾ ਅਤੇ ਗੁਰਪ੍ਰੀਤ ਕੌਰ ਬੀਤੇ ਕੁਝ ਦਿਨਾਂ ਤੋਂ ਚਰਚਾਵਾਂ ’ਚ ਬਣੇ ਹੋਏ ਹਨ। ਨਿਹੰਗ ਸਿੰਘ ਮਾਨ ਸਿੰਘ ਅਕਾਲੀ ਦੇ ਨਾਲ ਉਨ੍ਹਾਂ ਦਾ ਵਿਵਾਦ ਵਧਦਾ ਜਾ ਰਿਹਾ ਹੈ। ਦੱਸ ਦਈਏ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਕੁੱਲੜ੍ਹ ਪੀਜ਼ਾ ਕਪਲ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ’ਤੇ ਹਾਈਕੋਰਟ ਨੇ ਸੁਣਵਾਈ ਕੀਤੀ। 

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੁਣਵਾਈ ਦੌਰਾਨ ਸਹਿਜ ਅਰੋੜਾ ਅਤੇ ਗੁਰਪ੍ਰੀਤ ਕੌਰ ਦੀ ਪਟੀਸ਼ਨ ’ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਤੋਂ ਇਲਾਵਾ ਹਾਈਕੋਰਟ ਨੇ ਜੋੜੇ ਨੂੰ ਸੁਰੱਖਿਆ ਦੇਣ ਦੇ ਵੀ ਹੁਕਮ ਦਿੱਤੇ ਹਨ। 

ਦਰਅਸਲ ਗੁਰਪ੍ਰੀਤ ਕੌਰ ਅਤੇ ਸਹਿਜ ਅਰੋੜਾ ਨੇ ਪਟੀਸ਼ਨ ’ਚ ਖੁਦ ਦੀ ਜਾਨ ਦਾ ਖਤਰਾ ਦੱਸਿਆ ਸੀ। ਜਿਸ ਤੋਂ ਬਾਅਦ ਹਾਈਕੋਰਟ ਨੇ ਉਨ੍ਹਾਂ ਨੂੰ ਸੁਰੱਖਿਆ ਦੇਣ ਦਾ ਹੁਕਮ ਦਿੱਤਾ ਹੈ। 

ਇਹ ਵੀ ਪੜ੍ਹੋ : Toxic Foam Floating On Yamuna : ਛੱਠ ਪੂਜਾ ਤੋਂ ਪਹਿਲਾਂ ਜ਼ਹਿਰੀਲਾ ਹੋਇਆ ਯਮੁਨਾ ਦਾ ਪਾਣੀ, ਵੀਡੀਓ ’ਚ ਨਦੀ ਦੀ ਹਾਲਤ ਦੇਖ ਹੋ ਜਾਓਗੇ ਹੈਰਾਨ

Related Post